Introduction to substitution of modal verbs

ਮੌਡਲ ਵਰਬ ਅਕਸਰ ਇੱਕ ਦੂਸਰੇ ਦੀ ਥਾਂ ਉੱਤੇ ਵਰਤੇ ਜਾ ਸਕਦੇ ਹਨ। ਅਜਿਹੇ ਵਿੱਚ ਕਿਹੜਾ ਮੌਡਲ ਵਰਬ ਕਿੱਥੇ ਲੱਗਣਾ ਹੈ, ਇਹ ਤੈਅ ਕਰਨਾ ਕਈ ਵਾਰ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ ਕਿਹੜੇ ਮੌਡਲ ਵਰਬਸ ਆਪਸ ਵਿੱਚ ਬਦਲੇ ਜਾ ਸਕਦੇ ਹਨ, ਇਹ ਸਮਝਾਂਗੇ।

Uses of different modal verbs


1.    ਫਿਊਚਰ ਬਾਰੇ ਗੱਲ ਕਰਨ ਲਈ - Will / Shall

ਫਿਊਚਰ ਟੈਂਸ ਵਿੱਚ ਗੱਲ ਕਰਨ ਲਈ ਅਕਸਰ will ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣ

                      i.        I will upload new notes tomorrow. (future simple tense)
                     ii.        We will be studying tomorrow. (future continuous tense)

ਪਰ will ਦੀ ਜਗ੍ਹਾ ਤੇ shall ਵੀ ਵਰਤਿਆ ਜਾ ਸਕਦਾ ਹੈ ਜੇ ਸਬਜੈਕਟ I ਜਾਂ we ਹੋਵੇ। ਅਜਿਹਾ ਕਰਨ ਨਾਲ ਸੈਨਟੈਂਸ ਦਾ ਲਹਿਜ਼ਾ ਬਹੁਤ ਅਧਿਕਾਰਿਕ ਅਤੇ ਨਿਮਰ ਹੋ ਜਾਂਦਾ ਹੈ।



                      i.        I shall upload new notes tomorrow. (future simple tense)
                    ii.        We shall be studying tomorrow. (future continuous tense)


2.    ਆਗਿਆ ਲੈਣ ਲਈ - Can / Could / May / Might

ਇਹ ਚਾਰੇ ਮੌਡਲ ਵਰਬ ਆਗਿਆ ਲੈਣ ਲਈ ਵਰਤੇ ਜਾ ਸਕਦੇ ਹਨ ਪਰ ਇਨ੍ਹਾਂ ਵਿੱਚ ਥੋੜਾ ਥੋੜਾ ਫਰਕ ਹੈ।

Can - Can ਇਨ੍ਹਾਂ ਸਾਰਿਆਂ ਵਿੱਚੋਂ ਸੱਭ ਤੋਂ ਘੱਟ ਅਧਿਕਾਰਿਕ ਹੈ ਅਤੇ ਗੈਰ-ਅਧਿਕਾਰਿਕ ਗੱਲਬਾਤ ਦੌਰਾਨ ਵਰਤਿਆ ਜਾ ਸਕਦਾ ਹੈ।

ਉਦਾਹਰਣ - Can I use your phone, please?

Could - Could ਮੌਡਲ ਵਰਬ can ਨਾਲੋਂ ਥੋੜਾ ਜਿਆਦਾ ਅਧਿਕਾਰਿਕ ਅਤੇ ਨਿਮਰ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਲਗਭਗ ਹਰ ਸਤਿਥੀ ਵਿੱਚ ਕੀਤੀ ਜਾ ਸਕਦੀ ਹੈ। ਬਸ ਸਿਰਫ ਓਦੋਂ ਨਹੀਂ ਕੀਤੀ ਜਾ ਸਕਦੀ ਜਦੋਂ ਅਸੀਂ ਕੋਈ ਬਹੁਤ ਜਿਆਦਾ ਅਧਿਕਾਰਿਕ ਆਗਿਆ ਲੈਣੀ ਹੋਵੇ।

ਉਦਾਹਰਣ - Could I use your phone, please?

May - May ਦੋਵੇਂ can ਅਤੇ could ਤੋਂ ਜਿਆਦਾ ਫੌਰਮਲ ਅਤੇ ਨਿਮਰ ਹੁੰਦਾ ਹੈ। ਆਗਿਆ ਮੰਗਣ ਅਤੇ ਦੇਣ ਲਈ ਇਸਦੀ ਵਰਤੋਂ ਸੱਭ ਤੋਂ ਸਹੀ ਮੰਨੀ ਜਾਂਦੀ ਹੈ।

ਉਦਾਹਰਣ - May I use your phone, please?

Might - Might ਇਨ੍ਹਾਂ ਸਾਰਿਆਂ ਵਿੱਚ ਸੱਭ ਤੋਂ ਜਿਆਦਾ ਫੌਰਮਲ ਹੁੰਦਾ ਹੈ ਪਰ ਇਸਦੀ ਵਰਤੋਂ ਸਿਰਫ ਆਗਿਆ ਮੰਗਣ ਲਈ ਹੀ ਕੀਤੀ ਜਾ ਸਕਦੀ ਹੈ, ਆਗਿਆ ਦੇਣ ਲਈ ਨਹੀਂ। ਇਹ ਬਹੁਤ ਹੀ ਜਿਆਦਾ ਫੌਰਮਲ ਪਰਿਸਤਿਥੀਆਂ ਵਿੱਚ ਵਰਤਿਆ ਜਾ ਸਕਦਾ ਹੈ।

ਉਦਾਹਰਣ - Might I use your phone, please?

3.    ਸਮਰੱਥਾ ਦਿਖਾਉਣ ਲਈ - Can / Could

Can ਦੀ ਵਰਤੋਂ ਸ਼ਰੀਰਕ, ਮਾਨਸਿਕ ਅਤੇ ਕਾਰਜਕਾਰੀ ਸਮਰੱਥਾ ਦਿਖਾਉਣ ਲਈ ਕੀਤੀ ਜਾਂਦੀ ਹੈ।

ਉਦਾਹਰਣ

                      i.        I can read a book every week.
                     ii.        Shweta cannot speak in front of an audience.

Could ਦੀ ਵਰਤੋਂ ਵੀ ਵਿੱਚ ਸ਼ਰੀਰਕ, ਮਾਨਸਿਕ ਅਤੇ ਕਾਰਜਕਾਰੀ ਸਮਰੱਥਾ ਦਿਖਾਉਣ ਲਈ ਕੀਤੀ ਜਾਂਦੀ ਹੈ ਪਰ ਇਹ ਪਾਸਟ ਟੈਂਸ ਵਿੱਚ ਵਰਤਿਆ ਜਾਂਦਾ ਹੈ।

ਉਦਾਹਰਣ

                      i.        I could read a book every week, when I was in college.
                     ii.        Shweta could not speak in front of an audience until this year.

4.    ਸੰਭਾਵਨਾ ਜ਼ਾਹਿਰ ਕਰਨ ਲਈ - May / Might

May ਅਤੇ Might ਦੋਵੇਂ ਕਿਸੇ ਚੀਜ਼ ਦੀ ਸੰਭਾਵਨਾ ਜ਼ਾਹਿਰ ਕਰਨ ਲਈ ਵਰਤੇ ਜਾਂਦੇ ਹਨ। ਜਦੋਂ may ਜਾਂ might ਦੀ ਵਰਤੋਂ ਕਰਕੇ ਸੰਭਾਵਨਾ ਜ਼ਾਹਿਰ ਕੀਤੀ ਜਾਂਦੀ ਹੈ ਤਾਂ ਉਸ ਸੰਭਾਵਨਾ ਦੇ ਪੂਰਾ ਹੋਣ ਜਾਂ ਨਾ ਹੋਣ ਦੇ ਆਸਾਰ 50% ਰਹਿੰਦੇ ਹਨ। ਦੋਵਾਂ ਵਿੱਚ ਫਰਕ ਸਿਰਫ ਇਹ ਹੈ ਕਿ ਇਸ ਮਾਮਲੇ ਵਿੱਚ, may ਥੋੜਾ ਜਿਆਦਾ ਫੌਰਮਲ ਹੁੰਦਾ ਹੈ।

ਉਦਾਹਰਣ

                      i.        I may visit the principal’s office today.
                     ii.        I might go to bed after reading a book.

ਇਸ ਤੋਂ ਇਲਾਵਾ, may ਅਤੇ might ਕੋਈ ਮੁਮਕਿਨ ਨਤੀਜਾ ਜਾਂ ਕੁੱਝ ਪਰਿਸਤਿਥੀਆਂ ਨਿੱਕਲਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ ਵੀ ਵਰਤੇ ਜਾ ਸਕਦੇ ਹਨ। ਇਸ ਮਾਮਲੇ ਵਿੱਚ ਫਰਕ ਸਿਰਫ ਇਹ ਹੈ ਕਿ might ਓਦੋਂ ਵਰਤਿਆ ਜਾਂਦਾ ਹੈ ਜਦ ਉਸ ਸੰਭਾਵਨਾ ਦੇ ਪੂਰਾ ਹੋਣ ਦੇ ਆਸਾਰ ਘੱਟ ਹੋਣ ਅਤੇ may ਓਦੋਂ ਵਰਤਿਆ ਜਾਂਦਾ ਹੈ ਜਦ ਇਹ ਆਸਾਰ ਬਸ ਥੋੜੇ ਜਿਹੇ ਜਿਆਦਾ ਹੋਣ।

ਉਦਾਹਰਣ

                      i.        I may be coming home during this vacation. (higher certainty)
                     ii.        I might be coming home during this vacation. (lesser certainty)

5.    ਪੇਸ਼ਕਸ਼ ਕਰਨ ਲਈ - Can / May / Shall

ਅਸੀਂ can, may ਅਤੇ shall - ਤਿੰਨਾ ਦੀ ਵਰਤੋਂ ਕਿਸੇ ਲਈ ਕੋਈ ਕੰਮ ਕਰਨ ਦੀ ਪੇਸ਼ਕਸ਼ ਕਰਨ ਲਈ ਕਰ ਸਕਦੇ ਹਾਂ। ਫਰਕ ਇਹ ਹੈ ਕਿ may, can ਨਾਲੋਂ ਜਿਆਦਾ ਫੌਰਮਲ ਅਤੇ ਨਿਮਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, can ਅਤੇ may ਵਰਤ ਕੇ ਅਸੀਂ ਥੋੜੇ ਅਸਿੱਧੇ ਤੌਰ ਉੱਤੇ ਕੁੱਝ ਕਰਨ ਦੀ ਪੇਸ਼ਕਸ਼ ਕਰਦੇ ਹਾਂ ਜਦਕਿ shall ਦੀ ਵਰਤੋਂ ਕਰਕੇ ਅਸੀਂ ਸਿੱਧੇ ਤੌਰ ਉੱਤੇ ਕੁੱਝ ਕਰਨ ਦੀ ਪੇਸ਼ਕਸ਼ ਕਰਦੇ ਹਾਂ।

ਉਦਾਹਰਣ

                      i.        Can I help you in the kitchen?
                     ii.        May I help you in the kitchen?
                    iii.        Might I help you in the kitchen?

6.    ਬੇਨਤੀ ਕਰਨ ਲਈ - Will / Can / Could / Would

ਇਹ ਚਾਰ ਬੇਨਤੀ ਕਰਨ ਲਈ ਵਰਤੇ ਜਾਂਦੇ ਹਨ। ਫਰਕ ਸਿਰਫ ਨਿਮਰਤਾ ਅਤੇ ਕਿਸ ਹੱਦ ਤੱਕ ਸਿੱਧੇ (direct) ਤੌਰ ਉੱਤੇ ਬੇਨਤੀ ਕੀਤੀ ਗਈ ਹੈ, ਇਸ ਚੀਜ਼ ਦਾ ਪੈਂਦਾ ਹੈ।

Will - Will ਸੱਭ ਤੋਂ ਜਿਆਦਾ ਡਾਇਰੈਕਟ ਅਤੇ ਸੱਭ ਤੋਂ ਘੱਟ ਨਿਮਰ ਮੰਨਿਆ ਜਾਂਦਾ ਹੈ।

ਉਦਾਹਰਣ – Will you hold the cup, please?

Can - Can ਥੋੜਾ ਜਿਹਾ ਘੱਟ ਡਾਇਰੈਕਟ ਅਤੇ ਥੋੜਾ ਜਿਹਾ ਜਿਆਦਾ ਨਿਮਰ ਮੰਨਿਆ ਜਾਂਦਾ ਹੈ।

ਉਦਾਹਰਣ – Can you hold the cup, please?

Could - Could, can ਤੋਂ ਵੀ ਘੱਟ ਡਾਇਰੈਕਟ ਅਤੇ ਜਿਆਦਾ ਨਿਮਰ ਮੰਨਿਆ ਜਾਂਦਾ ਹੈ।

ਉਦਾਹਰਣ – Could you hold the cup, please?

Would - Would ਸੱਭ ਤੋਂ ਘੱਟ ਡਾਇਰੈਕਟ ਅਤੇ ਸੱਭ ਤੋਂ ਜਿਆਦਾ ਨਿਮਰ ਮੰਨਿਆ ਜਾਂਦਾ ਹੈ।

ਉਦਾਹਰਣ – Would you hold the cup, please?

ਬੇਸ਼ਕ could ਅਤੇ would ਸੱਭ ਤੋਂ ਜਿਆਦਾ ਨਿਮਰਤਾ ਨਾਲ ਸਵਾਲ ਕਰਨ ਦੇ ਤਰੀਕੇ ਹਨ ਪਰ ਜੇ ਅਸੀਂ "please" ਜਾਂ "May I please ask if you would..." ਜਿਹੇ ਸ਼ਬਦ ਵਰਤਦੇ ਹਾਂ ਤਾਂ ਉਹ ਸਾਡੀ ਨਿਮਰਤਾ ਉੱਤੇ ਜਿਆਦਾ ਪ੍ਰਭਾਵ ਪਾਉਂਦੇ ਹਨ ਫੇਰ ਚਾਹੇ ਉਨ੍ਹਾਂ ਨੂੰ ਕਿਸੇ ਵੀ ਮੌਡਲ ਵਰਬ ਨਾਲ ਵਰਤਿਆ ਜਾਵੇ।

7.    ਫਰਜ਼ ਸਮਝਾਉਣ ਲਈ - Must / Shall / Should / Will

ਇਹ ਚਾਰੇ ਮੌਡਲ ਵਰਬ ਕਿਸੇ ਨੂੰ ਫਰਜ਼ ਸਮਝਾਉਣ ਲਈ ਜਾਂ ਜਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਵਰਤੇ ਜਾਂਦੇ ਹਨ।

Must - Must ਇਨ੍ਹਾਂ ਵਿੱਚ ਸੱਭ ਤੋਂ ਡਾਇਰੈਕਟ ਅਤੇ ਜ਼ੋਰ ਦੇਣ ਵਾਲਾ ਮੰਨਿਆ ਜਾਂਦਾ ਹੈ। 

ਉਦਾਹਰਣ – You must visit a new place every year.

Shall - Shall ਕਾਨੂੰਨੀ ਇਕਰਾਰਨਾਮਿਆਂ ਅਤੇ ਕਾਗਜ਼ਾਂ ਵਿੱਚ ਵਰਤਿਆ ਜਾਂਦਾ ਹੈ। ਇਹ must ਨਾਲੋਂ ਘੱਟ ਡਾਇਰੈਕਟ ਅਤੇ ਜਿਆਦਾ ਨਿਮਰ ਹੁੰਦਾ ਹੈ।

ਉਦਾਹਰਣ – Employees shall report on time daily.

Should - Should ਦੀ ਵਰਤੋਂ ਗੱਲਬਾਤ ਕਰਦੇ ਸਮੇਂ ਕੀਤੀ ਜਾਂਦੀ ਹੈ। ਇਹ must ਅਤੇ shall ਨਾਲੋਂ ਘੱਟ ਫੌਰਮਲ ਹੁੰਦਾ ਹੈ।

ਉਦਾਹਰਣ – Politicians should fulfil their promises.

Will - Will must, shall ਅਤੇ should, ਤਿੰਨਾ ਦੀ ਜਗ੍ਹਾ ਤੇ ਵਰਤਿਆ ਜਾ ਸਕਦਾ ਹੈ ਪਰ ਇਹ ਬਹੁਤ ਹੀ ਜਿਆਦਾ ਡਾਇਰੈਕਟ ਅਤੇ ਜ਼ੋਰ ਦੇਣ ਲਈ ਵਰਤਿਆ ਜਾਂਦਾ ਹੈ। ਇਸ ਕਰਕੇ Will ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।

ਉਦਾਹਰਣ – You will finish your homework within an hour!