Introduction to will 

ਮੌਡਲ ਵਰਬ ਦੇ ਤੌਰ ਉੱਤੇ will ਦੇ ਕਈ ਮਤਲਬ ਹਨ ਅਤੇ ਇਹ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਇਹ ਫਿਊਚਰ ਟੈਂਸ (future tense) ਬਣਾਉਣ ਲਈ, ਇੱਛਾ ਜਾਂ ਸਮਰੱਥਾ (willingness and ability) ਦਿਖਾਉਣ ਲਈ, ਬੇਨਤੀ ਜਾਂ ਪੇਸ਼ਕਸ਼ (request or offer) ਕਰਨ ਲਈ, ਨਿਰਦੇਸ਼ (instructions) ਦੇਣ ਲਈ ਜਾਂ ਤੁਰੰਤ ਆਉਣ ਵਾਲੇ ਸਮੇਂ ਵਿੱਚ ਕੋਈ ਗੁੰਜਾਇਸ਼ (possibility in immediate future) ਦਿਖਾਉਣ ਲਈ ਵਰਤਿਆ ਜਾ ਸਕਦਾ ਹੈ।

Different uses of will

ਹੁਣ ਅਸੀਂ will ਵੱਖ ਵੱਖ ਤਰ੍ਹਾਂ ਕਿਵੇਂ ਵਰਤਿਆ ਜਾਂਦਾ ਹੈ ਇਹ ਦੇਖਾਂਗੇ।

     1. To make future tense (ਫਿਊਚਰ ਟੈਂਸ ਬਣਾਉਣ ਲਈ) 

ਜੇ ਸਾਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਕੁੱਝ ਪੱਕੇ ਤੌਰ ਉੱਤੇ ਹੋਵੇਗਾ, ਹੋਣ ਦੇ ਆਸਾਰ ਹਨ ਜਾਂ ਅਸੀਂ ਕੁੱਝ ਕਰਨ ਦਾ ਸੋਚਿਆ ਹੋਇਆ ਹੈ ਤਾਂ ਓਥੇ will ਵਰਤਿਆ ਜਾ ਸਕਦਾ ਹੈ। ਅਜਿਹੇ ਮੌਕਿਆਂ ਉੱਤੇ will ਦੀ ਵਰਤੋਂ ਕਰਕੇ ਅਸੀਂ future simple tense ਜਾਂ future continuous tense ਬਣਾ ਸਕਦੇ ਹਾਂ।

ਉਦਾਹਰਣ

      i. I will upload new notes tomorrow. (future simple tense)
     ii. We will be studying tomorrow. (future continuous tense)

will ਦੀ ਵਰਤੋਂ ਕਰਕੇ ਅਸੀਂ future perfect tense ਜਾਂ future perfect continuous tense ਵੀ ਬਣਾ ਸਕਦੇ ਹਾਂ।

ਉਦਾਹਰਣ

      i. By next month, I will have uploaded notes for three months. (future perfect tense)
     ii. By next month, we will have been studying for three months. (future perfect continuous tense)

ਜੇ ਸੈਨਟੈਂਸ ਨੂੰ ਨੈਗੇਟਿਵ ਬਣਾਉਣਾ ਹੋਵੇ ਤਾਂ will ਅਤੇ ਮੇਨ ਵਰਬ ਦੇ ਵਿੱਚ not ਲਗਾ ਦਿੱਤਾ ਜਾਂਦਾ ਹੈ। will not ਦੀ ਇੱਕ ਛੋਟੀ ਫੌਰਮ won't ਵੀ ਹੈ।

ਉਦਾਹਰਣ

      i. I will not upload new notes tomorrow.
     ii. We won’t be studying tomorrow.

ਜੇ ਅਸੀਂ will ਦੀ ਵਰਤੋਂ ਕਰਕੇ ਸਵਾਲ ਪੁੱਛਣਾ ਹੋਵੇ ਤਾਂ will ਅਤੇ subject ਦੀ ਜਗ੍ਹਾ ਆਪਸ ਵਿੱਚ ਬਦਲ ਕੇ ਸਵਾਲ ਪੁੱਛਿਆ ਜਾ ਸਕਦਾ ਹੈ।

ਉਦਾਹਰਣ

      i. Will I upload new notes tomorrow? - “I think yes.”
     ii. Won’t you be reading your lessons tomorrow?

     2. To show ability or willingness (ਸਮਰੱਥਾ ਜਾਂ ਇੱਛਾ ਦਿਖਾਉਣ ਲਈ) 

ਕਈ ਵਾਰ ਅਸੀਂ will ਦੀ ਵਰਤੋਂ ਕਿਸੇ ਇਨਸਾਨ ਦੀ, ਕੋਈ ਕੰਮ ਕਰਨ ਦੀ ਸਮਰੱਥਾ ਜਾਂ ਇੱਛਾ ਜਾਨਣ ਲਈ ਜਾਂ ਆਪਣੀ ਸਮਰੱਥਾ ਜਾਂ ਇੱਛਾ ਜ਼ਾਹਿਰ ਕਰਨ ਲਈ ਵੀ ਕਰਦੇ ਹਾਂ। ਜਦੋਂ will ਦੀ ਵਰਤੋਂ ਇਸ ਮਕਸਦ ਨਾਲ ਕੀਤੀ ਜਾਂਦੀ ਹੈ ਤਾਂ ਇਹ ਦੇਖਣ ਨੂੰ ਫਿਊਚਰ ਟੈਂਸ ਜਿਹਾ ਲੱਗਾ ਹੈ ਪਰ ਅਸੀਂ ਅਸਲ ਵਿੱਚ ਸਿਰਫ ਤਤਕਾਲੀਨ (immediate) ਭਵਿੱਖ ਦੀ ਹੀ ਗੱਲ ਕਰਦੇ ਹਾਂ; ਮਤਲਬ ਜੋ ਕੰਮ ਥੋੜੇ ਸਮੇਂ ਵਿੱਚ ਹੀ ਪੂਰਾ ਕੀਤਾ ਜਾਵੇਗਾ।

ਉਦਾਹਰਣ

      i. I will feed the Buffaloes today.
     ii. Nivedita won’t be able to dance due to her injury.

     3. To make request or offer (ਬੇਨਤੀ ਜਾਂ ਪੇਸ਼ਕਸ਼ ਕਰਨ ਲਈ) 

ਜੇ ਅਸੀਂ ਕਿਸੇ ਨੂੰ ਬੇਨਤੀ ਜਾਂ ਕੋਈ ਪੇਸ਼ਕਸ਼ ਕਰਨੀ ਹੋਵੇ ਤਾਂ ਅਸੀਂ ਅਜਿਹਾ will ਦੀ ਵਰਤੋਂ ਨਾਲ ਸਵਾਲ ਕਰਕੇ ਕਰ ਸਕਦੇ ਹਾਂ। ਅਜਿਹੇ ਵਿੱਚ will ਪਹਿਲਾਂ ਲੱਗਦਾ ਹੈ ‘ਤੇ ਸਬਜੈਕਟ ਉਸਦੇ ਪਿੱਛੇ ਲੱਗਦਾ ਹੈ।

ਉਦਾਹਰਣ

      i. Will you hold the cup, please?
     ii. Will you play the role of Romeo?

ਅਸੀਂ ਇਹ ਸਵਾਲ ਫਰਸਟ ਜਾਂ ਥਰਡ ਪਰਸਨ ਵਿੱਚ ਵੀ ਕਰ ਸਕਦੇ ਹਾਂ।

ਉਦਾਹਰਣ

      i. Will the actors get time to rehearse before the play?
     ii. Will Sonali play the role of Juliet?

     4. To make conditional sentences (ਕੰਡੀਸ਼ਨਲ ਸੈਨਟੈਂਸ ਬਣਾਉਣ ਲਈ) 

ਕੰਡੀਸ਼ਨਲ ਸੈਨਟੈਂਸ ਅਜਿਹੇ ਸੈਨਟੈਂਸ ਹੁੰਦੇ ਹਨ ਜਿੱਥੇ ਕੋਈ ਕੰਮ ਦੇ ਪੂਰਾ ਨਾ ਹੋਣ ਦੀ ਸਤਿਥੀ ਵਿੱਚ ਉਸਦਾ ਕੀ ਨਤੀਜਾ ਨਿੱਕਲੇਗਾ ਜ਼ਾਹਿਰ ਕੀਤਾ ਜਾਂਦਾ ਹੈ। ਜਿਵੇਂ, "ਜੇ ਤੁਸੀਂ ਇੱਕ ਮਹੀਨੇ ਵਿੱਚ ਪੈਸੇ ਨਾ ਮੋੜੇ ਤਾਂ ਵਿਆਜ ਦੇਣਾ ਪਵੇਗਾ।" ਅੰਗਰੇਜ਼ੀ ਗਰਾਮਰ ਵਿੱਚ will ਉਸ ਨਤੀਜੇ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ।

ਉਦਾਹਰਣ

      i. If he plays well, he will win easily.
     ii. If you do your homework on time, you will be allowed to play.

     5. To show likelihood and certainty (ਸੰਭਾਵਨਾ ਜਾਂ ਪੱਕੀ ਜਾਣਕਾਰੀ ਦੇਣ ਲਈ) 

ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਅਤੇ ਇੱਛਾ ਜ਼ਾਹਿਰ ਕਰਨ ਤੋਂ ਇਲਾਵਾ will ਤਤਕਾਲੀਨ ਵਰਤਮਾਨ (immediate present) ਵਿੱਚ ਕੋਈ ਗੁੰਜਾਇਸ਼ ਜਾਂ ਪੱਕੀ ਜਾਣਕਰੀ ਦੇਣ ਲਈ ਵੀ ਵਰਤਿਆ ਜਾਂਦਾ ਹੈ। 

ਉਦਾਹਰਣ

      i. That’ll be Rahul on the door. He said he will visit us at 9 pm.
     ii. “Who is that lady, giving the speech?” “That will be Sheila, the new president of the student union.”

     6. To give commands (ਨਿਰਦੇਸ਼ ਦੇਣ ਲਈ)

ਅਖੀਰ ਵਿੱਚ will ਦੀ ਵਰਤੋਂ ਕੋਈ ਨਿਰਦੇਸ਼ ਜਾਂ ਹੁਕੰਮ ਦੇਣ ਲਈ ਵੀ ਕੀਤੀ ਜਾਂਦੀ ਹੈ। ਜਦ will ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸੈਨਟੈਂਸ ਦਾ ਲਹਿਜ਼ਾ ਥੋੜਾ ਸਖਤ ਰਹਿੰਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਦਿੱਤਾ ਜਾ ਰਿਹਾ ਹੁਕੰਮ ਮੰਨਿਆ ਜਾਵੇਗਾ। 

ਉਦਾਹਰਣ

      i. You will finish your homework within an hour!
     ii. You will not go out to play until you finish your homework!

Substituting modal verbs

ਕਈ ਵਾਰ ਮੌਡਲ ਵਰਬ ਇੱਕ-ਦੂਸਰੇ ਦੀ ਥਾਂ ਉੱਤੇ ਵਰਤੇ ਜਾ ਸਕਦੇ ਹਨ। ਜਿਵੇਂ ਕਿਸੇ ਨੂੰ ਨਿਮਰਤਾ ਸਹਿਤ ਕੋਈ ਸੱਦਾ (invitation) ਦੇਣਾ ਹੋਵੇ ਤਾਂ will ਦੀ ਜਗ੍ਹਾ ਤੇ shall ਵਰਤਿਆ ਜਾ ਸਕਦਾ ਹੈ। ਜੇ ਕਿਸੇ ਨੂੰ ਨਿਮਰਤਾ ਸਹਿਤ ਕੋਈ ਬੇਨਤੀ (request) ਕਰਨੀ ਹੋਵੇ ਤਾਂ will ਦੀ ਜਗ੍ਹਾ would ਵਰਤਿਆ ਜਾ ਸਕਦਾ ਹੈ।