Introduction 


ਉਪਰੋਕਤ ਦਿੱਤੇ ਗਏ ਟੇਬਲ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਸੈਨਟੈਂਸ ਵਿੱਚ ਮੌਡਲ ਔਕਸੀਲਿਅਰੀ ਵਰਬ ਸੱਭ ਤੋਂ ਪਹਿਲਾਂ ਵਰਤੇ ਜਾਂਦੇ ਹਨ, ਪ੍ਰਾਇਮਰੀ ਔਕਸੀਲਿਅਰੀ ਵਰਬ ਉਸ ਤੋਂ ਬਾਅਦ ਅਤੇ ਮੇਨ ਵਰਬ ਅਖੀਰ ਵਿੱਚ ਵਰਤੇ ਜਾਂਦੇ ਹਨ।

Modal Auxiliary verbs

ਹੁਣ ਸਵਾਲ ਉੱਠਦਾ ਹੈ ਕਿ ਮੌਡਲ ਔਕਸੀਲਿਅਰੀ ਵਰਬਸ ਦਾ ਕੀ ਮਤਲਬ ਹੁੰਦਾ ਹੈ ਅਤੇ ਇਹ ਕਿਉਂ ਵਰਤੇ ਜਾਂਦੇ ਹਨ?

ਮੌਡਲ ਅਕਸੀਲਿਆਰੀ ਵਰਬਸ ਨੂੰ ਮੌਡਲ ਵਰਬਸ ਜਾਂ ਮੌਡਲਸ ਵੀ ਕਿਹਾ ਜਾ ਸਕਦਾ ਹੈ। ਇਹ ਬਾਕੀ ਵਰਬਸ ਦੇ ਮਤਲਬ ਨੂੰ ਬਦਲਣ ਲਈ ਵਰਤੇ ਜਾਂਦੇ ਹਨ। ਸਾਨੂੰ ਮੌਡਲ ਔਕਸੀਲਿਅਰੀ ਵਰਬਸ ਤੋਂ ਪਤਾ ਲੱਗਦਾ ਹੈ ਕਿ...

       • ਸਬਜੈਕਟ ਵੱਲੋਂ ਵਰਬ (ਕਿਸੇ ਕੰਮ) ਨੂੰ ਪੂਰਾ ਕਰਨ ਦੀ ਸੰਭਾਵਨਾ (possibilty) ਹੈ ਜਾਂ ਨਹੀਂ।
       • ਸਬਜੈਕਟ ਵੱਲੋਂ ਵਰਬ ਨੂੰ ਪੂਰਾ ਕਰਨ ਦੀ ਗੁੰਜਾਇਸ਼ (likelihood) ਹੈ ਜਾਂ ਨਹੀਂ।
       • ਸਬਜੈਕਟ ਵਿੱਚ ਵਰਬ ਨੂੰ ਪੂਰਾ ਕਰਨ ਦੀ ਕਾਬਲੀਅਤ (ability) ਹੈ ਜਾਂ ਨਹੀਂ।
       • ਸਬਜੈਕਟ ਨੂੰ ਵਰਬ ਨੂੰ ਪੂਰਾ ਕਰਨ ਦੀ ਇਜਾਜਤ (permission) ਹੈ ਜਾਂ ਨਹੀਂ। 
       • ਸਬਜੈਕਟ ਵੱਲੋਂ ਵਰਬ ਨੂੰ ਪੂਰਾ ਕਰਨ ਦੀ ਨੀਅਤ (intention) ਹੈ ਜਾਂ ਨਹੀਂ ।
       • ਵਰਬ ਨੂੰ ਪੂਰਾ ਕਰਨਾ ਸਬਜੈਕਟ ਦਾ ਫਰਜ਼ (obligation) ਹੈ ਜਾਂ ਨਹੀਂ।

Features of Modal Auxiliary verbs

ਮੌਡਲ ਔਕਸੀਲਿਅਰੀ ਵਰਬਸ ਦੀਆਂ ਖ਼ਾਸੀਅਤਾਂ।

     1. ਮੌਡਲ ਔਕਸੀਲਿਅਰੀ ਵਰਬ ਦੀ ਨੌਨ-ਫਾਈਨਾਇਟ ਫੌਰਮ ਨਹੀਂ ਹੁੰਦੀ ਮਤਲਬ ਕਿ ਇਨ੍ਹਾਂ ਨੂੰ infinitive ਅਤੇ participle ਦੇ ਤੌਰ ਉੱਤੇ ਨਹੀਂ ਵਰਤਿਆ ਜਾ ਸਕਦਾ।
     2. ਪ੍ਰੈਸੇੰਟ ਟੈਂਸ ਵਿੱਚ ਮੌਡਲ ਔਕਸੀਲਿਅਰੀ ਵਰਬਸ ਦੇ ਪਿੱਛੇ ਕਦੇ ਵੀ -s ਨਹੀਂ ਲੱਗ ਸਕਦਾ। 

Types of Modal Auxiliary verbs

ਮੌਡਲ ਔਕਸੀਲਿਅਰੀ ਵਰਬਸ ਨੂੰ ਅੱਗੇ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ। 

     1. Pure modals (ਪਿਉਰ ਮੌਡਲਸ)
     2. Semi Modals (ਸੈਮੀ ਮੌਡਲਸ)

ਇਨ੍ਹਾਂ ਦੋਵੇਂ ਕਿਸਮਾਂ ਅਧੀਨ ਆਉਣ ਵਾਲੇ ਮੌਡਲ ਔਕਸੀਲਿਅਰੀ ਵਰਬਸ ਇਸ ਪ੍ਰਕਾਰ ਹਨ।

need ਪਿਉਰ ਮੌਡਲ ਅੱਗੇ * ਲੱਗਿਆ ਹੋਇਆ ਹੈ ਕਿਉਂਕਿ need ਮੌਡਲ ਅਕਸੀਲਿਆਰੀ ਵਰਬ ਦੇ ਤੌਰ ਉੱਤੇ ਵੀ ਵਰਤਿਆ ਜਾ ਸਕਦਾ ਹੈ ਅਤੇ ਮੇਨ ਵਰਬ ਦੇ ਤੌਰ ਉੱਤੇ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ 

       • As a modal auxiliary verb: You need not complete your project now.
       • As a main verb: Shubhda needs to speak to Mohan about the project.

Difference between Pure modals and semi-modals

ਪਿਉਰ ਮੌਡਲ ਵਰਬਸ:

ਪਿਉਰ ਮੌਡਲ ਵਰਬਸ ਆਪਣੀ ਫੌਰਮ ਨਹੀਂ ਬਦਲ ਸਕਦੇ।

      o ਸਹੀ: Ravi can write lyrics.
      o ਗਲਤ: Ravi cans write lyrics.

ਪਿਉਰ ਮੌਡਲ ਵਰਬਸ ਦਾ ਕੋਈ ਪਾਸਟ ਟੈਂਸ ਨਹੀਂ ਹੁੰਦਾ।

      o ਸਹੀ: Aakarshan must write the script.
      o ਗਲਤ: Aakarshan musted write the script.

ਪਿਉਰ ਮੌਡਲ ਵਰਬਸ ਨੂੰ ਨੈਗੇਟਿਵ ਬਣਾਉਣ ਲਈ ਉਨ੍ਹਾਂ ਨਾਲ not/'t ਲੱਗਦਾ ਹੈ।

      o ਸਹੀ: Anmol might not attend the event.
      o ਗਲਤ: Anmol don’t can attend the event.

ਪਿਉਰ ਮੌਡਲ ਵਰਬਸ ਦੇ ਬਾਅਦ ਬਿਨਾ -to ਲਗਾਏ ਹੀ ਉਨ੍ਹਾਂ ਨਾਲ ਮੇਨ ਵਰਬ ਜੋੜੇ ਜਾ ਸਕਦੇ ਹਨ।

      o ਸਹੀ: Ashu can manage the event.
      o ਗਲਤ: Ashu can to manage the event.

ਪਿਉਰ ਮੌਡਲ ਵਰਬਸ ਤੋਂ ਸਵਾਲ ਬਣਾਉਣ ਲਈ ਸਬਜੈਕਟ ਅਤੇ ਪਿਉਰ ਮੌਡਲ ਵਰਬਸ ਦੀ ਜਗ੍ਹਾ ਆਪਸ ਵਿੱਚ ਬਦਲ ਦਿੱਤੀ ਜਾਂਦੀ ਹੈ।

ਉਦਾਹਰਣ

      o Rajan could perform at the event.
      o Could Rajan perform at the event?

ਸੈਮੀ-ਮੌਡਲ ਵਰਬਸ:

ਸੈਮੀ-ਮੌਡਲ ਵਰਬਸ ਦੋ ਜਾਂ ਤਿੰਨ ਵੱਖ ਵੱਖ ਸ਼ਬਦਾਂ ਨੂੰ ਜੋੜ ਕੇ ਬਣਦੇ ਹਨ। 
      o ਉਦਾਹਰਣ: ought to

ਸੈਮੀ-ਮੌਡਲ ਵਰਬਸ ਦੇ ਅਖ਼ੀਰ ਵਿੱਚ to ਲੱਗ ਸਕਦਾ ਹੈ। 
      o ਉਦਾਹਰਣ: dare to