Intensifiers

ਇਨਟੈਂਸੀਫਾਇਰਸ ਅਡਵਰਬਸ ਓਫ ਡਿਗਰੀ ਦਾ ਹੀ ਇੱਕ ਭਾਗ ਹੈ। ਇਨ੍ਹਾਂ ਨੂੰ ਅਡਵਰਬਿਅਲਸ (adverbials) ਵੀ ਕਿਹਾ ਜਾਂਦਾ ਹੈ। ਇਹ ਅਡਵਰਬਸ ਜਾਂ ਅਡਜੈਕਟਿਵਸ ਦੇ ਮਤਲਬ ਨੂੰ ਬਦਲ ਕੇ ਉਨ੍ਹਾਂ ਦੀ ਤੀਬਰਤਾ (intensity) ਨੂੰ ਵਧਾ ਦਿੰਦੇ ਹਨ, ਜਿਸ ਕਰਕੇ ਸੈਨਟੈਂਸਾਂ ਦੀ ਭਾਸ਼ਾ ਸਖਤ ਹੋ ਜਾਂਦੀ ਹੈ।

ਉਦਾਹਰਣ - very, remarkably, extremely, amazingly, incredibly

       • It's a really interesting story.
       • Everyone was extremely excited.
       • It's a very interesting story.

Intensifiers with strong adjectives

ਸਟ੍ਰੋਨਗ ਅਡਜੈਕਟਿਵਸ ਅਜਿਹੇ ਅਡਜੈਕਟਿਵ ਹੁੰਦੇ ਹਨ ਜੋ very + normal adjective ਦੀ ਜਗ੍ਹਾ ਵਰਤੇ ਜਾਂਦੇ ਹਨ।


ਜਦੋਂ ਅਸੀਂ ਸਟ੍ਰੋਨਗ ਅਡਜੈਕਟਿਵਸ ਦੀ ਵਰਤੋਂ ਕਰਦੇ ਹਾਂ ਤਾਂ ਉਨ੍ਹਾਂ ਦੇ ਨਾਲ 'very' ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨ੍ਹਾਂ ਨਾਲ ਹਮੇਸ਼ਾ ਅਲੱਗ ਇਨਟੈਂਸੀਫਾਇਰ ਵਰਤੇ ਜਾਂਦੇ ਹਨ।

ਉਦਾਹਰਣ - absolutely, completely, exceptionally, particularly, really, quite, totally, utterly

i. He was an exceptionally brilliant child.
ii. The food smelled really disgusting.