Primary auxiliary verbs

ਅੰਗਰੇਜ਼ੀ ਗਰਾਮਰ ਵਿੱਚ ਤਿੰਨ ਤਰ੍ਹਾਂ ਦੇ ਪ੍ਰਾਇਮਰੀ ਔਕਸੀਲਿਅਰੀ ਵਰਬ ਹੁੰਦੇ ਹਨ - be, have, ਅਤੇ do. ਇਹ ਤਿੰਨੇ main verb ਜਾਂ auxiliary verb ਦੇ ਤੌਰ ਉੱਤੇ ਵਰਤੇ ਜਾ ਸਕਦੇ ਹਨ।

     1. Be – ਮੇਨ ਵਰਬ ਨਾਲ ਜੁੜ ਕੇ continuous tense ਅਤੇ passive voice ਬਣਾਉਂਦੇ ਹਨ।
     2. Have – ਮੇਨ ਵਰਬ ਨਾਲ ਜੁੜ ਕੇ perfect tense ਬਣਾਉਂਦੇ ਹਨ।
     3. Do – ਕਿਸੇ ਗੱਲ ਉੱਤੇ ਜ਼ੋਰ ਦੇਣ ਲਈ, ਸਵਾਲ ਪੁੱਛਣ ਲਈ ਜਾਂ ਨੈਗੇਟਿਵ ਸੈਨਟੈਂਸ ਬਣਾਉਣ ਲਈ ਵਰਤੇ ਜਾਂਦੇ ਹਨ।

Conjugated verbs

ਅੱਗੇ ਵਧਣ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਕੌਨਜੁਗੇਟਡ ਵਰਬਸ ਕੀ ਹੁੰਦੇ ਹਨ?

Conjugated Verbs: ਅਸੀਂ Verb and forms of the verb ਆਰਟੀਕਲ ਵਿੱਚ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਹਰ ਵਰਬ ਦੀ ਇੱਕ ਬੇਸ ਫੌਰਮ (Base form) ਹੁੰਦੀ ਹੈ, ਜਿਸ ਵਿੱਚ ਥੋੜਾ ਜਿਹਾ ਬਦਲਾਅ ਕਰਕੇ ਅਸੀਂ ਉਸਦੀ ਸਿੰਪਲ ਪਾਸਟ ਅਤੇ ਪਾਸਟ ਪਾਰਟੀਸਿਪਲ ਫੌਰਮ ਬਣਾ ਸਕਦੇ ਹਾਂ। ਜਦੋਂ ਕਿਸੇ ਵਰਬ ਨੂੰ ਉਸਦੀ ਬੇਸ ਫੌਰਮ ਤੋਂ ਕਿਸੇ ਦੂਸਰੀ ਫੌਰਮ ਵਿੱਚ ਬਦਲਿਆ ਜਾਂਦਾ ਹੈ ਤਾਂ ਨਵੇਂ ਬਣੇ ਵਰਬ ਨੂੰ ਕੌਨਜੁਗੇਟਡ ਵਰਬ ਕਿਹਾ ਜਾਂਦਾ ਹੈ।

Conjugation

ਜਦੋਂ ਵਰਬਸ ਨੂੰ ਉਨ੍ਹਾਂ ਦੀ ਬੇਸ ਫੌਰਮ ਤੋਂ ਕੌਨਜੁਗੇਟ (conjugate) ਕਰਕੇ ਨਵੀਆਂ ਫੌਰਮਸ ਬਣਾਈਆਂ ਜਾਂਦੀਆਂ ਹਨ ਤਾਂ ਇਸ ਕਿਰਿਆ ਨੂੰ ਕੋਨਜੁਗੇਸ਼ਨ ਕਹਿੰਦੇ ਹਨ।

ਹੁਣ ਵਾਪਿਸ ਆਉਂਦੇ ਹਾਂ ਪ੍ਰਾਇਮਰੀ ਔਕਸੀਲਿਅਰੀ ਵਰਬਸ ਵੱਲ...

ਪ੍ਰਾਇਮਰੀ ਔਕਸੀਲਿਅਰੀ ਵਰਬਸ be, have ਅਤੇ do ਦੇ ਵੀ ਕੌਨਜੁਗੇਟ ਵਰਬਸ ਹਨ।

Table of Primary Auxiliary verbs