Mitigators

ਮਿਟੀਗੇਟਰਸ ਅਡਵਰਬਸ ਓਫ ਡਿਗਰੀ ਦਾ ਹੀ ਇੱਕ ਭਾਗ ਹੈ। ਇਨ੍ਹਾਂ ਨੂੰ ਅਡਵਰਬਿਅਲਸ (adverbials) ਵੀ ਕਿਹਾ ਜਾਂਦਾ ਹੈ। ਇਹ ਅਡਵਰਬਸ ਜਾਂ ਅਡਜੈਕਟਿਵਸ ਦੇ ਮਤਲਬ ਨੂੰ ਬਦਲ ਕੇ ਉਨ੍ਹਾਂ ਦੀ ਤੀਬਰਤਾ (intensity) ਨੂੰ ਘੱਟ ਕਰ ਦਿੰਦੇ ਹਨ, ਜਿਸ ਕਰਕੇ ਸੈਨਟੈਂਸਾਂ ਦੀ ਭਾਸ਼ਾ ਨਰਮ ਹੋ ਜਾਂਦੀ ਹੈ।

ਉਦਾਹਰਣ - rather, pretty, slightly, fairly, a bit, a little

      i. By the end of the day, we were rather tired.
     ii. The film wasn't great, but it was quite exciting.

Mitigators with comparatives

ਮਿਟੀਗੇਟਰਸ ਨੂੰ ਕੰਪੈਰੇਟਿਵ ਅਡਜੈਕਟਿਵਸ (comparative adjectives) ਦੇ ਨਾਲ ਵੀ ਵਰਤਿਆ ਜਾ ਸਕਦਾ ਹੈ। 

ਉਦਾਹਰਣ 

      i. She's a bit younger than I am.
     ii. This is a slightly more expensive model than that.