Collective Adjectives

ਕਲੈੱਕਟਿਵ ਐਡਜੈਕਟਿਵਸ (collective adjectives) ਨੌਮੀਨਲ ਐਡਜੈਕਟਿਵਸ (nominal adjectives) ਦਾ ਹਿੱਸਾ ਹੁੰਦੇ ਹਨ। ਨੌਮੀਨਲ ਐਡਜੈਕਟਿਵਸ (nominal adjectives) ਉਹ ਐਡਜੈਕਟਿਵਸ (adjectives) ਹੁੰਦੇ ਹਨ ਜੋ ਨਾਉਨ (noun) ਦੀ ਤਰ੍ਹਾਂ ਕੰਮ ਕਰਦੇ ਹਨ। ਕਲੈੱਕਟਿਵ ਐਡਜੈਕਟਿਵਸ (collective adjectives) ਅਜਿਹੇ ਲੋਕਾਂ ਦੇ ਸਮੂਹ ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ ਜਿੰਨ੍ਹਾਂ ਵਿੱਚ ਕੋਈ ਇੱਕੋ ਜਿਹਾ ਜਾਂ ਕੋਈ ਰਲਦਾ ਮਿਲਦਾ ਗੁਣ (common characteristic) ਹੁੰਦਾ ਹੈ।

ਉਦਾਹਰਣ - The rich should help the poor.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ 'the rich' ਅਮੀਰ ਲੋਕਾਂ ਨੂੰ ਦਰਸਾਉਂਦਾ ਹੈ, ਜਿੰਨ੍ਹਾਂ ਦਾ ਸਾਂਝਾ ਗੁਣ ਉਨ੍ਹਾਂ ਦੀ ਅਮੀਰੀ ਹੈ। ਇਸੇ ਤਰ੍ਹਾਂ, 'the poor' ਗਰੀਬ ਲੋਕਾਂ ਨੂੰ ਦਰਸਾਉਂਦਾ ਹੈ, ਜਿੰਨ੍ਹਾਂ ਦਾ ਸਾਂਝਾ ਗੁਣ ਉਨ੍ਹਾਂ ਦੀ ਗਰੀਬੀ ਹੈ।

ਹੋਰ ਉਦਾਹਰਣ


How to use Collective Adjectives?

ਕਲੈੱਕਟਿਵ ਐਡਜੈਕਟਿਵਸ ਨੂੰ ਵਰਤਣ ਦੇ ਤਿੰਨ ਅਸੂਲ ਹਨ: -

     1. ਇਨ੍ਹਾਂ ਅੱਗੇ ਹਮੇਸ਼ਾ the ਲੱਗਦਾ ਹੈ।
     2. ਇਨ੍ਹਾਂ ਦੀ ਵਰਤੋਂ ਪਲੂਰਲ ਵਜੋਂ ਹੁੰਦੀ ਹੈ।
     3. ਇਨ੍ਹਾਂ ਦੇ ਪਿੱਛੇ -s, -es ਨਹੀਂ ਲੱਗਦਾ।