Auxiliary verbs/Helping verbs
ਔਕਸੀਲਿਅਰੀ ਵਰਬਸ ਨੂੰ ਹੈਲਪਿੰਗ ਵਰਬਸ (helping verbs) ਵੀ ਕਿਹਾ ਜਾਂਦਾ ਹੈ। ਇਹ ਅਜਿਹੇ ਵਰਬ ਹੁੰਦੇ ਹਨ ਜੋ ਮੇਨ ਵਰਬਸ (main verbs) ਨਾਲ ਵਰਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਰਥ ਦਿੰਦੇ ਹਨ। ਇਨ੍ਹਾਂ ਦੀ ਵਰਤੋਂ ਟੈਂਸ (tense) ਅਤੇ ਐਸਪੈਕਟ (aspect) ਬਣਾਉਣ ਵਿੱਚ, ਨੈਗੇਟਿਵ (negative) ਅਤੇ ਇੰਟਰਰੋਗੇਟਿਵ (interrogative) ਬਣਾਉਣ ਵਿੱਚ, ਜਾਂ ਕਿਸੇ ਸੈਨਟੈਂਸ ਵਿੱਚ ਕਿਸੇ ਗੱਲ ਉੱਤੇ ਜ਼ੋਰ ਦੇਣ ਲਈ ਕੀਤੀ ਜਾਂਦੀ ਹੈ।
ਨੋਟ - ਟੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਕਦੋਂ ਹੋਇਆ ਅਤੇ ਐਸਪੈਕਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਕੰਮ ਪੂਰਾ ਹੋਇਆ ਜਾਂ ਨਹੀਂ।
ਥੱਲੇ ਲਿਖੇ ਸਾਰੇ ਵਰਬ ਔਕਸੀਲਿਅਰੀ ਵਰਬ ਹਨ।
• be
• do
• have
• will
• would
• shall
• should
• can
• could
• may
• might
• must
• ought to
• used to
• dare
• need
Types of Auxiliary verbs
ਔਕਸੀਲਿਅਰੀ ਵਰਬ ਦੋ ਪ੍ਰਕਾਰ ਦੇ ਹੁੰਦੇ ਹਨ।
1. Primary Auxiliary verbs (ਪ੍ਰਾਇਮਰੀ ਔਕਸੀਲਿਅਰੀ ਵਰਬ)
2. Modal Auxiliary verbs (ਮੌਡਲ ਔਕਸੀਲਿਅਰੀ ਵਰਬ)
0 Comments