Adverbs of Degree
ਅਡਵਰਬਸ ਓਫ ਡਿਗਰੀ ਸਾਨੂੰ ਵਰਬ (verb), ਅਡਜੈਕਟਿਵ (adjective) ਜਾਂ ਕਿਸੇ ਦੂਸਰੇ ਅਡਵਰਬ (another adverb) ਦੀ ਤੀਬਰਤਾ (intensity) ਜਾਂ ਹੱਦ (extent) ਬਾਰੇ ਜਾਣਕਾਰੀ ਦਿੰਦੇ ਹਨ। ਇਹ ਹਮੇਸ਼ਾ ਜੋ ਵੀ ਵਰਬ, ਅਡਜੈਕਟਿਵ ਜਾਂ ਅਡਵਰਬ ਬਾਰੇ ਜਾਣਕਾਰੀ ਦੇ ਰਹੇ ਹਨ, ਉਨ੍ਹਾਂ ਦੇ ਅੱਗੇ ਲੱਗਦੇ ਹਨ। ਸਿਰਫ 'enough' ਇਕੱਲਾ ਅਜਿਹਾ ਅਡਵਰਬ ਓਫ ਡਿਗਰੀ ਹੈ ਜੋ ਵਰਬ, ਅਡਜੈਕਟਿਵ ਜਾਂ ਅਡਵਰਬ ਦੇ ਬਾਅਦ ਲੱਗਦਾ ਹੈ।
ਉਦਾਹਰਣ
• The temperature was barely above freezing.
• The girl was very beautiful.
• He is definitely coming to the party.
Uses of Enough
1. As an adverb of degree
ਅਡਵਰਬ ਓਫ ਡਿਗਰੀ ਦੇ ਤੌਰ ਉੱਤੇ enough ਸਿਰਫ ਅਡਜੈਕਟਿਵਸ (adjectives) ਜਾਂ ਅਡਵਰਬਸ (adverbs) ਬਾਰੇ ਹੀ ਜਾਣਕਾਰੀ ਦੇ ਸਕਦਾ ਹੈ। ਜਦੋਂ ਇਹ ਅਡਵਰਬ ਓਫ ਡਿਗਰੀ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤਾਂ ਇਸਦਾ ਮਤਲਬ ਹੁੰਦਾ ਹੈ 'ਤਸੱਲੀਬਕਸ਼ ਹੱਦ ਤੱਕ'।
ਉਦਾਹਰਣ
• She didn't finish the race quickly enough.
• I will be happy enough if we buy a new car.
2. As an adjective
ਜਦੋਂ 'enough' ਨਾਉਨ ਦੇ ਅੱਗੇ ਲੱਗਦਾ ਹੈ ਤਾਂ ਉਹ ਡਿਟਰਮੀਨਰ (determiner)ਵਜੋਂ ਕੰਮ ਕਰਦਾ ਹੈ - ਜੋ ਕਿ ਅਡਜੈਕਟਿਵ ਦੀ ਹੀ ਇੱਕ ਕਿਸਮ ਹੁੰਦੀ ਹੈ। ਜਦੋਂ 'enough' ਅਡਜੈਕਟਿਵ ਵਜੋਂ ਵਰਤਿਆ ਜਾਂਦਾ ਹੈ, ਇਸਦਾ ਮਤਲਬ ਹੁੰਦਾ ਹੈ 'ਕਾਫੀ'।
ਉਦਾਹਰਣ
• I have done enough work for the day.
• I have had enough food, thanks।
3. As a pronoun
ਕੁੱਝ ਸੈਨਟੈਂਸ ਦੇਖ ਕੇ ਸਾਨੂੰ ਲੱਗ ਸਕਦਾ ਹੈ ਕਿ 'enough' ਵਰਬ ਬਾਰੇ ਜਾਣਕਾਰੀ ਦੇ ਰਿਹਾ ਹੈ। "I've had enough." ਅਜਿਹੇ ਸੈਨਟੈਂਸਾਂ ਦਾ ਇੱਕ ਉਦਾਹਰਣ ਹੈ। ਜਦ ਵੀ ਕਿਤੇ ਅਜਿਹਾ ਸੈਨਟੈਂਸ ਦੇਖਣ ਨੂੰ ਮਿਲੇ ਤਾਂ ਧਿਆਨ ਰਹੇ ਕਿ ਅਜਿਹੇ ਮੌਕਿਆਂ ਤੇ enough ਇਨਡੈਫੀਨੇਟ ਪ੍ਰੋਨਾਉਨ (indefinite pronoun) ਵਜੋਂ ਕੰਮ ਕਰਦਾ ਹੈ, ਜਿਸਦਾ ਮਤਲਬ ਹੁੰਦਾ ਹੈ 'ਕਾਫੀ ਮਾਤਰਾ ਵਿੱਚ'।
0 Comments