ਪ੍ਰੌਪਰ ਐਡਜੈਕਟਿਵਸ ਨੂੰ ਸਮਝਣ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਪ੍ਰੌਪਰ ਨਾਉਨਸ (proper nouns) ਕੀ ਹੁੰਦੇ ਹਨ।

Proper Nouns

ਜਦੋਂ ਅਸੀਂ ਕਿਸੇ ਖਾਸ ਜਗ੍ਹਾ (place), ਵਸਤੂ (thing), ਵਿਚਾਰ (thought) ਜਾਂ ਇਨਸਾਨ (person) ਬਾਰੇ ਗੱਲ ਕਰਦੇ ਹਾਂ ਤਾਂ ਉਸਨੂੰ ਪ੍ਰੌਪਰ ਨਾਉਨ (proper noun) ਕਿਹਾ ਜਾਂਦਾ ਹੈ।

ਉਦਾਹਰਣ 

       • India, English, Paris, Shakespeare

Proper Adjectives

ਪ੍ਰੌਪਰ ਐਡਜੈਕਟਿਵ (proper adjective) ਅਜਿਹੇ ਐਡਜੈਕਟਿਵ (adjective) ਹੁੰਦੇ ਹਨ ਜੋ ਪ੍ਰੌਪਰ ਨਾਉਨਸ (proper nouns) ਤੋਂ ਬਣਦੇ ਹਨ। ਇਹ ਨਾਉਨ (noun) ਅਤੇ ਪ੍ਰੋਨਾਉਨ (pronoun) ਬਾਰੇ ਵਾਧੂ ਜਾਣਕਾਰੀ ਦੇਣ ਦਾ ਕੰਮ ਕਰਦੇ ਹਨ।

ਉਦਾਹਰਣ 

       • Indian guru, English grammar, Parisian scarf, Shakespearean play

ਨੋਟ - ਪ੍ਰੌਪਰ ਨਾਉਨ (proper noun) ਅਤੇ ਪ੍ਰੌਪਰ ਐਡਜੈਕਟਿਵ (proper adjective), ਦੋਵੇਂ ਵੱਡੇ ਅੱਖਰ (capital letter) ਨਾਲ ਸ਼ੁਰੂ ਹੁੰਦੇ ਹਨ।

Why do we use Proper Adjectives? 

ਪ੍ਰੌਪਰ ਐਡਜੈਕਟਿਵਸ (proper adjectives) ਦੀ ਵਰਤੋਂ ਆਸਾਨੀ ਨਾਲ ਕੋਈ ਗੱਲ ਨੂੰ ਸਮਝਾਉਣ ਲਈ ਕੀਤੀ ਜਾਂਦੀ ਹੈ। ਅਸੀਂ ਇਨ੍ਹਾਂ ਦੇ ਬਿਨਾ ਵੀ ਸਾਰ ਸਕਦੇ ਹਾਂ ਪਰ ਫਿਰ ਸੈਨਟੈਂਸ ਅਜੀਬ ਜਿਹੇ ਮਹਿਸੂਸ ਹੋਣਗੇ।

ਉਦਾਹਰਣ 

       • I love the pizzas that are made in Italy. (without proper adjective)
       • I love Italian pizzas. (with a proper adjective)

       • The theatre group performed a play like the nature of Shakespeare's play. (without proper adjective)
       • The theatre group performed a Shakespearean play. (with a proper adjective)

How to form Proper Adjectives?

ਪ੍ਰੌਪਰ ਐਡਜੈਕਟਿਵਸ ਬਣਾਉਣ (proper adjectives) ਲਈ ਉਨ੍ਹਾਂ ਦੇ ਪਿੱਛੇ -ian, -ish, -an, -esque, -like, ਜਾਂ -istic ਲਗਾ ਕੇ ਦੇਖੋ ਕਿਹੜਾ ਜਿਆਦਾ ਸਹੀ ਲੱਗ ਰਿਹਾ ਹੈ।

ਉਦਾਹਰਣ 

       • Italian, Greenlandic, Chinese, Iraqi, Danish