Adverbs of manner


ਅਡਵਰਬਸ ਓਫ ਮੈਨਰ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕੋਈ ਚੀਜ਼ ਕਿਵੇਂ ਕੀਤੀ ਜਾ ਰਹੀ ਹੈ ਜਾਂ ਕਿਵੇਂ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਵਰਬਸ, ਅਡਜੈਕਟਿਵਸ, ਜਾਂ ਸੈਨਟੈਂਸ ਵਿੱਚਲੇ ਕਲੌਸਸ ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ।


Creating adverbs of manner


ਸੱਭ ਤੋਂ ਪਹਿਲਾਂ ਸਾਡੇ ਲਈ ਇਹ ਸਿੱਖਣਾ ਜਰੂਰੀ ਹੈ ਕਿ ਅਡਵਰਬਸ ਓਫ ਮੈਨਰ ਬਣਦੇ ਕਿਵੇਂ ਹਨ। ਅਕਸਰ ਇਨ੍ਹਾਂ ਨੂੰ ਬਣਾਉਣ ਲਈ ਇਨ੍ਹਾਂ ਦੇ ਪਿੱਛੇ -ly ਲੱਗ ਜਾਂਦਾ ਹੈ।


     1. ਜੇ ਅਡਜੈਕਟਿਵ ਦੇ ਪਿੱਛੇ -ic ਲੱਗਾ ਹੈ ਤਾਂ ਉਸਦੇ ਸਪੈਲਿੰਗ (spelling) ਵਿੱਚ ਬਦਲਾਅ ਕਰਕੇ ਅਖੀਰ ਵਿੱਚ -ally ਲੱਗ ਜਾਵੇਗਾ।


ਉਦਾਹਰਣ - Rohit Sharma played fantastically.


     2. ਜੇ ਅਡਜੈਕਟਿਵ ਦੇ ਅਖੀਰ ਵਿੱਚ -y ਲੱਗਿਆ ਹੋਇਆ ਹੈ ਤਾਂ y ਹਟਾ ਕੇ ਉਸਦੀ ਜਗ੍ਹਾ -ily ਲਿਖਿਆ ਜਾਂਦਾ ਹੈ।


ਉਦਾਹਰਣ - Children played happily


     3. ਜੇ ਅਡਜੈਕਟਿਵ ਦੇ ਅਖੀਰ ਵਿੱਚ -e ਲੱਗਿਆ ਹੋਇਆ ਹੈ ਤਾਂ -e ਨੂੰ ਹਟਾ ਕੇ -y ਲਿੱਖ ਦਿੱਤਾ ਜਾਂਦਾ ਹੈ।


ਉਦਾਹਰਣ - It weighs 10 kilograms approximately.


     4. ਜੇ ਅਡਜੈਕਟਿਵ ਦੇ ਪਿੱਛੇ ਪਹਿਲਾਂ ਤੋਂ ਹੀ ly ਲੱਗਿਆ ਹੋਇਆ ਹੈ ਤਾਂ ਉਸਦੀ ਵਰਤੋਂ in a/an ______ manner ਲਿੱਖ ਕੇ ਅਡਵਰਬੀਅਲ ਪ੍ਰੈਪੋਸੀਸ਼ਨਲ ਫਰੇਸ ਵਿੱਚ ਕੀਤੀ ਜਾਂਦੀ ਹੈ।


ਉਦਾਹਰਣ - The old man walked in an elderly manner.


     5. ਇਨ੍ਹਾਂ ਸਾਰਿਆਂ ਤੋਂ ਇਲਾਵਾ ਕੁੱਝ ਇਰਰੈਗੁਲਰ ਅਡਵਰਬਸ ਵੀ ਹੁੰਦੇ ਹਨ, ਜੋ ਉਪਰੋਕਤ ਦੱਸੇ ਗਏ ਨਿਯਮਾਂ ਮੁਤਾਬਿਕ ਨਹੀਂ ਬਦਲਦੇ।


ਉਦਾਹਰਣ - ਜਿਵੇਂ straight, fast ਅਤੇ hard ਦੇ ਪਿੱਛੇ -ly ਨਹੀਂ ਲੱਗਦਾ।


Positioning of Adverbs


ਸੈਨਟੈਂਸ ਵਿੱਚ ਅਡਵਰਬ ਕਿੱਥੇ ਲੱਗਣਾ ਹੈ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਡਵਰਬ ਵਰਬ (verb), ਅਡਜੈਕਟਿਵ (adjective) ਜਾਂ ਕਲੌਸ (clause) ਬਾਰੇ ਵਾਧੂ ਜਾਣਕਾਰੀ ਦੇ ਰਿਹਾ ਹੈ।


1. When adverbs modify verbs


      i. ਜੇ ਤਾਂ ਸੈਨਟੈਂਸ ਵਿੱਚ ਇਨਟ੍ਰਾਂਸਿਟਿਵ ਵਰਬਸ (intransitive verbs) ਦੀ ਵਰਤੋਂ ਕੀਤੀ ਗਈ ਹੈ, ਅਡਵਰਬਸ ਓਫ ਮੈਨਰ ਇਨਟ੍ਰਾਂਸਿਟਿਵ ਵਰਬ ਦੇ ਬਿਲਕੁਲ ਬਾਅਦ ਵਰਤਿਆ ਜਾਣਾ ਚਾਹੀਦਾ ਹੈ।


ਉਦਾਹਰਣ 


       • She sings beautifully

       • He speaks well

     ii. ਜੇ ਸੈਨਟੈਂਸ ਵਿੱਚ ਟ੍ਰਾਂਸਿਟਿਵ ਵਰਬ (transitive verb) ਦੀ ਵਰਤੋਂ ਕੀਤੀ ਗਈ ਹੈ ਤਾਂ ਅਡਵਰਬ ਓਫ ਮੈਨਰ ਟ੍ਰਾਂਸਿਟਿਵ ਵਰਬ ਦੇ ਅੱਗੇ ਜਾਂ ਓਬਜੈਕਟ ਦੇ ਬਾਅਦ ਆ ਸਕਦਾ ਹੈ।


ਉਦਾਹਰਣ


       • Lovedeep completed the work efficiently.

       • She wrote the essay beautifully

2. When adverbs modify adjectives


ਅਡਵਰਬਸ ਓਫ ਮੈਨਰ ਦੀ ਵਰਤੋਂ ਅਡਜੈਕਟਿਵਸ ਨੂੰ ਜਿਆਦਾ ਗਹਿਰਾਈ ਦੇਣ ਜਾਂ ਡੁੰਘਾਈ ਨਾਲ ਜ਼ਾਹਿਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਜਦੋਂ ਅਡਵਰਬ ਸੈਨਟੈਂਸ ਵਿੱਚ ਅਡਜੈਕਟਿਵ ਬਾਰੇ ਜਾਣਕਾਰੀ ਦਿੰਦੇ ਹਨ ਤਾਂ ਅਡਵਰਬ ਹਮੇਸ਼ਾ ਅਡਜੈਕਟਿਵ ਤੋਂ ਪਹਿਲਾਂ ਵਰਤੇ ਜਾਂਦੇ ਹਨ।


ਉਦਾਹਰਣ


       • The book is beautifully profound.

       • She is stunningly beautiful.

3. When adverbs modify clauses 


ਅਡਵਰਬਸ ਓਫ ਮੈਨਰ ਸੈਨਟੈਂਸ ਦੀ ਸ਼ੁਰੂਆਤ ਵਿੱਚ ਵੀ ਆ ਸਕਦੇ ਹਨ। ਜਦੋਂ ਅਜਿਹਾ ਕੀਤਾ ਜਾਂਦਾ ਹੈ, ਉਨ੍ਹਾਂ ਦੇ ਬਾਅਦ comma (,) ਲਗਾ ਕੇ ਉਨ੍ਹਾਂ ਨੂੰ ਬਾਕੀ ਦੇ ਸੈਨਟੈਂਸ ਤੋਂ ਵੱਖ ਕੀਤਾ ਜਾਂਦਾ ਹੈ। ਅਡਵਰਬਸ ਓਫ ਮੈਨਰ ਦੀ ਸ਼ੁਰੂਆਤ ਵਿੱਚ ਵਰਤੋਂ, ਅਡਵਰਬ ਦੀ ਮਹੱਤਤਾ ਉੱਤੇ ਜਿਆਦਾ ਜ਼ੋਰ ਦੇਣ ਲਈ ਕੀਤੀ ਜਾਂਦੀ ਹੈ।


ਉਦਾਹਰਣ


       • He walked down the road quietly.

       • Quietly, he walked down the road.