Difference between transitive and intransitive verbs
ਟ੍ਰਾਂਸਿਟਿਵ ਅਤੇ ਇਨਟ੍ਰਾਂਸਿਟਿਵ ਵਰਬ ਵਿੱਚ ਸਿਰਫ ਇੱਕ ਫਰਕ ਹੁੰਦਾ ਹੈ। ਟ੍ਰਾਂਸਿਟਿਵ ਵਰਬ ਨੂੰ ਆਪਣਾ ਵਿਚਾਰ ਪੂਰਾ ਕਰਨ ਲਈ ਓਬਜੈਕਟ ਦੀ ਜਰੂਰਤ ਹੁੰਦੀ ਹੈ ਜਦ ਕਿ ਇਨਟ੍ਰਾਂਸਿਟਿਵ ਵਰਬ ਬਿਨਾ ਓਬਜੈਕਟ ਦੇ ਵੀ ਇੱਕ ਪੂਰਾ ਵਿਚਾਰ ਦਿਖਾ ਸਕਦਾ ਹੈ।
ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਟ੍ਰਾਂਸਿਟਿਵ ਵਰਬ ਕਿਸੇ ਵਸਤੂ ਜਾਂ ਇਨਸਾਨ (ਡਾਇਰੈਕਟ ਓਬਜੈਕਟ) ਉੱਤੇ ਆਪਣਾ ਅਸਰ ਪਾਉਂਦੇ ਹਨ ਜਦ ਕਿ ਇਨਟ੍ਰਾਂਸਿਟਿਵ ਵਰਬ ਇਕੱਲਾ ਹੀ ਸੈਨਟੈਂਸ ਦਾ ਮਤਲਬ ਪੂਰਾ ਕਰਨ ਲਈ ਕਾਫੀ ਹੁੰਦਾ ਹੈ।
ਟ੍ਰਾਂਸਿਟਿਵ ਵਰਬ ਦੇ ਉਦਾਹਰਣ
• Please call
Please call Saloni.
• Bring
Bring me tea.
• Claire eats
Claire eats a burger.
ਵਿਆਖਿਆ - ਜਦੋਂ ਅਸੀਂ ਉਪਰੋਕਤ ਤਿੰਨ ਸੈਨਟੈਂਸਾਂ ਨੂੰ ਡਾਇਰੈਕਟ ਓਬਜੈਕਟ (Saloni, tea ਅਤੇ burger) ਦੇ ਬਿਨਾ ਪੜ੍ਹਦੇ ਹਾਂ ਤਾਂ ਮਨ ਵਿੱਚ ਸਵਾਲ ਉੱਠਦਾ ਹੈ ਕਿ:
• ਕਿਸਨੂੰ/ਕੀ ਕਾਲ ਕਰਨੀ ਹੈ?
• ਕੀ ਲੈ ਕੇ ਆਉਣਾ ਹੈ?
• ਕਲੇਅਰ ਕੀ ਖਾਂਦੀ ਹੈ?
ਇਹ ਸਵਾਲ ਸਾਨੂੰ ਤਿੰਨੇ ਵਿਚਾਰ ਅਧੂਰੇ ਹੋਣ ਦਾ ਅਹਿਸਾਸ ਕਰਾਉਂਦੇ ਹਨ ਅਤੇ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕੀ ਟ੍ਰਾਂਸਿਟਿਵ ਵਰਬ ਉਹ ਵਰਬ ਹੁੰਦੇ ਹਨ ਜਿੰਨ੍ਹਾਂ ਨੂੰ ਆਪਣਾ ਵਿਚਾਰ ਪੂਰਾ ਕਰਨ ਲਈ ਡਾਇਰੈਕਟ ਓਬਜੈਕਟ ਦੀ ਲੋੜ ਪੈਂਦੀ ਹੈ।
ਇਨਟ੍ਰਾਂਸਿਟਿਵ ਵਰਬ ਦੇ ਉਦਾਹਰਣ
• He played.
• They danced.
• The dog ran.
ਵਿਆਖਿਆ - ਉਪਰੋਕਤ ਸੈਨਟੈਂਸਾਂ ਵਿੱਚ ਡਾਇਰੈਕਟ ਓਬਜੈਕਟ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਮਤਲਬ ਪੂਰਾ ਨਿੱਕਲ ਰਿਹਾ ਹੈ ਅਤੇ ਵਿਚਾਰ ਸਮਝ ਆ ਰਿਹਾ ਹੈ। ਅਸੀਂ ਇਹ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕੀ ਇਨਟ੍ਰਾਂਸਿਟਿਵ ਵਰਬਸ ਉਹ ਵਰਬ ਹੁੰਦੇ ਹਨ ਜਿੰਨ੍ਹਾਂ ਨੂੰ ਆਪਣਾ ਵਿਚਾਰ ਪੂਰਾ ਕਰਨ ਲਈ ਡਾਇਰੈਕਟ ਓਬਜੈਕਟ ਦੀ ਲੋੜ ਨਹੀਂ ਪੈਂਦੀ ਹੈ।
ਇਨਟ੍ਰਾਂਸਿਟਿਵ ਵਰਬਸ ਇੰਪੈਰੇਟਿਵ ਸੈਨਟੈਂਸਾਂ ਦੇ ਤੌਰ ਤੇ ਵੀ ਵਰਤੇ ਜਾ ਸਕਦੇ ਹਨ।
ਉਦਾਹਰਣ
• Sing.
• Run.
ਕੁੱਝ ਵਰਬਸ ਅਜਿਹੇ ਵੀ ਹੁੰਦੇ ਹਨ ਜੋ ਦੋਵੇਂ ਟ੍ਰਾਂਸਿਟਿਵ ਅਤੇ ਇਨਟ੍ਰਾਂਸਿਟਿਵ ਵਰਬ ਵਜੋਂ ਵਰਤੇ ਜਾ ਸਕਦੇ ਹਨ।
ਉਦਾਹਰਣ
• She sang. [intransitive verb]
She sang a beautiful song. [transitive verb]
• After attending the party, he left. [intransitive verb]
He left a birthday on the table card for me. [transitive verb]
0 Comments