Predicative Adjectives

ਪ੍ਰੈਡੀਕੇਟਿਵ ਐਡਜੈਕਟਿਵ ਅਜਿਹੇ ਐਡਜੈਕਟਿਵ (adjective) ਹੁੰਦੇ ਹਨ ਜੋ ਸੈਨਟੈਂਸ ਵਿੱਚ ਲਿਨਕਿੰਗ ਵਰਬ ਦੇ ਬਾਅਦ, ਸੈਨਟੈਂਸ ਦੇ ਪ੍ਰੈਡੀਕੇਟ ਹਿੱਸੇ ਵਿੱਚ ਲੱਗਦੇ ਹਨ। ਪ੍ਰੈਡੀਕੇਟਿਵ ਐਡਜੈਕਟਿਵ ਦੀ ਵਰਤੋਂ ਦੇ ਨਾਲ ਸਬਜੈਕਟ ਦੇ ਮਤਲਬ ਵਿੱਚ ਜਾਂ ਤਾਂ ਥੋੜਾ ਬਦਲਾਅ ਆ ਜਾਂਦਾ ਹੈ ਜਾਂ ਸਬਜੈਕਟ ਬਾਰੇ ਵਾਧੂ ਜਾਣਕਾਰੀ ਮਿਲਦੀ ਹੈ।

Linking verbs vs. Action verbs

ਅਸੀਂ ਪਹਿਲਾਂ ਪੜ੍ਹਿਆ ਕਿ ਜਦੋਂ ਕਿਸੇ ਲਿਨਕਿੰਗ ਵਰਬ ਦੇ ਬਾਅਦ ਐਡਜੈਕਟਿਵ ਲੱਗਦਾ ਹੈ ਤਾਂ ਉਸਨੂੰ ਪ੍ਰੈਡੀਕੇਟਿਵ ਐਡਜੈਕਟਿਵ ਕਹਿੰਦੇ ਹਨ ਪਰ ਕੁੱਝ ਲਿਨਕਿੰਗ ਵਰਬ ਅਜਿਹੇ ਹੁੰਦੇ ਹਨ ਜੋ ਸਿਰਫ ਲਿਨਕਿੰਗ ਵਰਬ ਵਜੋਂ ਨਹੀਂ ਵਰਤੇ ਜਾਂਦੇ। 

ਇਨ੍ਹਾਂ ਵਰਬਸ ਦੇ ਬਾਅਦ ਜਦ ਨਾਉਨ (noun) ਲੱਗਦਾ ਹੈ ਤਾਂ ਉਹ ਐਕਸ਼ਨ ਵਰਬਸ (action verbs) ਬਣ ਜਾਂਦੇ ਹਨ ਅਤੇ ਜਦ ਐਡਜੈਕਟਿਵ (adjective) ਲੱਗਦਾ ਹੈ ਤਾਂ ਲਿਨਕਿੰਗ ਵਰਬ (linking verb) ਦਾ ਕੰਮ ਕਰਦੇ ਹਨ।

ਉਦਾਹਰਣ - The man smelled the perfume.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ ਕਿਉਂਕਿ perfume ਨਾਉਨ ਹੈ, ਇਸ ਕਰਕੇ smelled ਇੱਕ ਐਕਸ਼ਨ ਵਰਬ ਵਜੋਂ ਕੰਮ ਕਰ ਰਿਹਾ ਹੈ।

ਉਦਾਹਰਣ - The man smelled fresh.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ ਕਿਉਂਕਿ fresh ਇੱਕ ਐਡਜੈਕਟਿਵ ਹੈ, ਇਸ ਕਰਕੇ smelled ਲਿਨਕਿੰਗ ਵਰਬ ਵਜੋਂ ਕੰਮ ਕਰ ਰਿਹਾ ਹੈ।

ਥੱਲੇ ਦਿੱਤੇ ਗਏ ਵਰਬਸ ਅਜਿਹੇ ਵਰਬਸ ਹਨ ਜੋ ਲਿਨਕਿੰਗ ਵਰਬ (linking verb) ਵਜੋਂ ਸਿਰਫ ਓਦੋਂ ਕੰਮ ਕਰਦੇ ਹਨ ਜਦੋਂ ਉਨ੍ਹਾਂ ਦੇ ਬਾਅਦ ਕੋਈ ਐਡਜੈਕਟਿਵ (adjective) ਲੱਗਦਾ ਹੈ। ਜੇ ਉਨ੍ਹਾਂ ਦੇ ਬਾਅਦ ਕੋਈ ਨਾਉਨ (noun) ਲੱਗਦਾ ਹੈ ਤਾਂ ਉਹ ਐਕਸ਼ਨ ਵਰਬਸ (action verbs) ਵਜੋਂ ਕੰਮ ਕਰਦੇ ਹਨ।

       • feel
       • look
       • smell
       • grow
       • taste
       • appear
       • prove
       • remain
       • turn

Predicative Adjective vs. Predicative nominative

ਲਿਨਕਿੰਗ ਵਰਬ (linking verb) ਦੇ ਬਾਅਦ ਜਦ ਐਡਜੈਕਟਿਵ (adjective) ਵਰਤਿਆ ਜਾਂਦਾ ਹੈ ਤਾਂ ਉਹ ਪ੍ਰੈਡੀਕੇਟਿਵ ਐਡਜੈਕਟਿਵ (predicative adjective) ਅਖਵਾਉਂਦਾ ਹੈ ਪਰ ਜੇ ਲਿਨਕਿੰਗ ਵਰਬ (linking verb) ਦੇ ਬਾਅਦ ਵਰਤੇ ਜਾਣ ਵਾਲੇ ਸ਼ਬਦ ਸਬਜੈਕਟ (subject) ਨੂੰ ਨਵਾਂ ਨਾਮ ਦਿੰਦੇ ਹਨ ਤਾਂ ਉਹ ਪ੍ਰੈਡੀਕੇਟਿਵ ਨੌਮੀਨੇਟਿਵ (predicative nominative) ਅਖਵਾਉਂਦੇ ਹਨ।

ਉਦਾਹਰਣ

       • Predicative Adjective: She is pretty.
       • Predicative Nominative: She is my mom.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ ਪ੍ਰੈਡੀਕੇਟਿਵ ਐਡਜੈਕਟਿਵ (predicative adjective) ਸਬਜੈਕਟ (She) ਬਾਰੇ ਜਾਣਕਾਰੀ (pretty) ਦੇ ਰਿਹਾ ਹੈ।
       • ਦੂਸਰੇ ਸੈਨਟੈਂਸ ਵਿੱਚ ਪ੍ਰੈਡੀਕੇਟਿਵ ਨੌਮੀਨੇਟਿਵ (predicative nominative) ਸਬਜੈਕਟ (She) ਨੂੰ ਨਵਾਂ ਨਾਮ (mom) ਦੇ ਰਿਹਾ ਹੈ।

Compound Predicative Adjectives 

ਜਦੋਂ ਸਬਜੈਕਟ (subject) ਬਾਰੇ ਇੱਕ ਤੋਂ ਜਿਆਦਾ ਪ੍ਰੈਡੀਕੇਟਿਵ ਐਡਜੈਕਟਿਵ (predicative adjective) ਜਾਣਕਾਰੀ ਦੇ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੰਪਾਊਂਡ ਪ੍ਰੈਡੀਕੇਟਿਵ ਐਡਜੈਕਟਿਵ (compound predicative adjective) ਕਹਿੰਦੇ ਹਨ।

ਉਦਾਹਰਣ - She is pretty, smart and well-spoken.

ਵਿਆਖਿਆ - ਇਸ ਸੈਨਟੈਂਸ ਵਿੱਚ 'pretty, smart, well-spoken' ਐਡਜੈਕਟਿਵਸ ਹਨ ਜੋ ਸਬਜੈਕਟ 'She' ਬਾਰੇ ਜਾਣਕਾਰੀ ਦੇ ਰਹੇ ਹਨ।