Finite verbs

ਅੰਗਰੇਜ਼ੀ ਗਰਾਮਰ ਵਿੱਚ ਫਾਈਨਾਈਟ ਵਰਬ ਉਹ ਵਰਬ ਹੁੰਦੇ ਹਨ:

1. ਜੋ ਸਬਜੈਕਟ ਨਾਲ ਐਗਰੀਮੈਂਟ ਦਿਖਾਉਂਦੇ ਹਨ।
  • ਫਾਈਨਾਈਟ ਵਰਬ ਦੋ ਤਰੀਕਿਆਂ ਨਾਲ ਐਗਰੀਮੈਂਟ ਦਿਖਾਉਂਦੇ ਹਨ: ਪਰਸਨ ਅਤੇ ਨੰਬਰ
2. ਜਿੰਨ੍ਹਾਂ ਨਾਲ ਟੈਂਸ ਪਤਾ ਲੱਗਦਾ ਹੈ।

ਜੇ ਇੱਕ ਸੈਨਟੈਂਸ ਵਿੱਚ ਇੱਕੋ ਵਰਬ ਹੈ ਤਾਂ ਉਹ ਫਾਈਨਾਈਟ ਵਰਬ ਹੀ ਹੋਵੇਗਾ। ਅਸੀਂ ਅਜਿਹਾ ਵੀ ਕਹਿ ਸਕਦੇ ਹਾਂ ਕਿ ਫਾਈਨਾਈਟ ਵਰਬ ਸੈਨਟੈਂਸ ਵਿੱਚ ਇਕੱਲਾ (ਬਿਨਾ ਕਿਸੇ ਦੂਸਰੇ ਵਰਬ ਦੇ) ਵੀ ਵਰਤਿਆ ਜਾ ਸਕਦਾ ਹੈ। ਇਸ ਕਰਕੇ ਫਾਈਨਾਈਟ ਵਰਬਸ ਨੂੰ ਮੇਨ ਵਰਬਸ (main verbs) ਜਾਂ ਟੈਂਸਡ ਵਰਬਸ (tensed verbs) ਵੀ ਕਿਹਾ ਜਾਂਦਾ ਹੈ।

ਉਦਾਹਰਣ

       • Rohan plays cricket.

       • The kid ate ice cream.
       • The last I swam, it was 2018.

ਵਿਆਖਿਆ - ਉਪਰੋਕਤ ਸੈਨਟੈਂਸਾਂ ਵਿੱਚ plays, ate ਅਤੇ swam ਫਾਈਨਾਈਟ ਵਰਬ ਹਨ ਕਿਉਂਕਿ ਇਹ ਸਾਨੂੰ ਟੈਂਸ ਬਾਰੇ ਜਾਣਕਾਰੀ ਦੇ ਰਹੇ ਹਨ।

Infinite verbs

ਨੌਨ-ਫਾਈਨਾਈਟ ਜਾਂ ਇਨਫਾਈਨਾਈਟ ਵਰਬ, ਉਹ ਵਰਬ ਹੁੰਦੇ ਹਨ ਜੋ ਨਾ ਤਾਂ ਨੰਬਰ ਅਤੇ ਪਰਸਨ ਐਗਰੀਮੈਂਟ ਵਾਲਾ ਨਿਯਮ ਪੂਰਾ ਕਰਦੇ ਹਨ ਅਤੇ ਨਾ ਹੀ ਟੈਂਸ ਦਿਖਾਉਂਦੇ ਹਨ। ਇਸ ਤੋਂ ਇਲਾਵਾ, ਇਹ ਫਾਈਨਾਈਟ ਵਰਬ ਦੀ ਤਰ੍ਹਾਂ ਸੈਨਟੈਂਸ ਵਿੱਚ ਇਕੱਲੇ ਵੀ ਨਹੀਂ ਵਰਤੇ ਜਾ ਸਕਦੇ।

ਮੌਡਲ ਔਕਸੀਲਿਅਰੀ ਵਰਬਸ (modal auxiliary verbs) ਨੂੰ ਛੱਡ ਕੇ ਬਾਕੀ ਸਾਰੇ ਵਰਬਸ ਦੀ ਨੌਨ-ਫਾਈਨਾਈਟ ਵਰਬ ਫੌਰਮ ਹੁੰਦੀ ਹੈ।

Types of Non-Finite verbs

ਨੌਨ-ਫਾਈਨਾਈਟ ਵਰਬ ਤਿੰਨ ਤਰ੍ਹਾਂ ਦੇ ਹੁੰਦੇ ਹਨ:

1. Gerunds - ਜੈਰੰਡਸ ਉਹ ਵਰਬ ਹੁੰਦੇ ਹਨ ਜਿੰਨ੍ਹਾਂ ਦੇ ਪਿੱਛੇ -ing ਲੱਗਦਾ ਹੈ। ਇਹ ਨਾਉਨ ਵਜੋਂ ਵਰਤੇ ਜਾਂਦੇ ਹਨ ਅਤੇ ਇਹ ਸੈਨਟੈਂਸ ਦੇ ਸਬਜੈਕਟ ਜਾਂ ਓਬਜੈਕਟ ਹਿੱਸੇ ਵਿੱਚ ਵਰਤੇ ਜਾ ਸਕਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਐਕਟਿਵ (active) ਜਾਂ ਹੈਲਪਿੰਗ ਵਰਬ (helping verb) ਦੀ ਲੋੜ ਪੈ ਸਕਦੀ ਹੈ।

ਉਦਾਹਰਣ 

       • I like swimming.

       • Exercising is essential for maintaining good health
       • Reading is a good habit.

2. Infinitives - ਜਦ ਡਿਕਸ਼ਨਰੀ ਵਿੱਚ ਪਾਏ ਜਾਂਦੇ ਵਰਬਸ ਨੂੰ, ਬਿਨਾ ਕੋਈ ਬਦਲਾਅ ਕੀਤੇ ਸੈਨਟੈਂਸਾਂ ਵਿੱਚ ਵਰਤਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਨਫਿਨੀਟਿਵ ਜਾਂ ਬੇਅਰ ਇਨਫਿਨੀਟਿਵ (bare infinitive) ਕਿਹਾ ਜਾਂਦਾ ਹੈ। ਇਨਫਿਨੀਟਿਵ ਵਰਬਸ ਅਜਿਹੇ ਵਰਬ ਹੁੰਦੇ ਹਨ ਜਿੰਨ੍ਹਾਂ ਦੇ ਅੱਗੇ ਆਮ ਤੌਰ ਉੱਤੇ -to ਲੱਗਦਾ ਹੈ। ਇਨ੍ਹਾਂ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਵਰਬ ਦੇ ਨਾਲ ਸਵਾਲ ਪੁੱਛਣ ਲਈ, ਮੌਡੀਫਾਇਰ ਦੇ ਤੌਰ ਉੱਤੇ ਅਤੇ ਨਾਉਨ ਫਰੇਸ ਵਿੱਚ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ 

       • I like to swim.

       • Bani likes to exercise for maintaining good health.
       • Priyanshi loves to read books.

3. Participles - ਪਾਰਟੀਸਿਪਲ ਅਜਿਹੇ ਸ਼ਬਦ ਹੁੰਦੇ ਹਨ ਜੋ ਸੈਨਟੈਂਸ ਵਿੱਚ ਨਾਉਨ, ਨਾਉਨ ਫਰੇਸ, ਵਰਬ ਜਾਂ ਵਰਬ ਫਰੇਸ ਨੂੰ ਮੌਡੀਫਾਈ ਕਰਨ ਲਈ ਵਰਤੇ ਜਾਂਦੇ ਹਨ। ਇਸ ਤਰ੍ਹਾਂ ਵਰਤੇ ਜਾਣ ਤੋਂ ਬਾਅਦ ਇਹ adjective ਜਾਂ adverb ਵਾੰਗੂ ਕੰਮ ਕਰਦੇ ਹਨ।

ਪਾਰਟੀਸੀਪਲ ਦੋ ਤਰ੍ਹਾਂ ਦੇ ਹੁੰਦੇ ਹਨ।

      i. Present Participles - ਪ੍ਰੈਸੇੰਟ ਪਾਰਟੀਸਿਪਲ, ਪਾਰਟੀਸਿਪਲਸ ਦੀ ਪ੍ਰੈਸੇੰਟ ਟੈਂਸ ਫੌਰਮ ਹੈ। ਪ੍ਰੈਸੇੰਟ ਪਾਰਟੀਸਿਪਲ ਪਹਿਲੀ ਨਜ਼ਰੇ gerunds ਵਰਗੇ ਲੱਗਦੇ ਹਨ ਪਰ ਦੋਹਾਂ ਵਿੱਚ ਫਰਕ ਹੈ। ਜੈਰੰਡਸ ਨਾਉਨ ਵਜੋਂ ਵਰਤੇ ਜਾਂਦੇ ਹਨ ਜਦ ਕਿ ਪ੍ਰੈਸੇੰਟ ਪਾਰਟੀਸਿਪਲ ਐਡਜੈਕਟਿਵ ਜਾਂ ਐਡਵਰਬ ਦੀ ਤਰ੍ਹਾਂ ਵਰਤੇ ਜਾਂਦੇ ਹਨ। ਇਨ੍ਹਾਂ ਪਿੱਛੇ -ing ਲੱਗਦਾ ਹੈ।

ਉਦਾਹਰਣ 

       • The boy swimming in the pool is my brother. [as an adjective phrase modifying a noun phrase]

       • Seeing the amount of work left, I stayed awake to complete it. [adverbially]
       • Broadly speaking, it was a good performance. [as clause or sentence modifier]

     ii. Past Participles - ਪਾਸਟ ਪਾਰਟੀਸਿਪਲ, ਪਾਰਟੀਸਿਪਲਸ ਦੀ ਪਾਸਟ ਟੈਂਸ ਫੌਰਮ ਹੈ। ਪਾਸਟ ਪਾਰਟੀਸਿਪਲ ਵਰਬ ਦੀ ਹੀ ਫੌਰਮ ਹੈ। ਇਹ ਸ਼ਬਦ ਅਕਸਰ -ed ਨਾਲ ਖਤਮ ਹੁੰਦੇ ਹਨ ਪਰ ਇਸ ਤੋਂ ਇਲਾਵਾ ਇਨ੍ਹਾਂ ਪਿੱਛੇ -d, -t, -en, ਜਾਂ -n ਵੀ ਲੱਗ ਸਕਦਾ ਹੈ।

ਉਦਾਹਰਣ

       • The distance swum by my brother was 1 km. [as an adjective phrase]

       • Seen from this perspective, I have already completed my work. [adverbially]
       • The performance finished, we returned home. [nominative absolute construction]

Subscribe for video lessons:   Click Here