Attributive adjectives

ਜਿਆਦਾਤਰ ਐਡਜੈਕਟਿਵ ਦੋ ਥਾਵਾਂ ਉੱਤੇ ਵਰਤੇ ਜਾ ਸਕਦੇ ਹਨ: ਨਾਉਨ ਤੋਂ ਪਹਿਲਾਂ ਜਾਂ ਨਾਉਨ ਤੋਂ ਬਾਅਦ। ਜਦੋਂ ਐਡਜੈਕਟਿਵ ਨਾਉਨ ਤੋਂ ਪਹਿਲਾਂ ਨਾਉਨ ਫਰੇਸ (noun phrase) ਵਿੱਚ ਵਰਤੇ ਜਾਂਦੇ ਹਨ ਅਤੇ ਨਾਉਨ (noun) ਜਾਂ ਪ੍ਰੋਨਾਉਨ (pronoun) ਦੇ ਕਿਸੇ ਗੁਣ (attribute) ਬਾਰੇ ਜਾਣਕਾਰੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਅਟ੍ਰੀਬਿਊਟਿਵ ਐਡਜੈਕਟਿਵ ਕਿਹਾ ਜਾਂਦਾ ਹੈ।

Attributive vs. Predicative Adjectives

ਪ੍ਰੈਡੀਕੇਟਿਵ ਐਡਜੈਕਟਿਵਸ (predicative adjectives), ਅਟ੍ਰੀਬਿਊਟਿਵ ਐਡਜੈਕਟਿਵਸ (attributive adjectives) ਦੇ ਉਲਟ ਹੁੰਦੇ ਹਨ। ਇਹ ਨਾਉਨ ਜਾਂ ਪ੍ਰੋਨਾਉਨ ਦੇ ਪਿੱਛੇ ਲੱਗਦੇ ਹਨ ਅਤੇ ਨਾਉਨ (noun) ਜਾਂ ਪ੍ਰੋਨਾਉਨ (pronoun) ਲਿਨਕਿੰਗ ਵਰਬ (linking verb) ਦੀ ਮਦਦ ਨਾਲ ਜੋੜੇ ਜਾਂਦੇ ਹਨ।

ਇਨ੍ਹਾਂ ਨੂੰ ਸਮਝਣ ਲਈ ਅਸੀਂ ਇੱਕ ਉਦਾਹਰਣ ਦੇਖਦੇ ਹਾਂ।

       • The white dog is barking. [attributive adjective]
       • The dog is white. [predicative adjective]

ਵਿਆਖਿਆ - ਪਹਿਲੇ ਸੈਨਟੈਂਸ ਵਿੱਚ white ਅਟ੍ਰੀਬਿਊਟਿਵ ਐਡਜੈਕਟਿਵ ਹੈ ਕਿਉਂਕਿ ਉਹ ਨਾਉਨ dog ਦੇ ਬਿਲਕੁਲ ਅੱਗੇ ਵਰਤਿਆ ਗਿਆ ਹੈ ਅਤੇ dog ਨਾਲ ਮਿਲ ਕੇ ਨਾਉਨ ਫਰੇਸ (noun phrase) ਬਣਾਉਂਦਾ ਹੈ। ਦੂਸਰੇ ਸੈਨਟੈਂਸ ਵਿੱਚ white ਪ੍ਰੈਡੀਕੇਟਿਵ ਐਡਜੈਕਟਿਵ ਹੈ ਕਿਉਂਕਿ ਉਹ ਸੈਨਟੈਂਸ ਵਿੱਚ ਨਾਉਨ dog ਦੇ ਪਿੱਛੇ ਲਗਾ ਕੇ, ਲਿਨਕਿੰਗ ਵਰਬ is ਨਾਲ ਜੋੜਿਆ ਗਿਆ ਹੈ।

Can Attributive adjectives be placed after the nouns also?

ਅਸੀਂ ਪਹਿਲਾਂ ਪੜ੍ਹਿਆ ਕਿ ਅਟ੍ਰੀਬਿਊਟਿਵ ਐਡਜੈਕਟਿਵ ਨਾਉਨ ਦੇ ਅੱਗੇ ਲੱਗਦੇ ਹਨ ਪਰ ਕੁੱਝ ਅਜਿਹੇ ਗਿਣੇ ਚੁਣੇ ਮੌਕੇ ਹੁੰਦੇ ਹਨ, ਜਦੋਂ ਉਹ ਪਿੱਛੇ ਵੀ ਲੱਗ ਸਕਦੇ ਹਨ। ਇਸ ਅਧਾਰ ਉੱਤੇ ਅਟ੍ਰੀਬਿਊਟਿਵ ਐਡਜੈਕਟਿਵਸ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ

Prepositive Adjectives: Before the noun

ਜਦੋਂ ਅਟ੍ਰੀਬਿਊਟਿਵ ਐਡਜੈਕਟਿਵਸ ਨਾਉਨ ਦੇ ਅੱਗੇ ਲੱਗਦੇ ਹਨ ਤਾਂ ਉਨ੍ਹਾਂ ਨੂੰ ਪ੍ਰੀਪੌਸੀਟਿਵ ਐਡਜੈਕਟਿਵਸ (prepositive adjectives) ਕਿਹਾ ਜਾਂਦਾ ਹੈ 

ਉਦਾਹਰਣ 

      i. Aarti is a brilliant student.
     ii. This is a large complex.

Postpositive adjectives: After the noun

ਜਦੋਂ ਅਟ੍ਰੀਬਿਊਟਿਵ ਐਡਜੈਕਟਿਵਸ ਨਾਉਨ ਦੇ ਪਿੱਛੇ ਲੱਗਦੇ ਹਨ ਤਾਂ ਉਨਾਂ ਨੂੰ ਪੋਸਟਪੌਸਿਟਿਵ ਐਡਜੈਕਟਿਵਸ (postpositive adjectives) ਵੀ ਕਿਹਾ ਜਾਂਦਾ ਹੈ। ਹੁਣ ਅਸੀਂ ਸਮਝਾਂਗੇ ਕਿ ਅਜਿਹੇ ਵੱਖ-ਵੱਖ ਮੌਕੇ ਕਿਹੜੇ ਹੁੰਦੇ ਹਨ ਜਦੋਂ ਅਟ੍ਰੀਬਿਊਟਿਵ ਐਡਜੈਕਟਿਵਸ ਨਾਉਨ ਦੇ ਪਿੱਛੇ ਲੱਗਦੇ ਹਨ।

1. After indefinite pronouns

ਇਨਡੈਫੀਨੀਟ ਪ੍ਰੋਨਾਉਨਸ ਜਿਵੇਂ someone, anyone, nobody ਅਤੇ anyone ਤੋਂ ਬਾਅਦ।

ਉਦਾਹਰਣ

      i. I wish I could find someone good to marry.
     ii. Is anyone talented at math here?

2. After superlative adjectives

ਸੁਪਰਲੇਟਿਵ ਐਡਜੈਕਟਿਵ (superlative adjectives), ਉਹ ਐਡਜੈਕਟਿਵ ਹੁੰਦੇ ਹਨ ਜੋ ਤਿੰਨ ਜਾਂ ਤਿੰਨ ਤੋਂ ਵੱਧ ਨਾਉਨਸ (nouns) ਦੀ ਤੁਲਨਾ ਕਰਦੇ ਹਨ ਅਤੇ ਉਨ੍ਹਾਂ ਵਿੱਚੋਂ ਸੱਭ ਤੋਂ ਬਿਹਤਰ (better) ਨੂੰ ਦਰਸਾਉਂਦੇ ਹਨ। ਅਟ੍ਰੀਬਿਊਟਿਵ ਐਡਜੈਕਟਿਵਸ, ਸੁਪਰਲੇਟਿਵ ਐਡਜੈਕਟਿਵਸ ਤੋਂ ਬਾਅਦ ਵਰਤੇ ਜਾਂਦੇ ਹਨ।

ਉਦਾਹਰਣ

      i. I want the best result possible.
     ii. Himanshi is the worst singer present.

3. Some adjectives ending in '-able/ible'

ਕਦੇ ਕਦੇ ਐਡਜੈਕਟਿਵ ਜੋ -able ਜਾਂ -ible ਨਾਲ ਖਤਮ ਹੁੰਦੇ ਹਨ, ਉਹ ਨਾਉਨਸ ਦੇ ਪਿੱਛੇ ਲੱਗਦੇ ਹਨ।

ਉਦਾਹਰਣ

      i. It’s the only option available.
     ii. That’s the only result imaginable.

4. After expressions of measurement 

ਕਿਸੇ ਮਾਪ ਜਾਂ ਮਿਣਤੀ ਦੇ ਬਾਅਦ ਵੀ ਅਟ੍ਰੀਬਿਊਟਿਵ ਐਡਜੈਕਟਿਵ ਵਰਤੇ ਜਾ ਸਕਦੇ ਹਨ।

ਉਦਾਹਰਣ

      i. The rod is five feet long.
     ii. My cousin is three years old.

Subscribe for video lessons:   Click Here