Adverbs of Time

ਅਡਵਰਬਸ ਓਫ ਟਾਈਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਘਟਨਾ/ਚੀਜ਼ ਕਦੋਂ (when) ਅਤੇ ਕਿੰਨੇ ਸਮੇਂ (duration) ਲਈ ਹੋਈ।

Rules for Adverbs of Time

ਅਡਵਰਬਸ ਓਫ ਟਾਈਮ ਸੰਬੰਧਿਤ ਕੁੱਝ ਨਿਯਮ ਇਸ ਪ੍ਰਕਾਰ ਹਨ।

     1. ਅਡਵਰਬਸ ਓਫ ਟਾਈਮ ਜਿਆਤਰ ਸੈਨਟੈਂਸ ਦੇ ਅਖੀਰ ਵਿੱਚ ਲੱਗਦੇ ਹਨ।

ਉਦਾਹਰਣ

      i. She left yesterday.
     ii. We are eating now.

     2. ਕੁੱਝ ਅਡਵਰਬਸ ਓਫ ਟਾਈਮ - ਜਿਵੇਂ still, yet, ਅਤੇ later ਸੈਨਟੈਂਸ ਦੇ ਅੱਗੇ ਜਾਂ ਸੈਨਟੈਂਸ ਦੇ ਵਿੱਚ ਵੀ ਲੱਗ ਸਕਦੇ ਹਨ। ਜਦ ਸੈਨਟੈਂਸ ਨੂੰ ਫੌਰਮਲ (formal) ਰੂਪ ਦੇਣਾ ਹੋਵੇ ਤਾਂ ਅਡਵਰਬ ਮੇਨ ਵਰਬ (main verb) ਦੇ ਬਿਲਕੁਲ ਅੱਗੇ ਲੱਗ ਜਾਂਦੇ ਹਨ।

ਉਦਾਹਰਣ

      i. Robin Hood later stole the king’s crown. (This is a formal way to use the adverb later.)
     ii. I have not yet finished my assignment.
     iii. She is still getting ready.

     3. ਅਡਵਰਬਸ ਓਫ ਟਾਈਮ ਨੂੰ ਕਈ ਵਾਰ ਸੈਨਟੈਂਸ ਦੀ ਸ਼ੁਰੂਆਤ ਵਿੱਚ ਵੀ ਵਰਤਿਆ ਜਾਂਦਾ ਹੈ। ਅਜਿਹਾ ਸਮੇਂ ਉੱਤੇ ਜਿਆਦਾ ਜ਼ੋਰ ਦੇਣ ਲਈ ਕੀਤਾ ਜਾਂਦਾ ਹੈ।

ਉਦਾਹਰਣ

      i. Next month, I will shift to Chandigarh. 
     ii. Now, I have to start all over again.

     4. ਅਡਵਰਬਸ ਓਫ ਟਾਈਮ ਜੋ ਸਾਨੂੰ ਦੱਸਦੇ ਹਨ ਕਿ ਕੋਈ ਕੰਮ ਕਿੰਨੇ ਸਮੇਂ ਲਈ ਕੀਤਾ ਗਿਆ ਜਾਂ ਚੱਲਿਆ, ਉਹ ਸੈਨਟੈਂਸ ਦੇ ਅਖੀਰ ਵਿੱਚ ਲੱਗਦੇ ਹਨ।

ਉਦਾਹਰਣ 

      i. It kept raining for two hours.
     ii. Children played all day

     5. ਅਡਵਰਬਸ ਓਫ ਟਾਈਮ ਜੋ ਸਾਨੂੰ ਦੱਸਦੇ ਹਨ ਕਿ ਕੋਈ ਕੰਮ ਕਿੰਨੇ ਵਾਰੀ ਕੀਤਾ ਗਿਆ ਜਾਂ ਹੋਇਆ, ਉਹ ਵੀ ਸੈਨਟੈਂਸ ਦੇ ਅਖੀਰ ਵਿੱਚ ਲਗਾਏ ਜਾਂਦੇ ਹਨ।

ਉਦਾਹਰਣ 

      i. The newspaper arrives daily.
     ii. This magazine is delivered weekly.

     6. ਜਦੋਂ ਸੈਨਟੈਂਸ ਵਿੱਚ ਇੱਕ ਤੋਂ ਜਿਆਦਾ ਅਡਵਰਬ ਲਗਾਉਣੇ ਹੋਣ ਤਾਂ ਇਹ ਨਿਯਮ ਦੀ ਪਾਲਣਾ ਕਰੋ:

       • ਸੱਭ ਤੋਂ ਪਹਿਲਾਂ ਕੰਮ ਕਿੰਨੇ ਵਕਤ ਲਈ ਕੀਤਾ ਗਿਆ ਲਿਖੋ
       • ਉਸ ਤੋਂ ਬਾਅਦ ਕੰਮ ਕਿੰਨੀ ਵਾਰ ਕੀਤਾ ਗਿਆ ਲਿਖੋ 
       • ਅਖੀਰ ਵਿੱਚ, ਕੰਮ ਕਦੋਂ ਕੀਤਾ ਲਿਖੋ 

ਉਦਾਹਰਣ

       • She volunteered at the hospital (1) for three days (2) every month (3) last year.