Order of Adverbs

ਕਿਉਂਕਿ ਅਡਵਰਬਸ ਦੀ ਵਰਤੋਂ ਵਰਬਸ (verbs), ਅਡਜੈਕਟਿਵਸ (adjectives), ਬਾਕੀ ਅਡਵਰਬਸ (other adverbs), ਕਲੌਸਸ (clauses), ਫਰੇਸਸ (phrases) ਜਾਂ ਪੂਰੇ ਦੇ ਪੂਰੇ ਸੈਨਟੈਂਸ (complete sentence) ਨੂੰ ਮੌਡੀਫਾਈ ਕਰਨ ਲਈ ਕੀਤੀ ਜਾ ਸਕਦੀ ਹੈ, ਅਡਵਰਬ ਸੈਨਟੈਂਸ ਵਿੱਚ ਲਗਭਗ ਹਰ ਜਗ੍ਹਾ ਉੱਤੇ ਵਰਤੇ ਜਾ ਸਕਦੇ ਹਨ। ਪਰ, ਕਈ ਵਾਰ ਸੈਨਟੈਂਸ ਵਿੱਚ ਇੱਕ ਤੋਂ ਜਿਆਦਾ ਅਡਵਰਬ ਵਰਤੇ ਜਾਂਦੇ ਹਨ। ਅਜਿਹੇ ਵਿੱਚ 'ਓਰਡਰ ਓਫ ਅਡਵਰਬਸ' ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਅਜਿਹਾ ਹੁੰਦਾ ਹੈ, ਓਦੋਂ ਕਿਹੜਾ ਅਡਵਰਬ ਪਹਿਲਾਂ ਲੱਗਣਾ ਹੈ ਅਤੇ ਕਿਹੜਾ ਬਾਅਦ ਵਿੱਚ।

ਓਰਡਰ ਓਫ ਅਡਵਰਬਸ ਦਾ ਕ੍ਰਮ ਇਸ ਤਰ੍ਹਾਂ ਹੈ।

     1. Manner
     2. Place
     3. Frequency
     4. Time
     5. Purpose

Categories of Adverbs

     1. Adverbs of Manner

ਅਡਵਰਬਸ ਓਫ ਮੈਨਰ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕੋਈ ਚੀਜ਼ ਕਿਵੇਂ ਕੀਤੀ ਜਾ ਰਹੀ ਹੈ ਜਾਂ ਕਿਵੇਂ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਵਰਬਸ, ਅਡਜੈਕਟਿਵਸ, ਜਾਂ ਸੈਨਟੈਂਸ ਵਿੱਚਲੇ ਕਲੌਸਸ ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ।

ਉਦਾਹਰਣ - Rohit Sharma played fantastically.

     2. Adverbs of Place

ਅਡਵਰਬਸ ਓਫ ਪਲੇਸ ਅਜਿਹੇ ਅਡਵਰਬਸ ਹੁੰਦੇ ਹਨ ਜੋ ਸਾਨੂੰ ਦੱਸਦੇ ਹਨ ਕਿ ਕੰਮ (verb) ਕਿੱਥੇ (where) ਕੀਤਾ ਜਾ ਰਿਹਾ ਹੈ, ਕਿਸ ਦਿਸ਼ਾ (direction) ਵਿੱਚ ਕੀਤਾ ਜਾ ਰਿਹਾ ਹੈ, ਕੰਮ ਦੀ ਚਾਲ (movement) ਕੀ ਹੈ ਅਤੇ ਕੰਮ ਦੀ ਦੂਰੀ ਕਿੰਨੀ (distance) ਹੈ।

ਉਦਾਹਰਣ - We were playing on the field.

     3. Adverbs of Frequency

ਅਡਵਰਬਸ ਓਫ ਫਰੀਕਿਉਐਂਸੀ ਵਕਤ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਕੋਈ ਚੀਜ਼ ਕਿੰਨੇ ਸਮੇਂ ਬਾਅਦ ਹੁੰਦੀ ਹੈ। ਅਡਵਰਬਸ ਓਫ ਫਰੀਕਿਉਐਂਸੀ ਸਾਨੂੰ ਵਰਬਸ (verbs) ਜਾਂ ਅਡਜੈਕਟਿਵਸ (adjectives) ਬਾਰੇ ਵਾਧੂ ਜਾਣਕਾਰੀ ਦਿੰਦੇ ਹਨ ਪਰ ਇਹ ਬਾਕੀ ਅਡਵਰਬਸ (other adverbs) ਦੇ ਨਾਲ ਨਹੀਂ ਵਰਤੇ ਜਾ ਸਕਦੇ।

ਉਦਾਹਰਣ - The magazine is delivered monthly.

     4. Adverbs of Time

ਅਡਵਰਬਸ ਓਫ ਟਾਈਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਘਟਨਾ/ਚੀਜ਼ ਕਦੋਂ (when) ਅਤੇ ਕਿੰਨੇ ਸਮੇਂ (duration) ਲਈ ਹੋਈ।

ਉਦਾਹਰਣ - She left yesterday.

     5. Adverbs of Purpose

ਅਡਵਰਬਸ ਓਫ ਪਰਪਸ, ਜਿੰਨ੍ਹਾਂ ਨੂੰ ਅਡਵਰਬਸ ਓਫ ਰੀਸਨ (adverbs of reason) ਵੀ ਕਿਹਾ ਜਾਂਦਾ ਹੈ, ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕੋਈ ਕੰਮ ਕਿਉਂ ਕੀਤਾ ਜਾ ਰਿਹਾ ਹੈ ਜਾਂ ਕਿਸੇ ਕੰਮ ਦਾ ਮਕਸਦ/ਵਜ੍ਹਾ ਕੀ ਹੈ। ਅਡਵਰਬਸ ਓਫ ਪਰਪਸ ਵਰਬਸ (verbs), ਅਡਵਰਬਸ (adjectives) ਜਾਂ ਅਡਜੈਕਟਿਵਸ (other adverbs) ਬਾਰੇ ਵਾਧੂ ਜਾਣਕਾਰੀ ਦਿੰਦੇ ਹਨ। 

ਉਦਾਹਰਣ - Rohan was sick hence absent.

Use of multiples adverbs in a sentence.

ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਇੱਕ ਸੈਨਟੈਂਸ ਵਿੱਚ ਇੱਕ ਤੋਂ ਜਿਆਦਾ ਅਡਵਰਬ ਵੀ ਵਰਤੇ ਜਾ ਸਕਦੇ ਹਨ। ਜਦੋਂ ਅਜਿਹਾ ਹੁੰਦਾ ਹੈ ਤਾਂ ਅਸੀਂ ਆਰਡਰ ਓਫ ਅਡਵਰਬਸ ਦੀ ਵਰਤੋਂ ਕਰਦੇ ਹਾਂ।

ਉਦਾਹਰਣ

       • I have to run quickly (manner) down the street (place) each evening (frequency) after class (time) to attend my dance classes on time (purpose).
       • In order to attend my dance classes on time (purpose), I have to run quickly (manner) down the street (place) each evening (frequency) after class (time). 

Note - ਉਪਰੋਕਤ ਦਿੱਤੇ ਗਏ ਦੋਵੇਂ ਸੈਨਟੈਂਸ ਸਹੀ ਹਨ।