Superlative Adverbs

ਸੁਪਰਲੇਟਿਵ ਅਡਵਰਬਸ ਵੀ ਸੁਪਰਲੇਟਿਵ ਅਡਜੈਕਟਿਵਸ ਦੀ ਤਰ੍ਹਾਂ ਤਿੰਨ ਜਾਂ ਤਿੰਨ ਤੋਂ ਵੱਧ ਚੀਜ਼ਾਂ ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ। ਜਿੱਥੇ ਸੁਪਰਲੇਟਿਵ ਅਡਜੈਕਟਿਵਸ ਦੋ ਤੋਂ ਵੱਧ ਨਾਉਨਸ ਦੇ ਗੁਣਾ ਦੀ ਤੁਲਨਾ ਕਰਕੇ ਸਾਨੂੰ ਇਹ ਜਾਣਕਾਰੀ ਦਿੰਦੇ ਹਨ ਕਿ ਸੱਭ ਤੋਂ ਜਿਆਦਾ ਜਾਂ ਸੱਭ ਤੋਂ ਘੱਟ ਗੁਣ ਕਿਸ ਨਾਉਨ ਵਿੱਚ ਹੈ, ਸੁਪਰਲੇਟਿਵ ਅਡਵਰਬਸ ਸਾਨੂੰ ਦੋ ਤੋਂ ਵੱਧ ਵਰਬਸ ਦੀ ਤੁਲਨਾ ਕਰਕੇ ਇਹ ਜਾਣਕਾਰੀ ਦਿੰਦੇ ਹਨ ਕਿ ਸੱਭ ਤੋਂ ਵੱਧ ਜਾਂ ਸੱਭ ਤੋਂ ਘੱਟ ਤੀਬਰਤਾ (intensity) ਕਿਸ ਕੰਮ ਦੀ ਹੈ।

ਉਦਾਹਰਣ 

       • Harry is the fastest runner in the state. [superlative adjective]
       • Harry runs fastest in the state. [superlative adverb]

How to form Superlative adverbs?

ਹੁਣ ਅਸੀਂ ਦੇਖਾਂਗੇ ਕਿ 'ਡਿਗਰੀਸ ਓਫ ਸੁਪਰਲੇਟਿਵ' ਕਿਵੇਂ ਕਿਵੇਂ ਬਣਦੇ ਹਨ।

Regular Superlative Adverbs

     1. ਜਿਹੜੇ ਇੱਕ ਸਿਲੇਬਲ ਵਾਲੇ ਅਡਵਰਬਸ ਹੁੰਦੇ ਹਨ, ਉਨ੍ਹਾਂ ਦੇ ਪਿੱਛੇ -est ਲੱਗ ਜਾਂਦਾ ਹੈ।


ਉਦਾਹਰਣ

      i. Swara runs the fastest in our team.
     ii. Kaushik jumped the highest.

     2. ਕੁੱਝ ਅਡਵਰਬਸ ਅਡਜੈਕਟਿਵ ਪਿੱਛੇ -ly ਲੱਗ ਕੇ ਬਣਦੇ ਹਨ। ਅਜਿਹੇ ਅਡਵਰਬਸ ਦੀ ਸੁਪਰਲੇਟਿਵ ਡਿਗਰੀ ਬਣਾਉਣ ਲਈ ਇਨ੍ਹਾਂ ਦੇ ਅੱਗੇ more/less ਲੱਗ ਜਾਂਦਾ ਹੈ।


ਉਦਾਹਰਣ

      i. Zubair most strangely decided to quit his job.
     ii. This computer functions least efficiently amongst all.

Irregular Superlative Adverbs

ਕੁੱਝ ਅਡਵਰਬਸ ਇਰਰੈਗੁਲਰ ਹੁੰਦੇ ਹਨ ਜੋ ਉਪਰੋਕਤ ਦੱਸੇ ਨਿਯਮਾਂ ਮੁਤਾਬਿਕ ਨਹੀਂ ਬਦਲਦੇ।


ਉਦਾਹਰਣ

      i. Himanshi performed the worst amongst all the actors.
      ii. Akhtar was the best-dressed actor on the stage.

Superlative adverbs with two forms

ਕੁੱਝ ਅਡਵਰਬਸ ਦੀਆਂ ਦੋ ਤੋਂ ਵੱਧ ਕਿਸਮਾਂ ਹੁੰਦੀਆਂ ਹਨ।


ਉਦਾਹਰਣ

      i. Indian supporters gave the loudest cheer when India won.
     ii. He acted the quickest of all the bystanders.