Comparative Adverbs

ਕੰਪੈਰੇਟਿਵ ਅਡਵਰਬਸ ਵੀ ਕੰਪੈਰੇਟਿਵ ਅਡਜੈਕਟਿਵਸ (comparative adjectives) ਦੀ ਤਰ੍ਹਾਂ ਦੋ ਚੀਜ਼ਾਂ ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ। ਜਿੱਥੇ ਕੰਪੈਰੇਟਿਵ ਅਡਜੈਕਟਿਵਸ ਦੋ ਨਾਉਨਸ ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ, ਕੰਪੈਰੇਟਿਵ ਅਡਵਰਬਸ ਦੀ ਵਰਤੋਂ ਦੋ ਵਰਬਸ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ। ਇਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਦੋ ਕੰਮ ਕਿਵੇਂ, ਕਦੋਂ, ਕਿੱਥੇ, ਕਿਸ ਹੱਦ ਤੱਕ ਅਤੇ ਕਿਉਂ ਹੋ ਰਹੇ ਹਨ।

ਉਦਾਹਰਣ 

       • Harry is faster than Garry. [comparative adjective]
       • Harry runs faster than Garry [comparative adverb]

How to form Comparative Adverbs?

ਹੁਣ ਅਸੀਂ ਦੇਖਾਂਗੇ ਕਿ ਡਿਗਰੀਸ ਓਫ ਕੰਪੈਰਿਸਨ ਕਿਵੇਂ ਕਿਵੇਂ ਬਣਦੇ ਹਨ।

Regular Comparative Adverbs

     1. ਜਿਹੜੇ ਇੱਕ ਸਿਲੇਬਲ ਵਾਲੇ ਅਡਵਰਬਸ ਹੁੰਦੇ ਹਨ, ਉਨ੍ਹਾਂ ਦੇ ਪਿੱਛੇ -er ਲੱਗ ਜਾਂਦਾ ਹੈ।


     2. ਕੁੱਝ ਅਡਵਰਬਸ ਅਡਜੈਕਟਿਵ ਪਿੱਛੇ -ly ਲੱਗ ਕੇ ਬਣਦੇ ਹਨ। ਅਜਿਹੇ ਅਡਵਰਬਸ ਦੀ ਕੰਪੈਰੇਟਿਵ ਡਿਗਰੀ ਬਣਾਉਣ ਲਈ ਇਨ੍ਹਾਂ ਦੇ ਅੱਗੇ more/less ਲੱਗ ਜਾਂਦਾ ਹੈ।

Irregular Comparative Adverbs

ਕੁੱਝ ਅਡਵਰਬਸ ਇਰਰੈਗੁਲਰ ਹੁੰਦੇ ਹਨ ਜੋ ਉਪਰੋਕਤ ਦੱਸੇ ਨਿਯਮਾਂ ਮੁਤਾਬਿਕ ਨਹੀਂ ਬਦਲਦੇ।


Comparative Adverbs with two forms

ਕੁੱਝ ਅਡਵਰਬਸ ਦੀਆਂ ਦੋ ਤੋਂ ਵੱਧ ਕਿਸਮਾਂ ਹੁੰਦੀਆਂ ਹਨ।


Using Comparative adverbs under different circumstances

1. Affirmative Sentences 

ਅਸੀਂ than ਸ਼ਬਦ ਦੀ ਵਰਤੋਂ ਕਰਕੇ ਇੱਕੋ ਸੈਨਟੈਂਸ ਵਿੱਚ ਦੋ ਅਲੱਗ ਅਲੱਗ ਚੀਜ਼ਾਂ ਦੀ ਤੁਲਨਾ ਕਰ ਸਕਦੇ ਹਾਂ।

ਉਦਾਹਰਣ 

      i. Swara runs faster than Zoya.
     ii. After a few weeks of lessons, I could dance more gracefully than before.

2. Negative Sentences

ਕੰਪੈਰੇਟਿਵ ਅਡਵਰਬਸ ਦੀ ਵਰਤੋਂ ਕਰਕੇ ਨੈਗੇਟਿਵ ਸੈਨਟੈਂਸ ਬਣਾਉਣ ਲਈ not ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣ 

      i. Zoya can’t run faster than Swara.
     ii. After missing a few weeks of lessons, I couldn’t dance more gracefully than before.

3. Interrogative Adverbs

ਕੰਪੈਰੇਟਿਵ ਅਡਵਰਬਸ ਦੀ ਵਰਤੋਂ ਕਰਕੇ ਇੰਟਰਰੋਗੇਟਿਵ ਸੈਨਟੈਂਸ ਬਣਾਉਣ ਲਈ ਸੈਨਟੈਂਸ ਨੂੰ ਸਵਾਲ ਦੇ ਰੂਪ ਵਿੱਚ ਲਿਖੋ।

ਉਦਾਹਰਣ

      i. Can Zoya run faster than Swara?
     ii. Did you start dancing more gracefully after taking dance lessons than before?