Reflexive Verbs (ਰਿਫਲੈਕਸਿਵ ਵਰਬਸ)
ਰਿਫਲੈਕਸਿਵ ਵਰਬਸ ਉਹ ਵਰਬ ਹੁੰਦੇ ਹਨ ਜਿੰਨ੍ਹਾਂ ਦਾ ਸਬਜੈਕਟ ਅਤੇ ਡਾਇਰੈਕਟ ਓਬਜੈਕਟ ਇੱਕੋ ਹੋਵੇ। ਇਸਦਾ ਮਤਲਬ ਇਹ ਹੈ ਕਿ ਜੋ ਕੰਮ ਨੂੰ ਅੰਜਾਮ ਦੇ ਰਿਹਾ ਹੁੰਦਾ ਹੈ, ਕੰਮ ਦਾ ਅਸਰ ਉਸੇ ਉੱਤੇ ਪੈਂਦਾ ਹੈ।
ਐਕਟਿਵ ਅਤੇ ਪੋਸੈਸਿਵ ਵੋਇਸ ਦੇ ਉਲਟ, ਰਿਫਲੈਕਸਿਵ ਵਰਬਸ ਨੂੰ ਕਈ ਵਾਰ ਮਿਡਲ ਵੋਇਸ ਵਜੋਂ ਦੇਖਿਆ ਜਾਂਦਾ ਹੈ।
Identifying reflexive verbs (ਰਿਫਲੈਕਸਿਵ ਵਰਬਸ ਨੂੰ ਕਿਵੇਂ ਪਹਿਚਾਣੀਏ)
1. Verbs with reflexive pronouns (ਵਰਬਸ ਜਿੰਨ੍ਹਾਂ ਨਾਲ ਰਿਫਲੈਕਸਿਵ ਪ੍ਰੋਣਾਉਨ ਲੱਗਦੇ ਹਨ)
ਰਿਫਲੈਕਸਿਵ ਵਰਬਸ ਨੂੰ ਪਹਿਚਾਨਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਸੈਨਟੈਂਸ ਦੇ ਡਾਇਰੈਕਟ ਓਬਜੈਕਟ ਨੂੰ ਦੇਖੋ। ਜੇ ਤਾਂ ਉਹ ਰਿਫਲੈਕਸਿਵ ਪ੍ਰੋਣਾਉਨ ਹੈ ਤਾਂ ਸੈਨਟੈਂਸ ਦਾ ਵਰਬ ਵੀ ਰਿਫਲੈਕਸਿਵ ਹੀ ਹੋਵੇਗਾ।
ਉਦਾਹਰਣ
i. She accidentally burned herself while cooking.
ii. The dog barked at itself in the mirror.
2. Reflexive verbs with implied objects (ਰਿਫਲੈਕਸਿਵ ਵਰਬਸ ਜਿੰਨ੍ਹਾਂ ਦਾ ਓਬਜੈਕਟ ਨਹੀਂ ਲਿੱਖਣਾ ਪੈਂਦਾ)
ਕੁੱਝ ਸੈਨਟੈਂਸਾਂ ਦੇ ਡਾਇਰੈਕਟ ਓਬਜੈਕਟ ਵਿੱਚ ਰਿਫਲੈਕਸਿਵ ਪ੍ਰੋਨਾਉਨ ਨਹੀਂ ਵਰਤੇ ਜਾਂਦੇ ਹਨ ਕਿਉਂਕਿ ਸਾਨੂੰ ਸੈਨਟੈਂਸ ਦੇ ਸੰਦਰਭ ਤੋਂ ਹੀ ਸਮਝ ਆ ਜਾਂਦਾ ਹੈ ਕਿ ਜੋ ਕੰਮ ਕਰ ਰਿਹਾ ਹੈ, ਉਸ ਉੱਤੇ ਹੀ ਕੰਮ ਦਾ ਅਸਰ ਪੈ ਰਿਹਾ ਹੋਵੇਗਾ। ਅਜਿਹੇ ਸੈਨਟੈਂਸਾਂ ਵਿੱਚ ਵਰਤਿਆ ਗਿਆ ਵਰਬ ਵੀ ਰਿਫਲੈਕਸਿਵ ਵਰਬ ਹੁੰਦਾ ਹੈ।
ਉਦਾਹਰਣ
i. The young boy was shaving
ii. We all should stretch
3. Intransitive verbs in the “middle” voice (ਮਿਡਲ ਵੋਇਸ ਵਿੱਚ ਇਨਟ੍ਰਾਂਸਿਟਿਵ ਵਰਬਸ ਦੀ ਵਰਤੋਂ)
ਜਿਆਦਾਤਰ ਰਿਫਲੈਕਸਿਵ ਵਰਬਸ ਟ੍ਰਾਂਸਿਟਿਵ ਵਰਬਸ ਹੁੰਦੇ ਹਨ ਪਰ ਕਈ ਇਨਟ੍ਰਾਂਸਿਟਿਵ ਵਰਬਸ ਨੂੰ ਵੀ ਰਿਫਲੈਕਸਿਵ ਵਰਬ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਹੈ।
ਉਦਾਹਰਣ
i. The toy broke into pieces.
ii. The car doesn’t drive smoothly anymore.
4. Changes in meaning with reflexive verbs (ਰਿਫਲੈਕਸਿਵ ਵਰਬਸ ਦੀ ਵਰਤੋਂ ਕਰਕੇ ਵਰਬਸ ਦੇ ਮਤਲਬ ਵਿੱਚ ਫਰਕ ਪਾਉਣਾ)
ਜਿਆਦਾਤਰ ਮੌਕਿਆਂ ਉੱਤੇ ਵਰਬ ਨੂੰ ਰਿਫਲੈਕਸਿਵ ਦੇ ਤੌਰ ਉੱਤੇ ਵਰਤਣ ਉੱਤੇ ਉਸਦਾ ਮਤਲਬ ਨਹੀਂ ਬਦਲਦਾ ਪਰ ਕੁੱਝ ਗਿਣੇ ਚੁਣੇ ਮੌਕਿਆਂ ਉੱਤੇ ਰਿਫਲੈਕਸਿਵ ਵਰਬ ਅਤੇ ਟ੍ਰਾਂਸਿਟਿਵ ਵਰਬਸ ਦੇ ਮਤਲਬ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੈ।
ਉਦਾਹਰਣ
i. He decided to apply his knowledge to his work. (here, apply means to engage in something with dedication)
ii. The doctor applied a band-aid on her injured leg. (here, applied means to put something on something else)
0 Comments