Regular and Irregular Adverbs

ਅੰਗਰੇਜ਼ੀ ਗਰਾਮਰ ਵਿੱਚ ਅਡਵਰਬਸ ਅਡਜੈਕਟਿਵਸ ਦੇ ਸਪੈਲਿੰਗ (spelling) ਵਿੱਚ ਬਦਲਾਅ ਕਰਕੇ ਬਣਦੇ ਹਨ। ਇਸ ਬਣਤਰ ਦੇ ਅਧਾਰ ਉੱਤੇ ਅਡਵਰਬਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ - ਰੈਗੂਲਰ ਅਤੇ ਇਰਰੈਗੁਲਰ ਅਡਵਰਬਸ।
ਰੈਗੂਲਰ ਅਡਵਰਬਸ ਤਾਂ ਉਹ ਹੁੰਦੇ ਹਨ ਜੋ ਤੈਅਸ਼ੁਦਾ ਨਿਯਮ ਅਨੁਸਾਰ ਅਡਜੈਕਟਿਵ ਦੇ ਪਿੱਛੇ -ic, -ly, -ily, ਆਦਿ ਲਗਾ ਕੇ ਬਣ ਜਾਂਦੇ ਹਨ। ਪਰ ਇਰਰੈਗੁਲਰ ਅਡਵਰਬਸ ਅਜਿਹੇ ਅਡਵਰਬਸ ਹੁੰਦੇ ਹਨ, ਜਿੰਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦੇ।

How to make Regular adverbs 

ਪਹਿਲਾਂ ਤਾਂ ਅਸੀਂ ਇਹ ਦੇਖਾਂਗੇ ਕਿ ਰੈਗੂਲਰ ਅਡਵਰਬਸ ਬਣਦੇ ਕਿਵੇਂ ਹਨ।

     1. ਜੇ ਅਡਜੈਕਟਿਵ ਦੇ ਪਿੱਛੇ -ic ਲੱਗਾ ਹੈ ਤਾਂ ਉਸਦੇ ਸਪੈਲਿੰਗ (spelling) ਵਿੱਚ ਬਦਲਾਅ ਕਰਕੇ ਅਖੀਰ ਵਿੱਚ -ally ਲੱਗ ਜਾਵੇਗਾ।

ਉਦਾਹਰਣ - Rohit Sharma played fantastically.

     2. ਜੇ ਅਡਜੈਕਟਿਵ ਦੇ ਅਖੀਰ ਵਿੱਚ -y ਲੱਗਿਆ ਹੋਇਆ ਹੈ ਤਾਂ y ਹਟਾ ਕੇ ਉਸਦੀ ਜਗ੍ਹਾ -ily ਲਿਖਿਆ ਜਾਂਦਾ ਹੈ।

ਉਦਾਹਰਣ - Children played happily

     3. ਜੇ ਅਡਜੈਕਟਿਵ ਦੇ ਅਖੀਰ ਵਿੱਚ -le ਜਾਂ -ue ਲੱਗਿਆ ਹੋਇਆ ਹੈ ਤਾਂ -e ਨੂੰ ਹਟਾ ਕੇ -ly ਲਿੱਖ ਦਿੱਤਾ ਜਾਂਦਾ ਹੈ।

ਉਦਾਹਰਣ - It weighs 10 kilograms approximately.

Irregular Adverbs

ਜਿਵੇਂ ਅਸੀਂ ਪਹਿਲਾਂ ਦੇਖਿਆ, ਜਿਆਦਾਤਰ ਅਡਵਰਬਸ -ly ਨਾਲ ਖਤਮ ਹੁੰਦੇ ਹਨ ਪਰ ਕੁੱਝ ਅਜਿਹੇ ਅਡਵਰਬਸ ਵੀ ਹੁੰਦੇ ਹਨ ਜਿੰਨ੍ਹਾਂ ਨੂੰ ਜਦੋਂ ਅਡਜੈਕਟਿਵ ਤੋਂ ਅਡਵਰਬ ਵਿੱਚ ਬਦਲਿਆ ਜਾਂਦਾ ਹੈ ਤਾਂ ਉਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਜਾਂ ਅਲੱਗ ਤਰੀਕੇ ਨਾਲ ਬਦਲਾਅ ਆਉਂਦਾ ਹੈ

Table of Irregular Adverbs

ਉਪਰੋਕਤ ਟੇਬਲ ਵਿੱਚ ਦੱਸੇ ਗਏ ਅਡਵਰਬਸ ਇਰਰੈਗੁਲਰ ਅਡਵਰਬਸ ਦੇ ਉਦਾਹਰਣ ਹਨ।