Conditional Verbs (ਕੰਡੀਸ਼ਨਲ ਵਰਬਸ)


ਕੰਡੀਸ਼ਨਲ ਵਰਬਸ, ਵਰਬਸ ਦੀ ਅਜਿਹੀ ਬਣਤਰ ਹੁੰਦੀ ਹੈ ਜੋ ਕੰਡੀਸ਼ਨਲ ਸੈਨਟੈਂਸਾਂ ਵਿੱਚ ਵਰਤੀ ਜਾਂਦੀ ਹੈ। ਕੰਡੀਸ਼ਨਲ ਸੈਨਟੈਂਸ ਸਾਨੂੰ ਦੱਸਦੇ ਹਨ ਕਿ ਕਿਸੇ ਸ਼ਰਤ ਦੇ ਪੂਰੇ ਹੋਣ ਜਾਂ ਨਾ ਹੋਣ ‘ਤੇ ਕੀ ਹੋਵੇਗਾ। ਅਜਿਹੇ ਸੈਨਟੈਂਸਾਂ ਵਿੱਚ ਅਮੂਮਨ if ਸ਼ਬਦ ਨੂੰ ਕਿਸੇ ਵਰਬ ਨਾਲ ਜੋੜ ਕੇ ਲਿਖਿਆ ਜਾਂਦਾ ਹੈ।

ਉਦਾਹਰਣ

      i. You’ll have to pay interest if you don’t pay the money back in time.
     ii. If you finish your homework, you can go out and play.

Constructing conditional verbs (ਕੰਡੀਸ਼ਨਲ ਵਰਬਸ ਬਣਾਉਣਾ)

ਕੰਡੀਸ਼ਨਲ ਵਰਬਸ ਓਦੋਂ ਬਣਦੇ ਹਨ, ਜਦ ਸੈਨਟੈਂਸ ਦੇ ਕਲੌਸ ਵਿੱਚ if ਹੁੰਦਾ ਹੈ ਅਤੇ ਸੈਨਟੈਂਸ ਵਿੱਚ ਹੋਣ ਵਾਲਾ ਕੰਮ/ਕਿਰਿਆ ਸੈਨਟੈਂਸ ਵਿੱਚ ਦਿੱਤੀ ਗਈ ਸ਼ਰਤ (condition) ਉੱਤੇ ਨਿਰਭਰ ਕਰਦੀ ਹੈ।

ਕੰਡੀਸ਼ਨਲ ਅਤੇ ਰਿਸਲਟਿੰਗ ਕਲੌਸ ਵਿੱਚ, ਮੌਡਲ ਔਕਸੀਲਿਅਰੀ ਵਰਬਸ ਜਿਵੇਂ can, will, would, shall, should, ਅਤੇ could ਅਕਸਰ ਵਰਬ ਦਾ ਟੈਂਸ ਅਤੇ ਵਰਬ ਦਾ ਇਰਾਦਾ ਜ਼ਾਹਿਰ ਕਰਨ ਲਈ ਵਰਤੇ ਜਾਂਦੇ ਹਨ।

ਉਦਾਹਰਣ

      i. If you see him again, you should apologize to him.

     ii. If it rains tomorrow, you could see a rainbow.

Tenses (ਟੈਂਸਸ)

ਕੰਡੀਸ਼ਨਲ ਵਰਬਸ ਪਾਸਟ, ਪ੍ਰੈਸੇੰਟ ਅਤੇ ਫਿਊਚਰ ਟੈਂਸ ਵਿੱਚ ਲਿਖੇ ਜਾ ਸਕਦੇ ਹਨ। ਇਨ੍ਹਾਂ ਤਿੰਨ੍ਹਾਂ ਵਿੱਚੋਂ ਕਿਹੜਾ tense ਵਰਤਿਆ ਜਾਵੇਗਾ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕੰਡੀਸ਼ਨ ਦੀ ਗੱਲ ਪਾਸਟ, ਪ੍ਰੈਸੇੰਟ ਜਾਂ ਫਿਊਚਰ ਵਿੱਚ ਕੀਤੀ ਜਾ ਰਹੀ ਹੈ। ਕਈ ਵਾਰ ਕੰਡੀਸ਼ਨਲ ਸੈਨਟੈਂਸਾਂ ਵਿੱਚ ਇੱਕ ਤੋਂ ਜਿਆਦਾ ਟੈਂਸ ਵੀ ਹੋ ਸਕਦੇ ਹਨ। ਅਜਿਹਾ ਕੰਡੀਸ਼ਨ ਅਤੇ ਉਸਦੇ ਨਤੀਜੇ ਉੱਤੇ ਨਿਰਭਰ ਕਰਦਾ ਹੈ।

     1. Past tense (ਪਾਸਟ ਟੈਂਸ)

ਅਸੀਂ ਪਾਸਟ ਟੈਂਸ ਦੀ ਵਰਤੋਂ ਓਦੋਂ ਕਰਦੇ ਹਾਂ ਜਦੋਂ ਅਸੀਂ ਕੋਈ ਅਜਿਹੀ ਘਟਨਾ ਦੀ ਗੱਲ ਕਰਨੀ ਹੋਵੇ ਜੋ ਅਤੀਤ ਵਿੱਚ, ਕੋਈ ਕਾਲਪਨਿਕ ਕੰਡੀਸ਼ਨ ਦੇ ਅਧਾਰ ਉੱਤੇ ਹੋ ਸਕਦੀ ਸੀ।

ਉਦਾਹਰਣ

      i. She would have won the race if she ran a little faster.
      ii. You could have finished the test in time if you had planned properly.

     2. Present simple tense (ਪ੍ਰੈਸੇੰਟ ਸਿੰਪਲ ਟੈਂਸ)

ਕੰਡੀਸ਼ਨਲ ਸੈਨਟੈਂਸਾਂ ਵਿੱਚ ਪ੍ਰੈਸੇੰਟ ਸਿੰਪਲ ਟੈਂਸ ਦੀ ਵਰਤੋਂ ਓਦੋਂ ਕੀਤੀ ਜਾਂਦੀ ਹੈ ਜਦੋਂ ਕੋਈ ਅਜਿਹੀ ਚੀਜ਼ ਦੀ ਗੱਲ ਕਰਨੀ ਹੋਵੇ ਜੋ ਕਿਸੇ ਕੰਡੀਸ਼ਨ ਦੇ ਪੂਰਾ ਹੋਣ ਉੱਤੇ ਹੁੰਦੀ ਹੀ ਹੁੰਦੀ ਹੋਵੇ।

ਉਦਾਹਰਣ

      i. The light turns on if you press the switch.
     ii. The toy starts moving if you push it forward.


     3. Future tense (ਫਿਊਚਰ ਟੈਂਸ)

ਕੰਡੀਸ਼ਨਲ ਸੈਨਟੈਂਸਾਂ ਵਿੱਚ ਫਿਊਚਰ ਟੈਂਸ ਓਦੋਂ ਵਰਤੇ ਜਾਂਦੇ ਹਨ ਜਦ ਭਵਿੱਖ ਵਿੱਚ ਨਿੱਕਲਣ ਵਾਲੇ ਕੋਈ ਕਾਲਪਨਿਕ ਨਤੀਜੇ ਬਾਰੇ ਗੱਲ ਕਰਨੀ ਹੋਵੇ। ਅਕਸਰ ਭਵਿੱਖ ਵਿੱਚ ਨਿੱਕਲਣ ਵਾਲਾ ਇਹ ਨਤੀਜਾ, ਵਰਤਮਾਨ ਉੱਤੇ ਨਿਰਭਰ ਕਰਦਾ ਹੈ।

ਉਦਾਹਰਣ

      i. She will come to play if her parents allow her.
     ii. The horses will escape if the door is left open.

Types of Conditionals (ਕੰਡੀਸ਼ਨਲਸ ਦੀਆਂ ਕਿਸਮਾਂ)

ਅੰਗਰੇਜ਼ੀ ਵਿਆਕਰਨ ਵਿੱਚ ਕਈ ਤਰ੍ਹਾਂ ਦੇ ਕੰਡੀਸ਼ਨਲ ਹੁੰਦੇ ਹਨ ਜੋ ਵੱਖ ਵੱਖ ਟੈਂਸਾਂ ਨੂੰ ਜੋੜ ਕੇ ਬਣਦੇ ਹਨ।
ਉਦਾਹਰਣ

     1. Zero conditional (ਜ਼ੀਰੋ ਕੰਡੀਸ਼ਨਲ)

ਜ਼ੀਰੋ ਕੰਡੀਸ਼ਨਲ ਅਜਿਹੇ ਕੰਡੀਸ਼ਨਲ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਵਿੱਚ if ਕਲੌਸ ਅਤੇ ਮੇਨ ਕਲੌਸ, ਦੋਹਾਂ ਵਿੱਚ ਕੰਡੀਸ਼ਨਲ ਵਰਬਸ ਹੁੰਦੇ ਹਨ ਅਤੇ ਇਹ ਵਰਬ ਸਿੰਪਲ ਪ੍ਰੈਸੇੰਟ ਟੈਂਸ ਵਿੱਚ ਹੁੰਦੇ ਹਨ।

ਉਦਾਹਰਣ

       • The grass gets wet if it rains.

       • If you heat ice, it melts.

     2. First conditional (ਫਰਸਟ ਕੰਡੀਸ਼ਨਲ)

ਫਰਸਟ ਕੰਡੀਸ਼ਲ ਅਜਿਹੇ ਕੰਡੀਸ਼ਨਲ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਦੇ if ਕਲੌਸ ਵਿੱਚ ਕੰਡੀਸ਼ਨਲ ਵਰਬ, ਸਿੰਪਲ ਪ੍ਰੈਸੇੰਟ ਟੈਂਸ ਵਿੱਚ ਹੁੰਦਾ ਹੈ ਅਤੇ ਮੇਨ ਕਲੌਸ ਵਿੱਚ ਔਕਸੀਲਿਅਰੀ ਵਰਬ will ਲੱਗਦਾ ਹੈ ਅਤੇ will ਦੇ ਬਾਅਦ ਵਰਤਿਆ ਗਿਆ ਕੰਡੀਸ਼ਨਲ ਵਰਬ, ਫਿਊਚਰ ਟੈਂਸ ਵਿੱਚ ਹੁੰਦਾ ਹੈ।

ਫਰਸਟ ਕੰਡੀਸ਼ਨਲ, ਕੋਈ ਅਜਿਹੀ ਕੰਡੀਸ਼ਨ, ਜੋ ਵਾਸਤਵਿਕ ਨਹੀਂ ਹੁੰਦੀ, ਦੇ ਅਧਾਰ ਉੱਤੇ ਜੋ ਫਿਊਚਰ ਵਿੱਚ ਨਤੀਜਾ ਨਿੱਕਲ ਸਕਦਾ ਹੈ, ਉਸਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ।

ਉਦਾਹਰਣ

       • If you don't hurry, you will miss the train.

       • If it rains today, you will get wet.


     3. Second conditional (ਸੈਕੰਡ ਕੰਡੀਸ਼ਨਲ)

ਸੈਕੰਡ ਕੰਡੀਨਸ਼ਲ ਅਜਿਹੇ ਕੰਡੀਸ਼ਨਲ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਦੇ if ਕਲੌਸ ਵਿੱਚ ਸਿੰਪਲ ਪਾਸਟ ਟੈਂਸ ਵਰਬ ਹੁੰਦਾ ਹੈ ਅਤੇ ਮੇਨ ਕਲੌਸ ਵਿੱਚ ਔਕਸੀਲਿਅਰੀ ਵਰਬ would ਦੇ ਨਾਲ ਫਿਊਚਰ ਟੈਂਸ ਵਰਬ ਲੱਗਦਾ ਹੈ। ਇਹ ਅਜਿਹੀਆਂ ਚੀਜ਼ਾਂ ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ ਜੋ ਭਵਿੱਖ ਵਿੱਚ ਹੋ ਸਕਦੀਆਂ ਹਨ।

ਉਦਾਹਰਣ

       • If you went to bed earlier, you would not be so tired.

       • If it rained, you would get wet.

     4. Third conditional (ਥਰਡ ਕੰਡੀਸ਼ਨਲ)

ਥਰਡ ਕੰਡੀਨਸ਼ਲ ਅਜਿਹੇ ਕੰਡੀਸ਼ਨਲ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਦੇ if ਕਲੌਸ ਵਿੱਚ ਪਾਸਟ ਪਰਫੈਕਟ ਵਰਬ ਹੁੰਦਾ ਹੈ ਅਤੇ ਮੇਨ ਕਲੌਸ ਵਿੱਚ ਔਕਸੀਲਿਅਰੀ ਵਰਬਸ would have ਦੇ ਨਾਲ ਪਾਸਟ ਪਾਰਟੀਸਿਪਲ ਵਰਬ ਲੱਗਦਾ ਹੈ। ਇਹ ਅਜਿਹੀਆਂ ਚੀਜ਼ਾਂ ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ ਜੋ, ਜੇ ਅਤੀਤ ਵਿੱਚ ਹੁੰਦੀਆਂ ਤਾਂ ਉਨ੍ਹਾਂ ਦੇ ਅਸਰ ਕਰਕੇ ਵਰਤਮਾਨ ਵਿੱਚ ਕੁੱਝ ਹੋਰ ਹੋ ਰਿਹਾ ਹੁੰਦਾ।

ਉਦਾਹਰਣ

       • If you had studied harder, you would have passed the exam.

       • If it had rained, you would have gotten wet.