Viewpoint Adverbs 

ਵਿਉਪੋਆਇੰਟ ਅਡਵਰਬਸ ਅਤੇ ਇਵੈਲੂਏਟਿਵ ਅਡਵਰਬਸ (evaluative adverbs) ਨੂੰ ਅਕਸਰ ਇੱਕੋ ਸਮਝ ਲਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ। ਜਿੱਥੇ ਇਵੈਲੂਏਟਿਵ ਅਡਵਰਬਸ ਆਪਣੇ ਵਿਚਾਰ ਦੇਣ ਲਈ ਵਰਤੇ ਜਾਂਦੇ ਹਨ, ਓਥੇ ਵਿਊਪੋਆਇੰਟ ਅਡਵਰਬਸ ਦਾ ਕੰਮ ਸਾਨੂੰ ਇਹ ਜਾਣਕਾਰੀ ਦੇਣਾ ਹੁੰਦਾ ਹੈ ਕਿ ਕਿਸਦੇ ਨਜ਼ਰੀਏ (point of view) ਤੋਂ ਗੱਲ ਕਹਿ ਜਾ ਰਹੀ ਹੈ।

ਉਦਾਹਰਣ 

       • according to me/you/him/her/them
       • as far as I/you/he/she/they am/is/are concerned
       • in my/your/his/her/their opinion
       • in my/your/his/her/their view
       • to my/your/his/her/their knowledge
       • from my/your/his/her/their perspective
       • from my/your/his/her/their point of view
       • personally

Specifying an aspect of something

ਵਿਊਪੋਆਇੰਟ ਅਡਵਰਬਸ ਦੀ ਵਰਤੋਂ ਕਿਸੇ ਚੀਜ਼ ਦਾ ਕੋਈ ਇੱਕ/ਖਾਸ ਪਹਿਲੂ (aspect) ਦਿਖਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਉਦਾਹਰਣ

       • Mentally, Varinder is a very strong young man.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ ਦੱਸਿਆ ਗਿਆ ਹੈ ਕਿ 'ਮਾਨਸਿਕ ਤੌਰ ਉੱਤੇ ਵਰਿੰਦਰ ਬਹੁਤ ਮਜਬੂਤ ਜਵਾਨ ਮੁੰਡਾ ਹੈ।' ਹੁਣ ਇਹ ਹੋ ਸਕਦਾ ਹੈ ਕਿ ਵਰਿੰਦਰ ਸ਼ਰੀਰਕ ਪੱਖੋਂ ਕੰਮਜ਼ੋਰ ਹੋਵੇ ਪਰ ਐਥੇ ਉਸਦੇ ਸਿਰਫ ਇੱਕ ਪਹਿਲੂ ਦੀ ਗੱਲ ਕੀਤੀ ਗਈ ਹੈ (ਜੋ ਹੈ ਉਸਦਾ ਮਾਨਸਿਕ ਪਹਿਲੂ) । 

ਹੋਰ ਉਦਾਹਰਣ

       • industrially, financially, formally, inwardly, linguistically, physically, politically
      i. Officially, we are not allowed to throw garbage on the road.
     ii. Statistically, China has won more Olympic medals than India

Placement of viewpoint adverbs

ਵਿਊਪੋਆਇੰਟ ਅਡਵਰਬਸ ਸੈਨਟੈਂਸ ਦੀ ਸ਼ੁਰੂਆਤ ਅਤੇ ਅਖੀਰ ਵਿੱਚ ਵੀ ਆ ਸਕਦੇ ਹਨ। ਜਦੋਂ ਇਹ ਸੈਨਟੈਂਸ ਦੀ ਸ਼ੁਰੂਆਤ ਵਿੱਚ ਆਉਂਦੇ ਹਨ ਤਾਂ ਇਨ੍ਹਾਂ ਦੇ ਪਿੱਛੇ ਕੌਮਾ (,) ਲੱਗਦਾ ਹੈ ਅਤੇ ਜੇ ਇਹ ਸੈਨਟੈਂਸ ਦੇ ਅਖੀਰ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦੇ ਅੱਗੇ ਕੌਮਾ ਲੱਗਦਾ ਹੈ।

ਉਦਾਹਰਣ

      i. In my opinion, it is our duty to preserve our environment.
     ii. From a biological point of view, insects are the most amazing creatures on the planet.
     iii. Personally, I don’t believe it is true.
     iv. I don’t believe it’s true, personally.
     v. It is our duty to preserve our environment, in my opinion.
    vi. Insects are the most amazing creatures on the planet, from a biological point of view.

ਵਿਊਪੋਆਇੰਟ ਅਡਵਰਬਸ ਸੈਨਟੈਂਸ ਦੇ ਵਿਚਾਲੇ ਵੀ ਆ ਸਕਦੇ ਹਨ ਹਾਲਾਂਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਪਰ ਜਦੋਂ ਅਜਿਹਾ ਹੋਵੇ, ਉਨ੍ਹਾਂ ਦੇ ਅੱਗੇ ਅਤੇ ਪਿੱਛੇ ਕੌਮਾ ਲੱਗਦਾ ਹੈ।

ਉਦਾਹਰਣ 

      i. I don’t, personally, believe it’s true.
     ii. You should, in my opinion, take rest.
     iii. We are not, in official terms, allowed to throw garbage on the road.