Phrasal Verbs (ਫਰੇਸਲ ਵਰਬਸ)

ਫਰੇਸਲ ਵਰਬਸ ਅਜਿਹੇ ਵਰਬ ਫਰੇਸ ਹੁੰਦੇ ਹਨ ਜਿੰਨ੍ਹਾਂ ਵਿੱਚ ਵਰਬ ਦੇ ਨਾਲ ਇੱਕ ਜਾਂ ਦੋ ਹੋਰ ਸ਼ਬਦ ਵੀ ਹੁੰਦੇ ਹਨ।

Formation of Phrasal Verbs

ਇਹ ਵਰਬ ਫਰੇਸ ਤਿੰਨ ਤਰੀਕਿਆਂ ਨਾਲ ਬਣਾਏ ਜਾ ਸਕਦੇ ਹਨ!

     1. ਵਰਬ ਅਤੇ ਐਡਵਰਬ ਨੂੰ ਜੋੜ ਕੇ

                [verb + adverb] eg: look up

     2. ਵਰਬ ਅਤੇ ਪਰੈਪੋਸੀਸ਼ਨ ਨੂੰ ਜੋੜ ਕੇ

                [verb + preposition] eg: look after

     3. ਵਰਬ, ਐਡਵਰਬ ਅਤੇ ਪਰੈਪੋਸੀਸ਼ਨ ਨੂੰ ਜੋੜ ਕੇ

                [verb + adverb + preposition] eg: look forward to

ਫਰੇਸਲ ਵਰਬਸ ਦਾ ਉਨ੍ਹਾਂ ਵਿੱਚ ਵਰਤੇ ਗਏ ਸ਼ਬਦਾਂ ਤੋਂ ਮਤਲਬ ਪਤਾ ਨਹੀਂ ਲੱਗਦਾ! ਸਾਨੂੰ ਉਨ੍ਹਾਂ ਦਾ ਮਤਲਬ ਸਮਝਣ ਲਈ, ਵਰਬ ਫਰੇਸ ਦਾ ਪੂਰਾ ਸੰਦਰਭ ਸਮਝਣਾ ਪੈਂਦਾ!

ਉਦਾਹਰਣ - ਉਪਰੋਕਤ ਦਿੱਤੇ ਗਏ ਤਿੰਨੇ ਫਰੇਸਲ ਵਰਬਸ look up, look after ਅਤੇ look forward to ਦਾ ਮਤਲਬ look ਵਰਬ ਤੋਂ ਅਲੱਗ ਹੈ।

ਕੁੱਝ ਫਰੇਸਲ ਵਰਬਸ ਤੋੜ ਕੇ ਅਲੱਗ ਅਲੱਗ ਵੀ ਲਿਖੇ ਜਾ ਸਕਦੇ ਹਨ। 

ਉਦਾਹਰਣ - ਫਰੇਸਲ ਵਰਬ Turn on ਜਦ the radio ਨਾਲ ਵਰਤਿਆ ਜਾਂਦਾ ਹੈ ਤਾਂ ਉਸਨੂੰ ਵੱਖ ਵੱਖ ਕਰਕੇ ਵੀ ਲਿਖਿਆ ਜਾ ਸਕਦਾ ਹੈ.

       • Sudeep turned on the radio.
       • Sudeep turned the radio on.

ਨੋਟ - ਫਰੇਸਲ ਵਰਬਸ ਦੀ ਵਰਤੋਂ ਅਕਸਰ ਅੰਗਰੇਜ਼ੀ ਭਾਸ਼ਾ ਵਿੱਚ ਕੀਤੀ ਜਾਂਦੀ ਹੈ ਪਰ ਇਨ੍ਹਾਂ ਦੀ ਫੋਰਮਲ (ਅਧਿਕਾਰਿਕ) ਥਾਵਾਂ ਉੱਤੇ ਵਰਤੋਂ ਨਹੀਂ ਕੀਤੀ ਜਾਂਦੀ।