Light Verbs (ਲਾਈਟ ਵਰਬਸ)

ਲਾਈਟ ਵਰਬਸ ਅਜਿਹੇ ਵਰਬਸ ਹੁੰਦੇ ਹਨ ਜਿੰਨ੍ਹਾਂ ਦਾ ਆਪਣਾ ਕੋਈ ਮਤਲਬ ਨਹੀਂ ਹੁੰਦਾ। ਇਨ੍ਹਾਂ ਨੂੰ ਆਪਣਾ ਮਤਲਬ ਪੂਰਾ ਕਰਨ ਲਈ ਕਿਸੇ ਦੂਸਰੇ ਸ਼ਬਦ, ਜਾਂ ਜੋ ਸ਼ਬਦ ਇਨ੍ਹਾਂ ਤੋਂ ਬਾਅਦ ਲਿਖੇ ਜਾਂਦਾ ਹਨ, ਉਨ੍ਹਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ।

ਇਹੀ ਕਾਰਨ ਹੈ ਕਿ ਜਿੰਨ੍ਹਾਂ ਸ਼ਬਦਾਂ ਨਾਲ ਜੋੜ ਕੇ ਲਾਈਟ ਵਰਬਸ ਨੂੰ ਵਰਤਿਆ ਜਾਂਦਾ ਹੈ, ਉਨ੍ਹਾਂ ਦੇ ਅਧਾਰ ਉੱਤੇ ਲਾਈਟ ਵਰਬਸ ਦੇ ਕਈ ਮਤਲਬ ਨਿੱਕਲ ਸਕਦੇ ਹਨ। ਇਸ ਤੋਂ ਇਲਾਵਾ, ਅਜਿਹਾ ਵੀ ਹੋ ਸਕਦਾ ਹੈ ਕਿ ਜਿੰਨ੍ਹਾਂ ਸ਼ਬਦਾਂ ਨਾਲ ਜੋੜ ਕੇ ਲਾਈਟ ਵਰਬਸ ਨੂੰ ਵਰਤਿਆ ਜਾਂਦਾ ਹੈ, ਉਨ੍ਹਾਂ ਦੇ ਅਧਾਰ ਉੱਤੇ ਕਈ ਲਾਈਟ ਵਰਬਸ ਦਾ ਇੱਕੋ ਮਤਲਬ ਨਿੱਕਲੇ।

Do, have, make, get, take, ਅਤੇ give ਅਜਿਹੇ ਲਾਈਟ ਵਰਬਸ ਹਨ ਜੋ ਅਕਸਰ ਵਰਤੇ ਜਾਂਦੇ ਹਨ। ਹਾਲਾਂਕਿ ਹੋਰ ਵੀ ਕਈ ਵਰਬਸ ਹਨ ਜੋ ਇਨ੍ਹਾਂ ਦੀ ਤਰ੍ਹਾਂ ਵਰਤੇ ਜਾ ਸਕਦੇ ਹਨ।

Using Light Verbs (ਲਾਈਟ ਵਰਬਸ ਦੀ ਵਰਤੋਂ)

ਲਾਈਟ ਵਰਬਸ ਨੂੰ ਵਰਤਣ ਲਈ ਇਨ੍ਹਾਂ ਨੂੰ ਕਿਸੇ ਸ਼ਬਦ ਜਾਂ ਕੁੱਝ ਸ਼ਬਦਾਂ ਨਾਲ ਜੋੜਨਾ ਪੈਂਦਾ ਹੈ। ਅਜਿਹਾ ਇਨ੍ਹਾਂ ਦਾ ਮਤਲਬ ਪੂਰਾ ਕਰਨ ਲਈ ਕੀਤਾ ਜਾਂਦਾ ਹੈ। ਕਿਉਂਕਿ ਲਾਈਟ ਵਰਬਸ ਅਜਿਹੇ ਵਰਬਸ ਹੁੰਦੇ ਹਨ ਜਿੰਨ੍ਹਾਂ ਦਾ ਆਪਣਾ ਕੋਈ ਮਤਲਬ ਨਹੀਂ ਹੁੰਦਾ, ਸਾਨੂੰ ਇਨ੍ਹਾਂ ਸੈਨਟੈਂਸਾਂ ਦਾ ਮਤਲਬ ਪਤਾ ਕਰਨ ਲਈ ਇਨ੍ਹਾਂ ਨਾਲ ਵਰਤੇ ਜਾ ਰਹੇ ਸ਼ਬਦਾਂ ਤੇ ਧਿਆਨ ਦੇਣਾ ਪੈਂਦਾ ਹੈ।

ਉਦਾਹਰਣ

      i. Do your homework.
     ii. She’s making coffee.
     iii. He’s taking a nap right now.
     iv. Will you get a new dress for me?

Shared meaning (ਇੱਕੋ ਜਿਹਾ ਮਤਲਬ)

ਕੁੱਝ ਪਰਿਸਤਿਥੀਆਂ ਵਿੱਚ, ਅਸੀਂ ਕਈ ਲਾਈਟ ਵਰਬਸ ਨੂੰ ਇੱਕੋ ਮਤਲਬ ਜਾਂ ਰਲਦਾ ਮਿਲਦਾ ਮਤਲਬ ਕੱਢਣ ਲਈ ਵਰਤ ਸਕਦੇ ਹਾਂ। ਅਜਿਹਾ ਖਾਸਕਰ have ਅਤੇ take ਵਰਬ ਦੀ ਵਰਤੋਂ ਦੌਰਾਨ ਹੁੰਦਾ ਹੈ।

ਉਦਾਹਰਣ

       • I will take a nap before I go out to play.
       • I will have a nap before I go out to play.

       • I’ll get a photograph of all of us.
       • I’ll take a photograph of all of us.

Full Verbs and Auxiliary Verbs (ਫੁੱਲ ਵਰਬਸ ਅਤੇ ਔਕਸੀਲਿਅਰੀ ਵਰਬਸ)

ਕੁੱਝ ਵਰਬਸ ਅਜਿਹੇ ਵੀ ਹੁੰਦੇ ਹਨ, ਜਿੰਨ੍ਹਾਂ ਦਾ ਆਪਣਾ ਇੱਕ ਪੂਰਾ ਮਤਲਬ ਨਿੱਕਲਦਾ ਹੈ ਅਤੇ ਜਿੰਨ੍ਹਾਂ ਨੂੰ ਆਪਣਾ ਅਰਥ ਕੱਢਣ ਲਈ ਹੋਰ ਸ਼ਬਦ ਜਾਂ ਸ਼ਬਦਾਂ ਉੱਤੇ ਨਿਰਭਰ ਨਹੀਂ ਹੋਣਾ ਪੈਂਦਾ ਹੈ। ਇਨ੍ਹਾਂ ਨੂੰ ਅਸੀਂ heavy ਜਾਂ full ਵਰਬਸ ਕਹਿ ਦਿੰਦੇ ਹਾਂ।

ਲਾਈਟ ਵਰਬਸ ਦੀ ਤਰ੍ਹਾਂ ਔਕਸੀਲਿਅਰੀ ਵਰਬਸ ਦਾ ਵੀ ਆਪਣਾ ਕੋਈ ਮਤਲਬ ਨਹੀਂ ਹੁੰਦਾ ਪਰ ਲਾਈਟ ਵਰਬਸ ਦੇ ਉਲਟ, ਔਕਸੀਲਿਅਰੀ ਵਰਬਸ ਬਾਕੀ ਵਰਬਸ ਨਾਲ ਜੋੜੇ ਜਾ ਸਕਦੇ ਹਨ। ਅਜਿਹਾ ਅਸੀਂ ਸੈਨਟੈਂਸ ਦਾ ਪੂਰਾ ਮਤਲਬ ਕੱਢਣ ਲਈ ਕਰਦੇ ਹਾਂ। ਔਕਸੀਲਿਅਰੀ ਵਰਬਸ ਦੀ ਕਈ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ। 

       • ਵੱਖ ਵੱਖ ਵਰਬ ਟੈਂਸ ਬਣਾਉਣ ਲਈ
       • ਵਰਬ ਨੂੰ ਨੈਗੇਟਿਵ ਬਣਾਉਣ ਲਈ 
       • ਜਾਂ ਸੰਭਾਵਨਾ, ਕਾਬਲੀਅਤ, ਆਗਿਆ ਫਰਜ਼ ਜਾਂ ਭਵਿੱਖ ਵਿੱਚ ਕੁੱਝ ਕਰਨ ਦਾ ਇਰਾਦਾ ਦਿਖਾਉਣ ਲਈ।

ਕੁੱਝ ਲਾਈਟ ਵਰਬਸ ਫੁਲ (full) ਵਰਬਸ ਦੀ ਤਰ੍ਹਾਂ ਕੰਮ ਕਰ ਸਕਦੇ ਹਨ। ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਉਦਾਹਰਣ ਵਜੋਂ, do ਅਤੇ have ਔਕਸੀਲਿਅਰੀ ਵਰਬਸ ਅਤੇ ਲਾਈਟ ਵਰਬਸ ਦੀ ਤਰ੍ਹਾਂ ਵਰਤੇ ਜਾ ਸਕਦੇ ਹਨ।

ਉਦਾਹਰਣ

       • She had completed her assignment already (acts as an auxiliary verb to modify the verb completed)
       • She had lunch during the break. (acts as a light verb and it is dependent on lunch for deriving its meaning)

       • Did you see the show yesterday? (acts as an auxiliary verb to modify the verb see)
       • Satinder did a few jobs for me last summer. (acts as a light verb and it is dependent on noun jobs for deriving its meaning)

Common Light Verbs (ਆਮ ਤੌਰ ਉੱਤੇ ਵਰਤੇ ਜਾਂਦੇ ਲਾਈਟ ਵਰਬਸ)

ਕਿਉਂਕਿ ਲਾਈਟ ਵਰਬਸ ਦੀ ਕੋਈ ਨਿਰਧਾਰਿਤ ਨਿਯਮ ਨਹੀਂ ਹੁੰਦੇ, ਇਸ ਕਰਕੇ ਉਨ੍ਹਾਂ ਨੂੰ ਸਿੱਖਣ ਲਈ ਅਸੀਂ ਜਾਂ ਤਾਂ ਉਨ੍ਹਾਂ ਨੂੰ ਯਾਦ ਕਰ ਸਕਦੇ ਹਨ ਜਾਂ ਲਗਾਤਾਰ ਉਨ੍ਹਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਸਿੱਖ ਸਕਦੇ ਹਾਂ। 

ਹੁਣ ਅਸੀਂ ਅਜਿਹੇ ਕੁੱਝ ਲਾਈਟ ਵਰਬਸ ਨੂੰ ਦੇਖਾਂਗੇ ਜਿਨ੍ਹਾਂ ਦੇ ਕਈ ਮਤਲਬ ਨਿੱਕਲ ਸਕਦੇ ਹਨ।

     1. Do

Do ਆਮ ਤੌਰ ਉੱਤੇ ਕੀਤੇ ਜਾ ਰਹੇ ਕੰਮ ਲਈ ਵਰਤਿਆ ਜਾਂਦਾ ਹੈ।

ਉਦਾਹਰਣ

      i. Please do the dishes. (wash the dishes)
     ii. We will do this assignment together. (working together on an assignment)
     iii. You do your thing. (act according to your own understanding)

     2. Make

Make ਤੋਂ ਭਾਵ ਕਿ ਕੁੱਝ ਬਣਾਉਣਾ ਜਾਂ ਜੋੜਨਾ। ਕੀ ਬਣਾਇਆ ਜਾਂ ਜੋੜਿਆ ਗਿਆ ਹੈ, ਇਹ make ਨਾਲ ਵਰਤੇ ਜਾ ਰਹੇ ਸ਼ਬਦਾਂ ਉੱਤੇ ਨਿਰਭਰ ਕਰਦਾ ਹੈ।

ਉਦਾਹਰਣ

      i. I need to make breakfast. (cook breakfast)
     ii. We made a mistake in assessing our opponent. (error in judgement)
     iii. The painter made a new painting. (painted a new painting)

     3. Get

ਵਰਬ Get ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਸੰਦਰਭ ਦੇ ਅਧਾਰ ਉੱਤੇ ਇਸਦੇ ਕਈ ਮਤਲਬ ਨਿੱਕਲ ਸਕਦੇ ਹਨ। ਸੋ ਇਸਦੇ ਮਤਲਬ ਨੂੰ ਸਮਝਣ ਲਈ ਇਸਦੇ ਨਾਲ ਵਰਤੇ ਜਾ ਰਹੇ ਸ਼ਬਦਾਂ ਨੂੰ ਸਮਝਣਾ ਪੈਂਦਾ ਹੈ।

ਉਦਾਹਰਣ

      i. I’ll get my breakfast. (eat something in the morning)
     ii. Can you get the phone, please? (pick up the phone)
     iii. She got the job due to her extraordinary skills. (attained the job)

     4. Take

ਲਾਈਟ ਵਰਬ ਦੇ ਤੌਰ ਉੱਤੇ, Take ਦਾ ਮਤਲਬ ਹੋਣਾ, ਲੈਣਾ ਜਾਂ ਵਰਤਣਾ ਹੋ ਸਕਦਾ ਹੈ। ਹਾਲਾਂਕਿ ਸੰਦਰਭ ਦੇ ਅਧਾਰ ਉੱਤੇ ਇਸਦਾ ਕੋਈ ਦੂਸਰਾ ਮਤਲਬ ਵੀ ਨਿੱਕਲ ਸਕਦਾ ਹੈ।

ਉਦਾਹਰਣ

      i. I’ll need to take the bus to reach New Delhi. (use the bus to travel)
     ii. I will take a nap before I go out to play. (sleep)
     iii. I’ll take coffee instead of tea today. (drink coffee)