Evaluative Adverbs

ਬਾਕੀ ਅਡਵਰਬਸ ਸਾਨੂੰ ਵਰਬ, ਅਡਜੈਕਟਿਵ, ਬਾਕੀ ਅਡਵਰਬਸ ਜਾਂ ਕਲੌਸ ਬਾਰੇ ਵਾਧੂ ਜਾਣਕਾਰੀ ਪ੍ਰਦਾਨ ਕਰਦੇ ਹਨ ਪਰ ਇਵੈਲੂਏਟਿਵ ਅਡਵਰਬਸ ਅਲੱਗ ਹੁੰਦੇ ਹਨ। ਇਹ ਸਪੀਕਰ ਜਾਂ ਬੋਲਣ ਵਾਲੇ ਸ਼ਕਸ ਵੱਲੋਂ ਆਪਣਾ ਵਿਚਾਰ ਦੇਣ ਲਈ ਵਰਤੇ ਜਾਂਦੇ ਹਨ। ਇਸ ਕਰਕੇ, ਇਹ ਪੂਰੇ ਕਲੌਸ (complete clause) ਨੂੰ ਮੌਡੀਫਾਈ (modify) ਕਰਦੇ ਹਨ ਅਤੇ ਪੂਰੇ ਕਲੌਸ ਬਾਰੇ ਜਾਣਕਾਰੀ ਦਿੰਦੇ ਹਨ।

Types of Evaluative Adverbs

ਇਵੈਲੂਏਟਿਵ ਅਡਵਰਬਸ ਕਈ ਪ੍ਰਕਾਰ ਦੇ ਹੋ ਸਕਦੇ ਹਨ। ਮੁੱਖ ਤੌਰ ਉੱਤੇ ਇਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।

        Degree of Certainty: ਇਹ ਸਾਨੂੰ ਇਹ ਜਾਣਕਾਰੀ ਦਿੰਦੇ ਹਨ ਕਿ ਸਪੀਕਰ ਆਪਣੇ ਵਿਚਾਰ ਬਾਰੇ ਕਿੰਨਾ ਨਿਸ਼ਚਿਤ ਹੈ।
        Attitude: ਕਿਸੇ ਗੱਲ ਨੂੰ ਲੈ ਕੇ ਸਪੀਕਰ ਦਾ ਰਵੱਈਆ ਕੀ ਹੈ।
       • Judgement: ਕਿਸੇ ਹੋਰ ਗੱਲ ਜਾਂ ਇਨਸਾਨ ਬਾਰੇ ਸਪੀਕਰ ਦਾ ਵਿਚਾਰ ਕੀ ਹੈ।

Table of Evaluative Adverbs
ਇਨ੍ਹਾਂ ਇਵੈਲੂਏਟਿਵ ਅਡਵਰਬਸ ਨੂੰ ਸਮਝਣ ਲਈ ਹੇਠਾਂ ਦਿੱਤੇ ਟੇਬਲ ਨੂੰ ਦੇਖੋ।

ਉਦਾਹਰਣ 

To indicate a degree of certainty 

      i. Apparently, he isn’t in the mood of playing today.
     ii. Clearly, he isn’t in the mood of playing today.

To indicate attitude

      i. Sadly, he isn’t in the mood of playing today.
      ii. Seriously, we should play with intent and focus.

To express judgement

      i. I foolishly picked the wrong players.
      ii. I stupidly forgot my playing kit at home.

Sentence placement

1. ਇਵੈਲੂਏਟਿਵ ਅਡਵਰਬਸ ਅਕਸਰ ਸੈਨਟੈਂਸ ਦੀ ਸ਼ੁਰੂਆਤ ਵਿੱਚ ਵਰਤੇ ਜਾਂਦੇ ਹਨ। ਜਦੋਂ ਵੀ ਅਜਿਹਾ ਕੀਤਾ ਜਾਂਦਾ ਹੈ ਇਵੈਲੂਏਟਿਵ ਅਡਵਰਬ ਦੇ ਬਾਅਦ ਕੌਮਾ (,) ਲੱਗਦਾ ਹੈ।

ਉਦਾਹਰਣ

      i. Sadly, he isn’t in the mood of playing today.
      ii. Seriously, we should play with intent and focus.

2. ਇਵੈਲੂਏਟਿਵ ਅਡਵਰਬ ਕਈ ਵਾਰ ਸੈਨਟੈਂਸ ਦੇ ਅਖੀਰ ਵਿੱਚ ਵੀ ਲੱਗ ਸਕਦੇ ਹਨ। ਜਦੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਇਵੈਲੂਏਟਿਵ ਅਡਵਰਬ ਦੇ ਪਹਿਲਾਂ ਕੌਮਾ (,) ਲੱਗਦਾ ਹੈ।

ਉਦਾਹਰਣ 

      i. He isn’t in the mood of playing, sadly.
      ii. We should play with intent and focus, seriously.

3. ਕੁੱਝ ਮੌਕਿਆਂ ਉੱਤੇ ਇਵੈਲੂਏਟਿਵ ਅਡਵਰਬਸ ਸੈਨਟੈਂਸ ਦੇ ਵਿੱਚ ਵੀ ਲੱਗ ਸਕਦੇ ਹਨ। ਜਦੋਂ ਅਜਿਹਾ ਕੀਤਾ ਜਾਂਦਾ ਹੈ, ਓਦੋਂ ਇਨ੍ਹਾਂ ਦੇ ਅੱਗੇ ਜਾਂ ਪਿੱਛੇ ਕੋਈ ਕੌਮਾ (,) ਨਹੀਂ ਲੱਗਦਾ।

ਉਦਾਹਰਣ 

      i. He probably didn’t want to play today.
     ii. We should definitely play with intent and focus.

4. ਜਦੋਂ ਅਸੀਂ ਵਿਚਾਰ ਦੇਣ ਲਈ ਇਵੈਲੂਏਟਿਵ ਅਡਵਰਬ ਦੀ ਵਰਤੋਂ ਕਰਦੇ ਹਾਂ ਤਾਂ ਇਵੈਲੂਏਟਿਵ ਅਡਵਰਬ, ਸਬਜੈਕਟ ਦੇ ਬਾਅਦ ਲੱਗਦੇ ਹਨ।

ਉਦਾਹਰਣ 

      i. I foolishly picked the wrong players.
     ii. I stupidly forgot my playing kit at home.