Linking Verbs (ਲਿਨਕਿੰਗ ਵਰਬਸ)

ਲਿਨਕਿੰਗ ਵਰਬਸ, ਜਿੰਨ੍ਹਾਂ ਨੂੰ ਕੌਪੁਲਰ (copular) ਜਾਂ ਕੌਪੁਲਸ (copulas) ਵਰਬਸ ਵੀ ਕਿਹਾ ਜਾਂਦਾ ਹੈ, ਸਬਜੈਕਟ ਦੀ ਅਵਸਥਾ ਜਾਂ ਉਸਦੀ ਹੋਂਦ ਬਾਰੇ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਹਨ। ਇਹ ਬਿਨਾ ਕੋਈ ਕੰਮ/ਕਿਰਿਆ ਦਿਖਾਏ ਹੀ ਸਬਜੈਕਟ ਨੂੰ ਪਰੇਡਿਕੈਟ ਨਾਲ ਜੋੜ ਦਿੰਦੇ ਹਨ।

To be

ਵਰਬ to be ਸਭ ਤੋਂ ਜਿਆਦਾ ਵਰਤਿਆ ਜਾਂ ਵਾਲਾ ਲਿਨਕਿੰਗ ਵਰਬ ਹੈ। Be ਵਰਬ ਦੀਆਂ 8 ਵੱਖ ਵੱਖ ਫੌਰਮਸ ਹਨ: be, am, is, are, was, were, been, ਅਤੇ being. ਇਹ 8 ਫੌਰਮਸ ਦੀ ਵਰਤੋਂ ਕਰਕੇ ਅਸੀਂ ਸਬਜੈਕਟ ਨੂੰ ਪਰੈਡੀਕੇਟ ਐਡਜੈਕਟਿਵ ਜਾਂ ਨਾਉਨ, ਨਾਉਨ ਫਰੇਸ ਜਾਂ ਪ੍ਰੋਣਾਉਨ ਨਾਲ ਜੋੜ ਸਕਦੇ ਹਾਂ। 

General descriptions (ਕਿਸੇ ਆਮ ਗੱਲ ਦਾ ਵਰਨਣ ਕਰਨ ਲਈ)

ਆਮ ਤੌਰ ਉੱਤੇ be ਦੇ ਬਾਅਦ ਕੋਈ ਵੀ ਐਡਜੈਕਟਿਵ ਲਗਾ ਕੇ ਅਸੀਂ ਸਬਜੈਕਟ ਬਾਰੇ ਜਾਣਕਾਰੀ ਦੇ ਸਕਦੇ ਹਾਂ।

ਉਦਾਹਰਣ

      i. It was cold yesterday.
     ii. Utsav is smart.
     iii. He is really annoying.

Physical or emotional sensations (ਸ਼ਰੀਰਕ ਅਹਿਸਾਸ ਜਾਂ ਜਜ਼ਬਾਤ ਜ਼ਾਹਿਰ ਕਰਨ ਲਈ)

Be ਅਕਸਰ ਸਬਜੈਕਟ ਨਾਲ ਸੰਬੰਧਿਤ ਅਹਿਸਾਸ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਅਹਿਸਾਸ ਕਈ ਤਰ੍ਹਾਂ ਦੇ ਹੋ ਸਕਦੇ ਹਨ:

      o Physical (ਸ਼ਰੀਰਕ) 

ਉਦਾਹਰਣ

      i. They were hungry.
     ii. Zarin is beautiful.

      o Emotional (ਮਾਨਸਿਕ ਜਜ਼ਬਾਤ)

ਉਦਾਹਰਣ

      i. He is happy.
     ii. I have been depressed lately.

Precise physical descriptions (ਬਿਲਕੁਲ ਸਹੀ ਸ਼ਰੀਰ ਸੰਬੰਧੀ ਜਾਣਕਾਰੀ ਦੇਣ ਲਈ)

ਸਬਜੈਕਟ ਬਾਰੇ ਕੋਈ ਖਾਸ ਸ਼ਰੀਰਕ ਜਾਣਕਾਰੀ ਜਿਵੇਂ ਸਬਜੈਕਟ ਦੀ ਉਮਰ, ਭਾਰ ਜਾਂ ਉਸਦੀ ਲੰਭਾਈ ਬਾਰੇ ਜਾਣਕਾਰੀ ਦੇਣ ਲਈ ਵੀ be ਵਰਬ ਦੀ ਵਰਤੋਂ ਕੀਤੀ ਜਾ ਸਕਦੀ ਹੈ।

      1. Age (ਉਮਰ)

ਜਦੋਂ ਅਸੀਂ ਸਬਜੈਕਟ ਦੀ ਉਮਰ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਸਨੂੰ ਬਸ ਨੰਬਰ ਲਿੱਖ ਕੇ ਦਰਸਾ ਸਕਦੇ ਹਾਂ।

ਉਦਾਹਰਣ

      i. Their daughter is three.
     ii. I am 24.

ਅਸੀਂ ਨੰਬਰ ਅਤੇ ਐਡਜੈਕਟਿਵ old ਦੇ ਵਿੱਚ ਕੋਈ ਵਕਤ ਦੀ ਯੂਨਿਟ ਵੀ ਲਗਾ ਸਕਦੇ ਹਾਂ।

ਉਦਾਹਰਣ

      i. She is 28 years old.
     ii. My cousin is three months old.

     2. Height (ਕੱਦ)

ਸਬਜੈਕਟ ਦੀ ਲੰਭਾਈ ਦਿਖਾਉਣ ਲਈ ਅਸੀਂ… ਨੰਬਰ, ਵਕਤ ਦੀ ਯੂਨਿਟ ਅਤੇ ਐਡਜੈਕਟਿਵ tall ਨੂੰ ਇਕੱਠਿਆਂ ਵਰਤਦੇ ਹਾਂ।

ਉਦਾਹਰਣ

      i. The wall is six meters tall.
     ii. He is six feet tall.

ਜੇ ਅਸੀਂ ਫੁੱਟ ਜਾਂ ਇੰਚ ਨੂੰ ਆਪਣੀ ਯੂਨਿਟ ਵਜੋਂ ਵਰਤਦੇ ਹਾਂ ਤਾਂ ਕਈ ਤਰੀਕੇ ਹਨ, ਜਿੰਨ੍ਹਾਂ ਨਾਲ ਅਸੀਂ tall ਐਡਜੈਕਟਿਵ ਦੇ ਬਿਨਾ ਵੀ ਸੈਨਟੈਂਸ ਬਣਾ ਸਕਦੇ ਹਾਂ।

ਉਦਾਹਰਣ

      i. He is six foot.
     ii. She is five feet, six inches.

     3. Weight (ਭਾਰ)

ਜਦੋਂ ਅਸੀਂ ਸਬਜੈਕਟ ਦਾ ਭਰ ਦੱਸਣਾ ਹੋਵੇ ਤਾਂ ਅਸੀਂ be ਦੇ ਨਾਲ ਨੰਬਰ ਅਤੇ ਮਾਪ ਦੀ ਯੂਨਿਟ ਲਗਾ ਸਕਦੇ ਹਾਂ।

ਉਦਾਹਰਣ

      i. I am 170 pounds.
     ii. The table is twenty kilograms.

With prepositional phrases (ਪ੍ਰੈਪੋਸੀਸ਼ਨਲ ਫਰੇਸ ਦੇ ਨਾਲ)

ਲਿਨਕਿੰਗ ਵਰਬ, ਪ੍ਰੈਪੋਸੀਸ਼ਨਲ ਫਰੇਸ ਦੇ ਬਾਅਦ ਵੀ ਲੱਗ ਸਕਦਾ ਹੈ ਅਤੇ ਸਬਜੈਕਟ ਨੂੰ ਦਰਸਾਉਣ ਲਈ ਐਡਜੈਕਟਿਵ ਵਜੋਂ ਕੰਮ ਕਰਦਾ ਹੈ। ਇਹ ਅਕਸਰ ਸਬਜੈਕਟ ਕੀ/ਕੌਣ ਹੈ, ਇਹ ਦੱਸਣ ਲਈ ਵਰਤਿਆ ਜਾਂਦਾ ਹੈ ਪਰ ਇਸਨੂੰ ਹੋਰ ਤਰੀਕਿਆਂ ਨਾਲ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. The birds are in their nest.
     ii. Sushant is against our plan.

Renaming the subject (ਸਬਜੈਕਟ ਨੂੰ ਨਵਾਂ ਨਾਮ/ਸਬਜੈਕਟ ਬਾਰੇ ਵਾਧੂ ਜਾਣਕਾਰੀ ਦੇਣ ਲਈ)

ਅਸੀਂ ਲਿਨਕਿੰਗ ਵਰਬ be ਦੇ ਪਿੱਛੇ ਪਰੈਡੀਕੇਟ ਨਾਉਨ, ਨਾਉਨ ਜਾਂ ਪ੍ਰੋਣਾਉਨ ਵੀ ਲਗਾ ਸਕਦੇ ਹਾਂ। ਅਜਿਹਾ ਕਰਕੇ ਬਿਨਾ ਐਡਜੈਕਟਿਵ ਵਰਤੇ, ਸਬਜੈਕਟ ਬਾਰੇ ਵਾਧੂ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਉਦਾਹਰਣ

      i. He is a magician.
     ii. She has been depressed lately.

Be as an auxiliary verb (Be ਦੀ ਔਕਸੀਲਿਅਰੀ ਵਰਬ ਦੋ ਤਰ੍ਹਾਂ ਵਰਤੋਂ)

ਸਾਨੂੰ be ਦੀ ਲਿਨਕਿੰਗ ਵਰਬ ਅਤੇ ਔਕਸੀਲਿਅਰੀ ਵਰਬ ਦੇ ਤੌਰ ਉੱਤੇ ਵਰਤੋਂ ਵਿੱਚ ਕਿਵੇਂ ਹੋ ਸਕਦੀ ਹੈ, ਇਸਨੂੰ ਸਮਝਣਾ ਜਰੂਰੀ ਹੈ। ਜਦੋਂ be ਲਿਨਕਿੰਗ ਵਰਬ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤਾਂ ਇਹ ਸਬਜੈਕਟ ਨੂੰ ਦਰਸਾਉਣ ਲਈ ਇਕੱਲਾ ਵਰਤਿਆ ਜਾ ਸਕਦਾ ਹੈ। ਪਰ ਜਦੋਂ ਇਹ ਔਕਸੀਲਿਅਰੀ ਵਰਬ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤਾਂ ਇਸਨੂੰ ਕਿਸੇ ਦੂਸਰੇ ਵਰਬ ਦੇ ਨਾਲ ਜੋੜ ਕੇ ਕੰਟੀਨੁਅਸ ਟੈਂਸ ਬਣਾਉਣ ਲਈ ਵਰਤਿਆ ਜਾਂਦਾ ਹੈ।

ਇਸ ਤੋਂ ਇਲਾਵਾ ਇਸਦੀ ਵਰਤੋਂ ਐਕਟਿਵ ਤੋਂ ਪੈਸਿਵ ਅਤੇ ਪੈਸਿਵ ਤੋਂ ਐਕਟਿਵ ਵੋਇਸ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

      o Creating verb tenses (ਵਰਬ ਟੈਂਸ ਬਣਾਉਣ ਲਈ)

be ਵਰਬ ਅਕਸਰ ਪ੍ਰੈਸੇੰਟ ਪਾਰਟੀਸਿਪਲਸ ਨਾਲ ਰਲ ਕੇ ਕੰਟੀਨੁਅਸ ਟੈਂਸ ਬਣਾਉਂਦਾ ਹੈ। ਅਜਿਹਾ ਕਰਨ ਲਈ be ਔਕਸੀਲਿਅਰੀ ਵਰਬ ਦੇ ਤੌਰ ਉੱਤੇ ਕੰਮ ਕਰਦਾ ਹੈ।

ਉਦਾਹਰਣ

      i. I am writing an article. (present continuous)
     ii. She was working at a telecommunication company. (past continuous)
     iii. They will be waiting for me at the university. (future continuous)

Passive voice (ਪੈਸਿਵ ਵੋਇਸ)

Be ਨੂੰ ਔਕਸੀਲਿਅਰੀ ਵਜੋਂ passive voice ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ। 

ਉਦਾਹਰਣ

      i. The article was written by me.
     ii. The movie will be enjoyed by everyone.

Sense verbs (ਸੈਂਸ ਵਰਬਸ)

ਕੁੱਝ ਵਰਬਸ ਸਾਡੇ ਨਜਰੀਏ, ਵਿਚਾਰ, ਜਾਂ ਸ਼ਰੀਰਕ ਅਹਿਸਾਸ ਬਿਆਨ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਵਰਬਸ ਓਫ ਸੈਂਸਸ ਜਾਂ ਸੈਂਸ ਵਰਬ ਕਿਹਾ ਜਾਂਦਾ ਹੈ।

ਫਰਜ਼ ਕਰੋ, ਮਨਦੀਪ ਨੇ ਕੁੱਝ ਸੈਂਸ  (ਅਹਿਸਾਸ) ਕੀਤਾ ਅਤੇ ਉਹ ਆਪਣੇ ਅਹਿਸਾਸ ਨੂੰ ਸੰਦੀਪ ਜਾਂ ਕਿਸੇ ਹੋਰ ਅੱਗੇ ਬਿਆਨ ਕਰ ਰਹੀ ਹੈ ਤਾਂ ਜਿੰਨ੍ਹਾਂ ਵਰਬਸ ਦੀ ਮਦਦ ਨਾਲ ਉਹ ਬਿਆਨ ਕਰਦੀ ਹੈ, ਉਹ ਸੈਂਸ  ਵਰਬਸ ਹੁੰਦੇ ਹਨ। ਸੋ, ਅਸੀਂ ਕਹਿ ਸਕਦੇ ਹਾਂ ਕਿ ਸੈਂਸ  ਵਰਬਸ ਦਾ ਕੰਮ ਸਾਡੇ ਅਹਿਸਾਸਾਂ ਨੂੰ ਬਿਆਨ ਕਰਨ ਵਿੱਚ ਸਹਾਇਤਾ ਕਰਨਾ ਹੁੰਦਾ ਹੈ। ਜਦੋਂ ਉਹ ਇਹ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਲਿਨਕਿੰਗ ਵਰਬਸ ਕਿਹਾ ਜਾਂਦਾ ਹੈ ਅਤੇ ਉਹ ਪਰੈਡੀਕੇਟ ਐਡਜੈਕਟਿਵਸ ਨਾਲ ਜੋੜੇ ਜਾਂਦੇ ਹਨ।

ਉਦਾਹਰਣ

      i. I feel tired.
     ii. The cake smells really nice.

Verbs of progression (ਵਰਬਸ ਓਫ ਪ੍ਰੋਗਰੈਸ਼ਨ)

ਵਰਬਸ ਜੋ ਚੱਲ ਰਿਹਾ ਕੰਮ, ਤਰੱਕੀ, ਜਾਂ ਵਿਕਾਸ ਬਾਰੇ ਜਾਣਕਾਰੀ ਦਿੰਦੇ ਹਨ, ਅਕਸਰ ਲਿਨਕਿੰਗ ਵਰਬਸ ਦੇ ਤੌਰ ਉੱਤੇ ਕੰਮ ਕਰਦੇ ਹਨ। ਇਨ੍ਹਾਂ ਵਿੱਚ get, grow, remain, turn, prove, ਆਦਿ ਜਿਹੇ ਸ਼ਬਦ ਆ ਜਾਂਦੇ ਹਨ।

ਮੇਨ ਵਰਬਸ ਦੀ ਤਰ੍ਹਾਂ, ਇਨ੍ਹਾਂ ਦੇ ਬਾਅਦ ਵੀ ਸਬਜੈਕਟ ਨੂੰ ਦਰਸਾਉਣ ਲਈ ਐਡਜੈਕਟਿਵ ਲਗਾਏ ਜਾ ਸਕਦੇ ਹਨ।

ਉਦਾਹਰਣ

      i. The plant grew taller and taller.
     ii. The kids remained quiet in front of the principal. 
     iii. Get well soon.

ਇਨ੍ਹਾਂ ਵਰਬਸ ਦੇ ਬਾਅਦ ਕਈ ਵਾਰ ਨਾਉਨ, ਨਾਉਨ ਫਰੇਸ ਜਾਂ ਪ੍ਰੋਣਾਉਨਸ ਵੀ ਲੱਗ ਸਕਦੇ ਹਨ।

ਉਦਾਹਰਣ

      i. Sidhant became a lawyer after five years of education.
     ii. He’ll always remain my friend.

Linking verbs vs. action verbs (ਲਿਨਕਿੰਗ ਵਰਬਸ ਅਤੇ ਐਕਸ਼ਨ ਵਰਬਸ ਵਿੱਚ ਫਰਕ)

ਅਸੀਂ ਪਹਿਲਾਂ ਪੜ੍ਹਿਆ ਕਿ ਵਰਬ be ਕਈ ਵਾਰ ਔਕਸੀਲਿਅਰੀ ਵਰਬ ਦੇ ਤੌਰ ਉੱਤੇ ਵੀ ਕੰਮ ਕਰ ਸਕਦਾ ਹੈ। ਜਦੋਂ ਵਰਬ be ਔਕਸੀਲਿਅਰੀ ਦੇ ਤੌਰ ਉੱਤੇ ਕੰਮ ਕਰਦਾ ਹੈ, ਉਨ੍ਹਾਂ ਮੌਕਿਆਂ ਨੂੰ ਛੱਡ ਕੇ, ਬਾਕੀ ਜਦੋਂ ਵੀ ਵਰਬ be, seem, ਅਤੇ become ਹਮੇਸ਼ਾ ਲਿਨਕਿੰਗ ਵਰਬ ਵਜੋਂ ਵਰਤੇ ਜਾਂਦੇ ਹਨ। 

ਪਰ ਇਨ੍ਹਾਂ ਤਿੰਨ ਲਿਨਕਿੰਗ ਵਰਬਸ ਤੋਂ ਇਲਾਵਾ ਜੋ ਬਾਕੀ ਲਿਨਕਿੰਗ ਵਰਬ ਹਨ, ਉਹ ਐਕਸ਼ਨ ਵਰਬਸ ਦੇ ਤੌਰ ਉੱਤੇ ਵੀ ਵਰਤੇ ਜਾ ਸਕਦੇ ਹਨ।

ਕਈ ਵਾਰ ਇਹ ਜਾਣਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਵਰਬ ਲਿਨਕਿੰਗ ਵਰਬ ਦੇ ਤੌਰ ਉੱਤੇ ਕੰਮ ਕਰ ਰਿਹਾ ਹੈ ਜਾਂ ਐਕਸ਼ਨ ਵਰਬ ਦੇ ਤੌਰ ਉੱਤੇ। ਇਹ ਪਤਾ ਕਰਨ ਦੇ ਕੁੱਝ ਤਰੀਕੇ ਹਨ ਜਿੰਨ੍ਹਾਂ ਨੂੰ ਅਸੀਂ ਹੁਣ ਸਮਝਾਂਗੇ।

       • Checking the predicate (ਪਰੈਡੀਕੇਟ ਨੂੰ ਚੈੱਕ ਕਰੋ)

ਲਿਨਕਿੰਗ ਵਰਬ ਜਦੋਂ ਵੀ ਵਰਤਿਆ ਜਾਂਦਾ ਹੈ, ਸੈਨਟੈਂਸ ਵਿੱਚ ਪਰੈਡੀਕੇਟ ਕੋਈ ਐਡਜੈਕਟਿਵ, ਨਾਉਨ, ਨਾਉਨ ਫਰੇਸ ਜਾਂ ਪ੍ਰੋਣਾਉਨ ਹੋਵੇਗਾ ਜੋ ਸਬਜੈਕਟ ਬਾਰੇ ਜਾਣਕਾਰੀ ਦੇ ਰਿਹਾ ਹੋਵੇਗਾ।

ਜੇ ਪਰੈਡੀਕੇਟ ਸਬਜੈਕਟ ਬਾਰੇ ਜਾਣਕਾਰੀ ਦੇ ਰਿਹਾ ਹੈ ਤਾਂ ਉਹ ਲਿਨਕਿੰਗ ਵਰਬ ਹੈ ਨਹੀਂ ਤਾਂ ਐਕਸ਼ਨ ਵਰਬ।

ਉਦਾਹਰਣ

       • Rohan looked unwell yesterday. (linking verb, because unwell describes Rohan)
       • Rohan looked quickly to the right. (action verb, because right describes the direction in which he looked)

       • Replacing the verb with be (ਵਰਬ ਨੂੰ Be ਜਾਂ be ਦੀ ਕੋਈ ਫੌਰਮ ਨਾਲ ਬਦਲ ਕੇ ਦੇਖੋ)

ਜੇ ਇਸ ਤੋਂ ਬਾਅਦ ਵੀ ਸਮਝਣ ਵਿੱਚ ਕੋਈ ਕਮੀ ਰਹਿੰਦੀ ਹੈ ਤਾਂ ਅਸੀਂ ਸੈਨਟੈਂਸ ਵਿੱਚ ਦਿੱਤੇ ਗਏ ਵਰਬ ਨੂੰ be ਜਾਂ be ਦੀ ਕੋਈ ਫੌਰਮ ਵਿੱਚ ਬਦਲ ਸਕਦੇ ਹਾਂ। ਜੇ ਅਜਿਹਾ ਕਰਨ ਤੋਂ ਬਾਅਦ ਵੀ ਸੈਨਟੈਂਸ ਦਾ ਮਤਲਬ ਨਿੱਕਲਦਾ ਹੈ ਤਾਂ ਉਹ ਲਿਨਕਿੰਗ ਵਰਬ ਹੈ ਨਹੀਂ ਤਾਂ ਐਕਸ਼ਨ ਵਰਬ।

ਉਦਾਹਰਣ

      i. Rohan was unwell yesterday. (This sentence still makes sense, so it is a linking verb)
     ii. Rohan was quickly to the right. (This sentence doesn’t make sense now so it is an action verb)

Sources of confusion – Good vs. Well (Good ਅਤੇ well ਵਿੱਚ ਕੀ ਅੰਤਰ ਹੈ)

ਅਕਸਰ ਲੋਕਾਂ ਨੂੰ well ਅਤੇ good ਦਾ ਅੰਤਰ ਸਮਝਣ ਵਿੱਚ ਦਿੱਕਤ ਆਉਂਦੀ ਹੈ। ਅਸੀਂ ਇਸਨੂੰ ਹੁਣ ਸਮਝਾਂਗੇ। 

Good ਦੀ ਵਰਤੋਂ ਅਟ੍ਰੀਬਿਊਟਿਵ ਐਡਜੈਕਟਿਵ ਦੇ ਤੌਰ ਉੱਤੇ, ਨਾਉਨ ਦੀ ਵਿਆਖਿਆ ਕਰਨ ਲਈ ਜਾਂ ਅਸੀਂ ਕਹਿ ਸਕਦੇ ਹਾਂ ਕਿ ਨਾਉਨ ਦੇ ਗੁਣ ਦੱਸਣ ਲਈ ਕੀਤੀ ਜਾਂਦੀ ਹੈ। ਜਦਕਿ well ਇੱਕ ਐਡਵਰਬ ਹੈ ਜੋ ਕਿਸੇ ਵਰਬ, ਐਡਜੈਕਟਿਵ ਜਾਂ ਦੂਸਰੇ ਵਰਬ ਬਾਰੇ ਜਾਣਕਾਰੀ ਦਿੰਦਾ ਹੈ।

ਉਦਾਹਰਣ

      i. He is a good player.
     ii. He plays well.

ਜਦੋਂ ਅਸੀਂ well (meaning healthy or not ill) ਨੂੰ ਕਿਸੇ ਦੀ ਸਿਹਤ ਬਾਰੇ ਜਾਣਕਾਰੀ ਦੇਣ ਲਈ ਵਰਤਦੇ ਹਾਂ ਤਾਂ ਉਸਦੀ ਵਰਤੋਂ ਪਰੈਡੀਕੇਟਵ ਐਡਜੈਕਟਿਵ ਦੇ ਤੌਰ ਉੱਤੇ ਵੀ ਕੀਤੀ ਜਾ ਸਕਦੀ ਹੈ। ਜਦੋਂ ਅਜਿਹਾ ਕੀਤਾ ਜਾਂਦਾ ਹੈ ਤਾਂ well, sense verbs, be ਜਾਂ be ਦੀ ਕੋਈ ਫੌਰਮ ਦੇ ਬਾਅਦ ਲੱਗਦਾ ਹੈ।

ਉਦਾਹਰਣ

      i. She looks well today.
     ii. She is well now.

Good ਦਾ ਇੱਕ ਮਤਲਬ 'ਚੰਗੀ ਗੁਣਵੱਤਾ ਦਾ' ਵੀ ਹੁੰਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਦੀ ਗੁਣਵੱਤਾ ਨੂੰ ਚੰਗੀ ਦੱਸਣ ਲਈ good ਦੀ ਵਰਤੋਂ ਕਰਦੇ ਹਾਂ ਤਾਂ good ਵੀ ਲਿਨਕਿੰਗ ਵਰਬ ਦੇ ਬਾਅਦ ਲਗਾ ਕੇ ਪਰੈਡੀਕੇਟਵ ਐਡਜੈਕਟਿਵ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. The movie was good. (opinion of the quality of movie.)
     ii. She is looking good today. (opinion about her appearance)