Meaning of the Verb

Verb (ਵਰਬ) - ਵਰਬ ਸੈਨਟੈਂਸ ਦੇ ਪਰੈਡੀਕੇਟ ਹਿੱਸੇ ਵਿੱਚ ਆਉਣ ਵਾਲਾ ਉਹ ਸ਼ਬਦ ਹੁੰਦਾ ਹੈ ਜੋ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ, ਸਬਜੈਕਟ ਦੀ ਸਥਿਤੀ ਜਾਂ ਉਸ ਨਾਲ ਵਾਪਰ ਰਹੀ/ ਵਾਪਰ ਚੁੱਕੀ ਘਟਨਾ ਨੂੰ ਦਰਸਾਉਂਦਾ ਹੈ।

ਉਦਾਹਰਣ – Young Rohan drives a cab.

ਜਦ ਅਸੀਂ ਵਰਬ ਨੂੰ ਸਮਝਣਾ ਹੁੰਦਾ ਹੈ ਤਾਂ ਅਸੀਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਦਿੱਤੇ ਗਏ ਸੈਨਟੈਂਸ ਵਿੱਚ ਸਬਜੈਕਟ ਕੀ ਕੰਮ ਕਰ ਰਿਹਾ ਹੈ, ਉਸਦੀ ਸਤਿਥੀ ਕੀ ਹੈ ਜਾਂ ਉਸ ਨਾਲ ਕੀ ਵਾਪਰ ਰਿਹਾ ਹੈ?

ਇਸ ਸੈਨਟੈਂਸ ਵਿੱਚ ਕਿਉਂਕਿ ਸਬਜੈਕਟ (ਰੋਹਨ) ਹੈ ਤੇ ਉਹ ਡਰਾਈਵ ਕਰ ਰਿਹਾ ਹੈ ਤਾਂ ਅਸੀਂ drives ਨੂੰ ਵਰਬ ਮੰਨਾਂਗੇ।

Forms of verbs (ਵਰਬਸ ਦੀਆਂ ਕਿਸਮਾਂ)

ਅੰਗਰੇਜ਼ੀ ਗਰਾਮਰ ਵਿੱਚ ਹਰ ਵਰਬ ਦੀਆਂ 4 ਕਿਸਮਾਂ (ਫੌਰਮਸ) ਹੁੰਦੀਆਂ ਹਨ:

  • Base form (ਬੇਸ ਫੌਰਮ)
  • Gerund form (ਜੈਰੰਡ ਫੌਰਮ)
  • Past simple form (ਪਾਸਟ ਸਿੰਪਲ ਫੌਰਮ)
  • Past Participle form (ਪਾਸਟ ਪਾਰਟੀਸਿਪਲ ਫੌਰਮ)

ਬੇਸ ਫੌਰਮ ਦੀ ਵਰਤੋਂ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

  • In present simple tense: Greesh runs daily.
  • As infinitive: Greesh likes to run daily.

ਜੈਰੰਡ ਫੌਰਮ ਦੀ ਵਰਤੋਂ ਵੀ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

  • In continuous tenses: Greesh will be running a marathon tomorrow.
  • When using verbs as nouns: Running is good for health.

ਪਾਸਟ ਪਾਰਟੀਸਿਪਲ ਫੌਰਮ ਦੀ ਵਰਤੋਂ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

  • In perfect tenses: Greesh has run 10 kilometers for practice today.
  • To show the passive form: A marathon was run by Greesh.
  • As adjectives: Greesh ran wearing torn shoes.