Adverbs

ਅਡਵਰਬ ਉਹ ਪਾਰਟ ਓਫ ਸਪੀਚ ਹੁੰਦਾ ਹੈ ਜੋ ਵਰਬ (verb), ਅਡਜੈਕਟਿਵ (adjective), ਕਲੌਸ (clause) ਜਾਂ ਕਿਸੇ ਦੂਸਰੇ ਅਡਵਰਬ (another adverb) ਦੀ ਵਿਆਖਿਆ (description) ਕਰਨ ਲਈ ਵਰਤਿਆ ਜਾਂਦਾ ਹੈ। ਅਡਵਰਬਸ ਸਾਨੂੰ ਸੰਦਰਭ (context) ਦਿੰਦੇ ਹਨ। ਆਸਾਨ ਭਾਸ਼ਾ ਵਿੱਚ ਕਹੀਏ ਤਾਂ ਅਡਵਰਬ ਅਜਿਹੇ ਸ਼ਬਦ ਹੁੰਦੇ ਹਨ ਜੋ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕੋਈ ਕੰਮ ਕਿਵੇਂ, ਕਦੋਂ, ਕਿੱਥੇ, ਕਿਸ ਹੱਦ ਤੱਕ ਅਤੇ ਕਿਉਂ ਹੋ ਰਿਹਾ ਹੈ।

5 ਸਵਾਲ ਜਿੰਨ੍ਹਾਂ ਦਾ ਜਵਾਬ ਅਡਵਰਬ ਦਿੰਦਾ ਹੈ।

       • How? (happily, really, slowly, peacefully)
       • When? (now, tomorrow, yesterday, never)
       • Where? (here, there, everywhere)
       • To what extent? (very, so, quite, rather)
       • Why? (because she wanted to dance)

ਉਦਾਹਰਣ

      i. He walked slowly.
     ii. The manager accepted the challenge very nicely. 
     iii. Tears began to fall as he saw the completely lifeless body of his wife.

ਵਿਆਖਿਆ 

      i. ਪਹਿਲੇ ਸੈਨਟੈਂਸ ਵਿੱਚ slowly ਅਡਵਰਬ ਹੈ ਜੋ walked (ਜੋ ਇੱਕ ਵਰਬ ਹੈ) ਨੂੰ ਸੰਦਰਭ ਦੇ ਰਿਹਾ ਹੈ ਅਤੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹ ਹੌਲੀ ਚੱਲ ਰਿਹਾ ਸੀ।

     ii. ਦੂਜੇ ਸੈਨਟੈਂਸ ਵਿੱਚ very ਅਡਵਰਬ ਹੈ ਜੋ nicely (ਅਡਵਰਬ) ਨੂੰ ਸੰਦਰਭ ਦੇ ਰਿਹਾ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਮੈਨੇਜਰ ਨੇ ਬਹੁਤ ਬਾਖੂਬੀ ਨਾਲ ਚੁਣੌਤੀ ਮਨਜੂਰ ਕੀਤੀ।

     iii. ਤੀਜੇ ਸੈਨਟੈਂਸ ਵਿੱਚ completely ਅਡਵਰਬ ਹੈ ਜੋ lifeless (ਅਡਜੈਕਟਿਵ) ਨੂੰ ਸੰਦਰਭ ਦੇ ਰਿਹਾ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਉਸਦੀਆਂ ਅੱਖਾਂ 'ਚੋਂ ਹੰਜੂ ਡਿੱਗ ਪਏ ਜਦ ਉਸਨੇ ਆਪਣੀ ਪਤਨੀ ਦਾ ਪੂਰੀ ਤਰ੍ਹਾਂ ਬੇਜਾਨ ਸ਼ਰੀਰ ਦੇਖਿਆ।

Categories of Adverbs 



Subscribe for video lessons:   Click Here