Meaning of Adjectives

ਐਡਜੈਕਟਿਵ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ ਦੇ ਗੁਣ (quality) ਜਾਂ ਨਾਉਨ ਦੀ ਦਸ਼ਾ (state of being) ਬਾਰੇ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ, ਐਡਜੈਕਟਿਵ ਨਾਉਨ ਦੀ ਸੰਖਿਆ ਜਾਂ ਮਾਤਰਾ (quantity) ਬਾਰੇ ਵੀ ਜਾਣਕਾਰੀ ਦੇ ਸਕਦੇ ਹਨ।

Kinds of Adjectives

ਐਡਜੈਕਟਿਵਸ ਦੀਆਂ ਕੁੱਲ 5 ਕਿਸਮਾਂ ਹੁੰਦੀਆਂ ਹਨ।

1. Adjectives of quality (ਐਡਜੈਕਟਿਵਸ ਓਫ ਕੁਆਲਿਟੀ)

ਐਡਜੈਕਟਿਵਸ ਓਫ ਕੁਆਲਿਟੀ ਅਜਿਹੇ ਐਡਜੈਕਟਿਵਸ ਹੁੰਦੇ ਹਨ ਜਿੰਨ੍ਹਾਂ ਤੋਂ ਸਾਨੂੰ ਨਾਉਨ ਦੇ ਗੁਣ (quality) ਬਾਰੇ ਪਤਾ ਲੱਗਦਾ ਹੈ। ਐਡਜੈਕਟਿਵਸ ਓਫ ਕੁਆਲਿਟੀ ਸਾਨੂੰ ਦੱਸਦੇ ਹਨ ਕਿ ਕੋਈ ਇਨਸਾਨ, ਜਗ੍ਹਾ ਜਾਂ ਵਸਤੂ 'ਕਿਹੋ ਜਿਹਾ (of what kind)' ਹੈ?

ਉਦਾਹਰਣ 

      i. Aarti is a brilliant student.
     ii. This is a large complex.
     iii. Sunflowers are beautiful.

2. Adjectives of quantity (ਐਡਜੈਕਟਿਵਸ ਓਫ ਕੁਆਂਟਿਟੀ)

ਐਡਜੈਕਟਿਵਸ ਓਫ ਕੁਆਂਟਿਟੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਨਾਉਨ ਦੀ ਮਾਤਰਾ (quantity) ਕਿੰਨੀ ਹੈ।

ਉਦਾਹਰਣ 

      i. Please bring some water for me.
     ii. He has little experience in the stock market.
     iii. We will need a few more sticks for the bonfire.

3. Adjectives of number (ਐਡਜੈਕਟਿਵਸ ਓਫ ਨੰਬਰ)

ਐਡਜੈਕਟਿਵਸ ਓਫ ਨੰਬਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਨਾਉਨ ਦੀ ਸੰਖਿਆ ਕਿੰਨੀ ਹੈ।

ਉਦਾਹਰਣ

      i. Monday is the first day of the week.
     ii. We bought two cars. 
     iii. There are several things we need to improve.

4. Demonstrative adjectives (ਡੀਮੌਂਸਟ੍ਰੇਟਿਵ ਐਡਜੈਕਟਿਵਸ)

ਡੀਮੌਂਸਟ੍ਰੇਟਿਵ ਐਡਜੈਕਟਿਵਸ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕਿਸ ਵਸਤੂ, ਜਗ੍ਹਾ ਜਾਂ ਵਿਅਕਤੀ ਦੀ ਗੱਲ ਕੀਤੀ ਜਾ ਰਹੀ ਹੈ।

ਉਦਾਹਰਣ 

      i. This house is ours.
     ii. That girl is my sister.
     iii. I don’t like these chairs.

5. Interrogative adjectives (ਇੰਟਰਰੋਗੇਟਿਵ ਐਡਜੈਕਟਿਵਸ)

ਜਦੋਂ ਐਡਜੈਕਟਿਵ ਨਾਉਨਸ ਦੇ ਨਾਲ ਲਗਾ ਕੇ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੰਟਰਰੋਗੇਟਿਵ ਐਡਜੈਕਟਿਵ ਕਹਿੰਦੇ ਹਨ। Which, what ਅਤੇ whose ਤਿੰਨ ਤਰ੍ਹਾਂ ਦੇ ਇੰਟਰਰੋਗੇਟਿਵ ਐਡਜੈਕਟਿਵਸ ਹੁੰਦੇ ਹਨ।

ਉਦਾਹਰਣ

      i. Whose phone is this?
     ii. Which way shall we go?
     iii. What product did you buy today?