ਪ੍ਰੋਨਾਉਨ ਜੈਂਡਰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਅੰਗਰੇਜ਼ੀ ਗਰਾਮਰ ਵਿੱਚ ਵੱਖ ਵੱਖ ਜੈਂਡਰ ਕਿਹੜੇ ਹੁੰਦੇ ਹਨ? ਅੰਗਰੇਜ਼ੀ ਗਰਾਮਰ ਵਿੱਚ 3 ਤਰ੍ਹਾਂ ਦੇ ਜੈਂਡਰ ਹੁੰਦੇ ਹਨ।


Types of Genders

1. Feminine (ਫੈਮੀਨਿਨ) – ਅੰਗਰੇਜ਼ੀ ਵਿੱਚ ਇਸਤਰੀ ਲਿੰਗ ਲਈ ਵਰਤਿਆ ਜਾਣ ਵਾਲਾ ਸ਼ਬਦ। Feminine ਜੈਂਡਰ ਵਿੱਚ ਗਰਾਮਰ ਦੇ ਉਹ ਪਾਰਟਸ ਓਫ ਸਪੀਚ ਆ ਜਾਂਦੇ ਹਨ ਜੋ ਔਰਤ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ।

2. Masculine (ਮੈਸਕੂਲਿਨ) – ਅੰਗਰੇਜ਼ੀ ਵਿੱਚ ਪੁਲਿੰਗ ਲਈ ਵਰਤਿਆ ਜਾਣ ਵਾਲਾ ਸ਼ਬਦ। Masculine ਜੈਂਡਰ ਵਿੱਚ ਗਰਾਮਰ ਦੇ ਉਹ ਪਾਰਟਸ ਓਫ ਸਪੀਚ ਆ ਜਾਂਦੇ ਹਨ ਜੋ ਮਰਦ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ।

3. Neuter (ਨਿਊਟਰ) – ਅੰਗਰੇਜ਼ੀ ਵਿੱਚ ਨਪੁੰਸਕ ਲਿੰਗ ਲਈ ਵਰਤਿਆ ਜਾਣ ਵਾਲਾ ਸ਼ਬਦ। Neuter ਜੈਂਡਰ ਵਿੱਚ ਗਰਾਮਰ ਦੇ ਉਹ ਪਾਰਟਸ ਓਫ ਸਪੀਚ ਆ ਜਾਂਦੇ ਹਨ ਜੋ ਔਰਤ ਅਤੇ ਮਰਦ ਦੋਵਾਂ ਨੂੰ ਦਰਸਾਉਣ ਲਈ ਵਰਤੇ ਜਾ ਸਕਦੇ ਹਨ।


Meaning of Pronoun Gender

ਅਸੀਂ ਪੜ੍ਹ ਚੁੱਕੇ ਹਾਂ ਕਿ ਪ੍ਰੋਨਾਉਨਸ, ਨਾਉਨਸ ਦੀ ਜਗ੍ਹਾ ਵਰਤੇ ਜਾਂਦੇ ਹਨ। ਪ੍ਰੋਨਾਉਨ ਪਰਸਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿੰਨ੍ਹਾਂ ਨਾਉਨਸ (ਜਾਂ ਨਾਉਨ) ਦੀ ਜਗ੍ਹਾ ਪ੍ਰੋਨਾਉਨ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦਾ ਜੈਂਡਰ ਕਿਹੜਾ ਹੈ: Masculine, Feminine ਜਾਂ Neuter


Antecedent

ਐਂਟੇਸੀਡੈਂਟ ਕੋਈ ਅਜਿਹਾ ਸ਼ਬਦ, ਫਰੇਸ ਜਾਂ ਕਲੌਸ ਹੁੰਦਾ ਹੈ, ਜਿਸਦੀ ਜਗ੍ਹਾ ਪ੍ਰੋਨਾਉਨ ਲੈਂਦਾ ਹੈ। ਆਸਾਨੀ ਨਾਲ ਸਮਝਣ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਐਂਟੇਸੀਡੈਂਟ, ਅਜਿਹੇ ਸ਼ਬਦ ਹੁੰਦੇ ਹਨ ਜਿੰਨ੍ਹਾਂ ਦੀ ਜਗ੍ਹਾ 'ਤੇ ਪ੍ਰੋਨਾਉਨ ਵਰਤੇ ਜਾਂਦੇ ਹਨ।


Agreement with Antecedent

ਅੰਗਰੇਜ਼ੀ ਗਰਾਮਰ ਦੇ ਨਿਯਮਾਂ ਮੁਤਾਬਿਕ ਪ੍ਰੋਨਾਉਨ ਅਤੇ ਐਂਟੇਸੀਡੈਂਟ ਤਿੰਨ ਤਰੀਕਿਆਂ ਨਾਲ ਬਰਾਬਰ ਹੋਣੇ ਚਾਹੀਦੇ ਹਨ - number, gender, ਅਤੇ person। ਇਸ ਆਰਟੀਕਲ ਵਿੱਚ ਅਸੀਂ ਸਿਰਫ ਜੈਂਡਰ ਬਾਰੇ ਜਾਣਕਾਰੀ ਹਾਸਿਲ ਕਰਾਂਗੇ।


Agreement of pronoun gender with antecedent

ਐਂਟੇਸੀਡੈਂਟ ਅਤੇ ਪ੍ਰੋਨਾਉਨ ਜੈਂਡਰ ਦੇ ਬਰਾਬਰ ਹੋਣ ਤੋਂ ਭਾਵ ਹੈ ਕਿ ਇੱਕ ਸੈਂਟੈਂਸ ਵਿੱਚ ਜੇ ਐਂਟੇਸੀਡੈਂਟ ਮੈਸਕੂਲਿਨ ਹੈ ਤਾਂ ਪ੍ਰੋਨਾਉਨ ਵੀ ਮੈਸਕੂਲਿਨ ਹੋਣਾ ਚਾਹੀਦਾ ਹੈ; ਜੇ ਐਂਟੇਸੀਡੈਂਟ ਫੈਮੀਨਿਨ ਹੈ ਤਾਂ ਪ੍ਰੋਨਾਉਨ ਵੀ ਫੈਮੀਨਿਨ ਹੋਣਾ ਚਾਹੀਦਾ ਹੈ; ਜੇ ਐਂਟੇਸੀਡੈਂਟ ਨਿਊਟਰ ਹੈ ਤਾਂ ਪ੍ਰੋਨਾਉਨ ਵੀ ਨਿਊਟਰ ਹੋਣਾ ਚਾਹੀਦਾ ਹੈ।


ਉਦਾਹਰਣ

     1. Jack himself was responsible for his failure. [Masculine]
     2. Pamela went out to play with her friends. [Feminine]
     3. The dog ate its food, right after I served it. [Neuter]

ਥਰਡ ਪਰਸਨ ਪ੍ਰੋਨਾਉਨਸ ਫੈਮੀਨਿਨ ਅਤੇ ਮੈਸਕੂਲਿਨ ਦੋਹਾਂ ਲਈ ਵਰਤੇ ਜਾ ਸਕਦੇ ਹਨ। ਇਸ ਕਰਕੇ ਪ੍ਰੋਨਾਉਨ ਐਗਰੀਮੈਂਟ ਦਾ ਧਿਆਨ ਸਿਰਫ ਫਰਸਟ ਅਤੇ ਸੈਕੰਡ ਪਰਸਨ ਵਿੱਚ ਰੱਖਣਾ ਪੈਂਦਾ ਹੈ। 

ਉਦਾਹਰਣ

     1. Every player was happy after his or her victory.
     2. Everyone has submitted his or her project report.


How to avoid using Feminine/Masculine pronoun in with Third-person pronouns?

ਜੇ ਤੁਸੀਂ ਥਰਡ ਪਰਸਨ ਪ੍ਰੋਨਾਉਨਸ ਵਿੱਚ ਫੈਮੀਨਿਨ ਜਾਂ ਮੈਸਕੂਲਿਨ ਜੈਂਡਰ ਨਹੀਂ ਵਰਤਣਾ ਚਾਹੁੰਦੇ ਤਾਂ ਅਜਿਹਾ ਕਰਨ ਦੇ ਦੋ ਤਰੀਕੇ ਹੁੰਦੇ ਹਨ:

  • ਆਪਣੇ ਐਂਟੇਸੀਡੇੰਟ ਨੂੰ ਪਲੂਰਲ ਕਰਕੇ ਉਸ ਨਾਲ They ਲਗਾ ਦੀਓ।

ਉਦਾਹਰਣ

     1. All the players were happy after their victory
     2. All the students have submitted their project report.

  • ਸੈਂਟੈਂਸ ਵਿੱਚ ਵਰਤੇ ਸ਼ਬਦਾਂ ਨੂੰ ਬਦਲ ਕੇ ਪ੍ਰੋਨਾਉਨ ਦੀ ਲੋੜ ਹੀ ਖਤਮ ਕਰਦੋ।

ਉਦਾਹਰਣ

     1. Every player was happy after the victory they had.
     2. Everyone has submitted the assigned project report.

Subscribe for video lessons:   Click Here