ਪ੍ਰੋਨਾਉਨ ਪਰਸਨ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਫਰਸਟ, ਸੈਕੰਡ ਅਤੇ ਥਰਡ ਪਰਸਨ ਕੀ ਹੁੰਦੇ ਹਨ? ਇਸ ਬਾਰੇ ਸੰਖੇਪ ਵਿੱਚ ਜਾਣਕਾਰੀ ਥੱਲੇ ਦਿੱਤੀ ਗਈ ਹੈ ਪਰ ਵਿਸਥਾਰ ਵਿੱਚ ਪੜ੍ਹਨ ਲਈ ਤੁਸੀਂ ਐਥੇ click ਕਰ ਸਕਦੇ ਹੋ।


Types of Persons

  1. First person (ਫਰਸਟ ਪਰਸਨ) - ਜਦੋਂ ਅਸੀਂ ਆਪਣੇ ਬਾਰੇ ਗੱਲ ਰਹੇ ਹੁੰਦੇ ਹਾਂ, ਆਪਣੇ ਵਿਚਾਰ ਦੇ ਰਹੇ ਹੁੰਦੇ ਹਾਂ ਜਾਂ ਆਪਣੇ ਨਾਲ ਹੋਈਆਂ ਘੱਟਨਾਵਾਂ ਬਾਰੇ ਦੱਸ ਰਹੇ ਹੁੰਦੇ ਹਾਂ, ਉਹਦੋਂ ਅਸੀਂ ਫਰਸਟ ਪਰਸਨ ਹੁੰਦੇ ਹਾਂ (ਜਾਂ) ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਦੋਂ ਅਸੀਂ ਫਰਸਟ ਪਰਸਨ ਵਿੱਚ ਗੱਲ ਕਰ ਰਹੇ ਹੁੰਦੇ ਹਾਂ।
  2. Second person (ਸੈਕੰਡ ਪਰਸਨ) - ਜਦੋਂ ਅਸੀਂ ਕਿਸੇ ਇਨਸਾਨ ਜਾਂ ਇਨਸਾਨਾਂ ਨਾਲ ਉਨ੍ਹਾਂ ਹੀ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਉਸ ਇਨਸਾਨ ਜਾਂ ਉਨ੍ਹਾਂ ਇਨਸਾਨਾਂ ਨੂੰ ਸੈਕੰਡ ਪਰਸਨ ਕਹਿੰਦੇ ਹਾਂ।
  3. Third Person (ਥਰਡ ਪਰਸਨ) - ਜਦੋਂ ਅਸੀਂ ਕਿਸੇ ਇਨਸਾਨ/ਇਨਸਾਨਾਂ ਦੇ ਇਕੱਠ ਨਾਲ, ਕਿਸੇ ਹੋਰ ਇਨਸਾਨ/ਇਨਸਾਨਾਂ ਬਾਰੇ ਗੱਲ ਕਰਦੇ ਹਾਂ ਤਾਂ ਜਿੰਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਸਨੂੰ/ਉਨ੍ਹਾਂ ਨੂੰ ਥਰਡ ਪਰਸਨ ਕਿਹਾ ਜਾਂਦਾ ਹੈ।


Meaning of Pronoun Person

ਅਸੀਂ ਪੜ੍ਹ ਚੁੱਕੇ ਹਾਂ ਕਿ ਪ੍ਰੋਨਾਉਨਸ, ਨਾਉਨਸ ਦੀ ਜਗ੍ਹਾ ਵਰਤੇ ਜਾਂਦੇ ਹਨ। ਪ੍ਰੋਨਾਉਨ ਪਰਸਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿੰਨ੍ਹਾਂ ਨਾਉਨਸ (ਜਾਂ ਨਾਉਨ) ਦੀ ਜਗ੍ਹਾ ਪ੍ਰੋਨਾਉਨ ਵਰਤਿਆ ਜਾ ਰਿਹਾ ਹੈ, ਉਹ ਫਰਸਟ ਪਰਸਨ ਹੈ, ਸੈਕੰਡ ਪਰਸਨ ਹੈ ਜਾਂ ਥਰਡ ਪਰਸਨ ਹੈ।


Antecedent

ਐਂਟੇਸੀਡੈਂਟ ਕੋਈ ਅਜਿਹਾ ਸ਼ਬਦ, ਫਰੇਸ ਜਾਂ ਕਲੌਸ ਹੁੰਦਾ ਹੈ, ਜਿਸਦੀ ਜਗ੍ਹਾ ਪ੍ਰੋਨਾਉਨ ਲੈਂਦਾ ਹੈ। ਆਸਾਨੀ ਨਾਲ ਸਮਝਣ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਐਂਟੇਸੀਡੈਂਟ, ਅਜਿਹੇ ਸ਼ਬਦ ਹੁੰਦੇ ਹਨ ਜਿੰਨ੍ਹਾਂ ਦੀ ਜਗ੍ਹਾ 'ਤੇ ਪ੍ਰੋਨਾਉਨ ਵਰਤੇ ਜਾਂਦੇ ਹਨ।

Agreement with Antecedent


ਅੰਗਰੇਜ਼ੀ ਗਰਾਮਰ ਦੇ ਨਿਯਮਾਂ ਮੁਤਾਬਿਕ ਪ੍ਰੋਨਾਉਨ ਅਤੇ ਐਂਟੇਸੀਡੈਂਟ ਤਿੰਨ ਤਰੀਕਿਆਂ ਨਾਲ ਬਰਾਬਰ ਹੋਣੇ ਚਾਹੀਦੇ ਹਨ - number, gender, ਅਤੇ person । ਇਸ ਆਰਟੀਕਲ ਵਿੱਚ ਅਸੀਂ ਸਿਰਫ ਪਰਸਨ ਬਾਰੇ ਜਾਣਕਾਰੀ ਹਾਸਿਲ ਕਰਾਂਗੇ।


Agreement of pronoun number with Antecedent


ਐਂਟੇਸੀਡੈਂਟ ਅਤੇ ਪ੍ਰੋਨਾਉਨ ਪਰਸਨ ਦੇ ਬਰਾਬਰ ਹੋਣ ਤੋਂ ਭਾਵ ਹੈ ਕਿ ਇੱਕ ਸੈਂਟੈਂਸ ਵਿੱਚ ਜੇ ਐਂਟੇਸੀਡੈਂਟ ਫਰਸਟ ਪਰਸਨ ਵਿੱਚ ਲਿਖਿਆ ਗਿਆ ਹੈ ਤਾਂ ਪ੍ਰੋਨਾਉਨ ਵੀ ਫਰਸਟ ਪਰਸਨ ਵਿੱਚ ਹੋਣਾ ਚਾਹੀਦਾ ਹੈ; ਜੇ ਐਂਟੇਸੀਡੈਂਟ ਸੈਕੰਡ ਪਰਸਨ ਵਿੱਚ ਲਿਖਿਆ ਗਿਆ ਹੈ ਤਾਂ ਪ੍ਰੋਨਾਉਨ ਵੀ ਸੈਕੰਡ ਪਰਸਨ ਵਿੱਚ ਹੋਣਾ ਚਾਹੀਦਾ ਹੈ; ਜੇ ਐਂਟੇਸੀਡੈਂਟ ਥਰਡ ਪਰਸਨ ਵਿੱਚ ਲਿਖਿਆ ਗਿਆ ਹੈ ਤਾਂ ਪ੍ਰੋਨਾਉਨ ਵੀ ਥਰਡ ਪਰਸਨ ਵਿੱਚ ਹੋਣਾ ਚਾਹੀਦਾ ਹੈ।


Different types of Pronouns with their examples


1.    First Person Pronoun

ਫਰਸਟ ਪਰਸਨ ਪ੍ਰੋਨਾਉਨ ਦੀਆਂ ਵੱਖ ਵੱਖ ਕਿਸਮਾਂ ਸਮਝਣ ਲਈ ਹੇਠ ਦਿੱਤੇ ਟੇਬਲ ਨੂੰ ਦੇਖੋ।


ਉਦਾਹਰਣ

i.            I wish I could by a bicycle for me. [I and me are both First Person pronoun]
ii.           We are packing our bags for Kashmir trip. [We and our are both First Person pronoun]


2.    Second Person Pronoun

ਸੈਕੰਡ ਪਰਸਨ ਪ੍ਰੋਨਾਉਨ ਦੀਆਂ ਵੱਖ ਵੱਖ ਕਿਸਮਾਂ ਸਮਝਣ ਲਈ ਹੇਠ ਦਿੱਤੇ ਟੇਬਲ ਨੂੰ ਦੇਖੋ।


ਉਦਾਹਰਣ

  i.           You should do your homework. [You and your are both Sceond Person pronoun]
 ii.       Did you get your book back from Nitin? [you and your are both Second Person pronoun]


3.    Third Person Pronoun

ਥਰਡ ਪਰਸਨ ਪ੍ਰੋਨਾਉਨ ਦੀਆਂ ਵੱਖ ਵੱਖ ਕਿਸਮਾਂ ਸਮਝਣ ਲਈ ਹੇਠ ਦਿੱਤੇ ਟੇਬਲ ਨੂੰ ਦੇਖੋ।


ਉਦਾਹਰਣ

  i.            He himself was responsible for his failure. [He and his are both Third Person pronoun]
 ii.           She went out to play with her friends. [She and her are both Third Person pronoun]
iii.           The school is holding its Annual meeting in March. [school and its are both Third Person pronoun]
iv.           The birds built their nests on the trees. [birds and their are both Third Person pronoun]
 v.           One of the students came late for his presentation. [One and his are both Third Person pronoun]


Shifts in Pronoun Person

ਯਾਦ ਰੱਖੋ ਕਿ ਨਾਉਨਸ ਅਤੇ ਇੰਡੈਫੀਨੇਟ ਪ੍ਰੋਨਾਉਨਸ ਹਮੇਸ਼ਾ ਥਰਡ ਪਰਸਨ ਹੁੰਦੇ ਹਨ ਸੋ ਉਨ੍ਹਾਂ ਨਾਲ ਪ੍ਰੋਨਾਉਨਸ ਵੀ ਥਰਡ ਪਰਸਨ ਵਿੱਚ ਹੀ ਲੱਗਦੇ ਹਨ।

Incorrect: Every person should be proud of our culture. [3rd + 1st person]

Correct: Every person should be proud of their culture. [3rd + 3rd person]
Correct: We people should be proud of our culture. [3rd + 3rd person]