Meaning of Pronoun numbers


ਅਸੀਂ ਪੜ੍ਹ ਚੁੱਕੇ ਹਾਂ ਕਿ ਪ੍ਰੋਨਾਉਨਸ, ਨਾਉਨਸ ਦੀ ਜਗ੍ਹਾ ਵਰਤੇ ਜਾਂਦੇ ਹਨ। ਪ੍ਰੋਨਾਉਨ ਨੰਬਰ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿੰਨ੍ਹਾਂ ਨਾਉਨਸ (ਜਾਂ ਨਾਉਨ) ਦੀ ਜਗ੍ਹਾ ਪ੍ਰੋਨਾਉਨ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦੀ ਸੰਖਿਆ ਕਿੰਨੀ ਹੈ।

Types of Pronoun Number


1. Singular Pronoun Number


ਜੇ ਸੈਂਟੈਂਸ ਵਿੱਚ ਵਰਤੇ ਗਏ ਪ੍ਰੋਨਾਉਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਨਾਉਨ ਦੀ ਸੰਖਿਆ ਇੱਕ ਹੈ ਤਾਂ ਉਸ ਪ੍ਰੋਨਾਉਨ ਨੂੰ ਸਿੰਗੁਲਰ ਪ੍ਰੋਨਾਉਨ ਨੰਬਰ ਕਿਹਾ ਜਾਂਦਾ ਹੈ।

ਉਦਾਹਰਣ

  1. Rahul is a good boy. He respects his teachers.
  2. I have bought a new car. It is black in colour. 

2. Plural Pronoun Number 


ਜੇ ਸੈਂਟੈਂਸ ਵਿੱਚ ਵਰਤੇ ਗਏ ਪ੍ਰੋਨਾਉਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਨਾਉਨ ਦੀ ਸੰਖਿਆ ਇੱਕ ਤੋਂ ਜਿਆਦਾ ਹੈ ਤਾਂ ਉਸ ਪ੍ਰੋਨਾਉਨ ਨੂੰ ਪਲੂਰਲ ਪ੍ਰੋਨਾਉਨ ਨੰਬਰ ਕਿਹਾ ਜਾਂਦਾ ਹੈ।

ਉਦਾਹਰਣ

  1. Players are happy. They have won the match.
  2. Many shirts were put on sale. They were of different colours.

Antecedent


ਐਂਟੇਸੀਡੈਂਟ ਕੋਈ ਅਜਿਹਾ ਸ਼ਬਦ, ਫਰੇਸ ਜਾਂ ਕਲੌਸ ਹੁੰਦਾ ਹੈ, ਜਿਸਦੀ ਜਗ੍ਹਾ ਪ੍ਰੋਨਾਉਨ ਲੈਂਦਾ ਹੈ। ਆਸਾਨੀ ਨਾਲ ਸਮਝਣ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਐਂਟੇਸੀਡੈਂਟ, ਅਜਿਹੇ ਸ਼ਬਦ ਹੁੰਦੇ ਹਨ ਜਿੰਨ੍ਹਾਂ ਦੀ ਜਗ੍ਹਾ 'ਤੇ ਪ੍ਰੋਨਾਉਨ ਵਰਤੇ ਜਾਂਦੇ ਹਨ।

Agreement with Antecedent


ਅੰਗਰੇਜ਼ੀ ਗਰਾਮਰ ਦੇ ਨਿਯਮਾਂ ਮੁਤਾਬਿਕ ਪ੍ਰੋਨਾਉਨ ਅਤੇ ਐਂਟੇਸੀਡੈਂਟ ਤਿੰਨ ਤਰੀਕਿਆਂ ਨਾਲ ਬਰਾਬਰ ਹੋਣੇ ਚਾਹੀਦੇ ਹਨ - number, gender, ਅਤੇ person । ਇਸ ਆਰਟੀਕਲ ਵਿੱਚ ਅਸੀਂ ਸਿਰਫ ਨੰਬਰ ਬਾਰੇ ਜਾਣਕਾਰੀ ਹਾਸਿਲ ਕਰਾਂਗੇ।

Agreement of pronoun number with Antecedent


ਐਂਟੇਸੀਡੈਂਟ ਅਤੇ ਪ੍ਰੋਨਾਉਨ ਨੰਬਰ ਦੇ ਬਰਾਬਰ ਹੋਣ ਤੋਂ ਭਾਵ ਹੈ ਕਿ ਇੱਕ ਸੈਂਟੈਂਸ ਵਿੱਚ ਐਂਟੇਸੀਡੈਂਟ ਦੀ ਜਿੰਨੀ ਸੰਖਿਆ ਹੈ, ਉਸ ਮੁਤਾਬਿਕ ਹੀ ਪ੍ਰੋਨਾਉਨ ਚੁਣਿਆ ਜਾਣਾ ਚਾਹੀਦਾ ਹੈ। ਜੇ ਐਂਟੇਸੀਡੈਂਟ ਸਿੰਗੁਲਰ ਹੈ ਤਾਂ ਪ੍ਰੋਨਾਉਨ ਵੀ ਸਿੰਗੁਲਰ ਪ੍ਰੋਨਾਉਨ ਨੰਬਰ ਹੋਣਾ ਚਾਹੀਦਾ ਹੈ। (ਅਤੇ) ਜੇ ਐਂਟੇਸੀਡੈਂਟ ਪਲੂਰਲ ਹੈ ਤਾਂ ਪ੍ਰੋਨਾਉਨ ਵੀ ਪਲੂਰਲ ਪ੍ਰੋਨਾਉਨ ਨੰਬਰ ਹੋਣਾ ਚਾਹੀਦਾ ਹੈ।

ਉਦਾਹਰਣ (ਸਿੰਗੁਲਰ)

  1. Rahul is a good boy. He respects his teachers. [Rahul and He are both singulars]
  2. I have bought a new car. It is black in colour. [New car and It are both singulars]
  3. I should take care of my belongings henceforth. [I and my are both singulars]

ਉਦਾਹਰਣ (ਪਲੂਰਲ)

  1. Players are happy. They have won the match. [Players and They are both plural]
  2. Many shirts were put on sale. They were of different colours. [Many shirts and They are both plural]
  3. Students were happy to pass their exams. [Students and their are both plural]

Shift in Numbers


ਕਈ ਵਾਰ ਦਿੱਤੇ ਗਏ ਸੈਂਟੈਂਸ ਵਿੱਚ ਐਂਟੇਸੀਡੈਂਟ ਅਤੇ ਪ੍ਰੋਨਾਉਨ ਦਾ ਨੰਬਰ ਵੱਖ ਵੱਖ ਹੁੰਦਾ ਹੈ। ਜਦ ਵੀ ਅਜਿਹਾ ਹੁੰਦਾ ਹੈ ਉਸਨੂੰ 'ਸ਼ਿਫਟ ਓਫ ਨੰਬਰਸ' ਕਿਹਾ ਜਾਂਦਾ ਹੈ। ਅਜਿਹਾ ਅਕਸਰ ਉਹਦੋਂ ਹੁੰਦਾ ਹੈ, ਜਦ ਐਂਟੇਸੀਡੈਂਟ ਸਿੰਗੁਲਰ ਜਾਂ ਇੰਡੈਫੀਨੇਟ ਪ੍ਰੋਨਾਉਨ ਹੁੰਦਾ ਹੈ ਜਿਸ ਵਿੱਚ ਦੋਵੇਂ ਜੈਂਡਰ (gender): ਇਸਤਰੀ-ਲਿੰਗ (feminine) ਅਤੇ ਪੁਲਿੰਗ (masculine) ਹੁੰਦੇ ਹਨ।

ਉਦਾਹਰਣ

  1. Every player values the importance of the victory they got. [Singlur player + Plural they]
  2. Everyone is wearing their shirts. [Singlur everyone + Plural their]
  3. No one forgot their pens during the exam with them. [Singlur No one + Plural their, them]

ਨੋਟ - ਸ਼ਿਫਟ ਓਫ ਨੰਬਰਸ ਸਿਰਫ ਗੈਰ-ਰਸਮੀ (informal) ਮੌਕਿਆਂ ਉੱਤੇ ਦੇਖਣ ਨੂੰ ਮਿਲਦੇ ਹਨ। ਦਫ਼ਤਰੀ ਕਾਰਜਕਾਰੀ (formal) ਜਾਂ ਰਸਮੀ ਮੌਕਿਆਂ ਦੌਰਾਨ ਇਨ੍ਹਾਂ ਦੀ ਵਰਤੋਂ ਕਰਨਾ ਸਹੀ ਨਹੀਂ ਮੰਨਿਆ ਜਾਂਦਾ।

ਉਦਾਹਰਣ

  1. All players value the importance of the victory they got. [plural players + plural they]
  2. Everyone is wearing shirts. [omission of the pronoun their]
  3. No one forgot a pen during the exam. [replacement of their with a; omission of with them]
Subscribe for video lessons:   Click Here