Meaning of Personal Pronoun

Personal pronouns (ਪਰਸਨਲ ਪ੍ਰੋਨਾਉਨਸ) ਉਹ ਪ੍ਰੋਨਾਉਨ ਹੁੰਦੇ ਹਨ ਜੋ:


  • ਕਿਸੇ ਇਨਸਾਨ ਦੇ ਨਾਂ
  • ਕਿਸੇ ਵਸਤੂ ਦੇ ਨਾਂ
  • ਇਨਸਾਨਾਂ ਦੇ ਸਮੂਹ ਦੇ ਨਾਂ (ਜਾਂ)
  • ਵਸਤੂਆਂ ਦੇ ਸਮੂਹ ਦੇ ਨਾਂ

ਦੀ ਜਗ੍ਹਾ ਵਰਤੇ ਜਾਂਦੇ ਹਨ

ਉਦਾਹਰਣ

  • ਕਿਸੇ ਇਨਸਾਨ ਦੇ ਨਾਂ: Baljeet is 10 years old. He studies in 4th grade.
  • ਕਿਸੇ ਵਸਤੂ ਦੇ ਨਾਂ: The car looks very new considering it was bought 3 years ago.
  • ਇਨਸਾਨਾਂ ਦੇ ਸਮੂਹ ਦੇ ਨਾਂ: Players are ready for the game. They have been practicing for days. (ਜਾਂ)
  • ਵਸਤੂਆਂ ਦੇ ਸਮੂਹ ਦੇ ਨਾਂ: Green vegetables are good for health. They help us stay strong. 

ਨੋਟ - ਪਰਸਨਲ ਪ੍ਰੋਨਾਉਨ ਸੈਂਟੈਂਸ ਦੇ ਸਬਜੈਕਟ ਅਤੇ ਓਬਜੈਕਟ, ਦੋਹਾਂ ਵਿੱਚ ਵਰਤੇ ਜਾ ਸਕਦੇ ਹਨ 

Types of personal pronouns 

ਪਰਸਨਲ ਪ੍ਰੋਨਾਉਨ ਦੋ ਕਿਸਮਾਂ ਦੇ ਹੋ ਸਕਦੇ ਹਨ
  1. Singular Pronouns (ਸਿੰਗੁਲਰ) – ਸਿੰਗੁਲਰ ਪ੍ਰੋਨਾਉਨ ਕਿਸੇ ਇੱਕ ਇਨਸਾਨ ਜਾਂ ਵਸਤੂ ਦੇ ਨਾਮ ਦੀ ਜਗ੍ਹਾ ਵਰਤੇ ਜਾਂਦੇ ਹਨ  
  2. Plural Pronouns (ਪਲੂਰਲ) – ਪਲੂਰਲ ਪ੍ਰੋਨਾਉਨ ਇੱਕ ਤੋਂ ਜਿਆਦਾ ਇਨਸਾਨਾਂ ਜਾਂ ਵਸਤੂਆਂ ਦੇ ਨਾਮ ਦੀ ਜਗ੍ਹਾ ਵਰਤੇ ਜਾਂਦੇ ਹਨ

How to understand the use of personal pronouns?

ਪਰਸਨਲ ਪ੍ਰੋਨਾਉਨ ਸੈਂਟੈਂਸ ਦੇ ਸਬਜੈੱਕਟ ਅਤੇ ਆਬਜੈਕਟ ਦੋਹਾਂ ਹਿੱਸਿਆਂ ਵਿੱਚ ਵਰਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਕਿਹੜਾ ਪਰਸਨਲ ਪ੍ਰੋਨਾਉਨ ਕਿੱਥੇ ਲੱਗਦਾ ਹੈ, ਉਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਫਰਸਟ ਪਰਸਨ, ਸੈਕੰਡ ਪਰਸਨ, ਜਾਂ ਥਰਡ ਪਰਸਨ ਵਿੱਚ ਗੱਲ ਕਰ ਰਹੇ ਹਾਂ? 

ਇਹ ਸੱਭ ਦੇ ਨਾਲ ਨਾਲ ਇਹ ਗੌਰ ਕਰਨਾ ਵੀ ਜਰੂਰੀ ਹੁੰਦਾ ਹੈ ਕਿ ਪ੍ਰੋਨਾਉਨ ਸਿੰਗੁਲਰ ਹੈ ਜਾਂ ਪਲੂਰਲ। 

ਜੇ ਤੁਸੀਂ ਇਨ੍ਹਾਂ 'ਚੋਂ ਕਿਸੇ ਬਾਰੇ ਵੀ ਪਹਿਲਾਂ ਤੋਂ ਜਾਣਕਾਰੀ ਨਹੀਂ ਰੱਖਦੇ ਤਾਂ ਇਸ LINK ਉੱਤੇ ਜਾ ਕੇ ਇਨ੍ਹਾਂ ਬਾਰੇ ਜਰੂਰ ਪੜ੍ਹ ਲਓ

Tables of Personal Pronouns

ਇਹ ਸਮਝਣ ਲਈ ਕਿ ਸਿੰਗੁਲਰ ਪ੍ਰੋਨਾਉਨ ਅਲੱਗ-ਅਲੱਗ ਤਰੀਕਿਆਂ ਨਾਲ ਸਬਜੈਕਟ ਜਾਂ ਓਬਜੈਕਟ ਵਿੱਚ ਕਿਵੇਂ ਵਰਤੇ ਜਾਂਦੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ

ਇਹ ਸਮਝਣ ਲਈ ਕਿ ਪਲੂਰਲ ਪ੍ਰੋਨਾਉਨਸ ਅਲੱਗ-ਅਲੱਗ ਤਰੀਕਿਆਂ ਨਾਲ ਸਬਜੈਕਟ ਜਾਂ ਓਬਜੈਕਟ ਵਿੱਚ ਕਿਵੇਂ ਵਰਤੇ ਜਾਂਦੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ