Meaning of Pronouns

ਪ੍ਰੋਨਾਉਨ ਅਜਿਹੇ ਸ਼ਬਦ ਹੁੰਦੇ ਹਨ ਜੋ ਉਸ ਨਾਉਨ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ, ਜਿਸ ਨਾਉਨ ਦਾ ਜ਼ਿਕਰ ਤੁਹਾਡੀ ਗੱਲ-ਬਾਤ ਜਾਂ ਤੁਹਾਡੀ ਲਿੱਖਤ ਵਿੱਚ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ। ਪ੍ਰੋਨਾਉਨ ਦੀ ਵਰਤੋਂ ਨਾਉਨ ਵਾਰ-ਵਾਰ ਨਾ ਦੁਹਰਾਉਣਾ ਪਵੇ, ਇਸ ਲਈ ਕੀਤੀ ਜਾਂਦੀ ਹੈ

ਉਦਾਹਰਣ 
  • Baljeet is 10 years old. Baljeet studies in 4th class. Baljeet is a studious kid.

ਵਿਆਖਿਆ - ਇਸ ਸੈਂਟੈਂਸ ਵਿੱਚ ਬਲਜੀਤ, ਜੋ ਕਿ ਇੱਕ ਨਾਉਨ ਹੈ, ਵਾਰ ਵਾਰ ਦੁਹਰਾਇਆ ਜਾ ਰਿਹਾ ਹੈ।
  • Baljeet is 10 years old. He studies in 4th class. He is a studious kid.

ਵਿਆਖਿਆ - ਇਸ ਸੈਂਟੈਂਸ ਵਿੱਚ ਅਸੀਂ ਇੱਕ ਵਾਰੀ ਬਲਜੀਤ ਨੂੰ ਨਾਉਨ ਵਜੋਂ ਵਰਤਿਆ ਹੈ। ਉਸ ਤੋਂ ਬਾਅਦ ਅਸੀਂ ਬਲਜੀਤ ਦੀ ਜਗ੍ਹਾ 'ਤੇ 'He' ਪ੍ਰੋਨਾਉਨ ਵਰਤਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਬਲਜੀਤ (ਜੋ ਕਿ ਇੱਕ ਨਾਉਨ ਹੈ) ਵਾਰ-ਵਾਰ ਨਾ ਦੁਹਰਾਉਣਾ ਪਵੇ

Types of Pronouns

  1. Personal pronouns                  (ਪਰਸਨਲ ਪ੍ਰੋਨਾਉਨਸ)
  2. Possessive pronouns               (ਪੋਸੈਸਿਵ ਪ੍ਰੋਨਾਉਨਸ)
  3. Demonstrative pronouns        (ਡੈਮੋਂਸਟ੍ਰੇਟਿਵ ਪ੍ਰੋਨਾਉਨਸ)
  4. Interrogative pronouns           (ਇੰਟੈਰੋਗੇਟਿਵ ਪ੍ਰੋਨਾਉਨਸ)
  5. Emphasising pronouns           (ਐਂਫੇਸਾਈਜ਼ਿੰਗ ਪ੍ਰੋਨਾਉਨਸ)
  6. Indefinite pronouns                (ਇਨਡੈਫੀਨੇਟ ਪ੍ਰੋਨਾਉਨਸ)
  7. Distributive pronouns            (ਡਿਸਟਰੀ ਬਿਊਟਿਵ ਪ੍ਰੋਨਾਉਨਸ)
  8. Relative pronouns                  (ਰੈਲੇਟਿਵ ਪ੍ਰੋਨਾਉਨਸ)
Subscribe for video lessons:   Click Here