Dummy Pronouns (ਡੱਮੀ ਪ੍ਰੋਨਾਉਨਸ)

ਡੱਮੀ ਪ੍ਰੋਨਾਉਨ ਅਜਿਹੇ ਪ੍ਰੋਨਾਉਨ ਹੁੰਦੇ ਹਨ ਜਿੰਨਾ ਦਾ ਬਾਕੀ ਪ੍ਰੋਨਾਉਨਸ ਦੀ ਤਰ੍ਹਾਂ ਕੋਈ ਐਂਟੇਸੀਡੇੰਟ ਨਹੀਂ ਹੁੰਦਾ।  ਇਸਦਾ ਮਤਲਬ ਇਹ ਹੈ ਕਿ ਡੱਮੀ ਪ੍ਰੋਨਾਉਨਸ ਕਿਸੇ ਨਾਉਨ, ਫਰੇਸ ਜਾਂ ਕਲੌਸ ਦੀ ਜਗ੍ਹਾ ਨਹੀਂ ਲੈਂਦੇ। ਇਨ੍ਹਾਂ ਦਾ ਮਕਸਦ ਬਸ ਸੈਟੇਨਸ ਨੂੰ ਅਰਥਪੂਰਨ ਬਣਾਉਣਾ ਹੁੰਦਾ ਹੈ।

Types of Dummy Pronouns

ਡੱਮੀ ਪ੍ਰੋਨਾਉਨ ਸਿਰਫ ਦੋ ਤਰ੍ਹਾਂ ਦੇ ਹੁੰਦੇ ਹਨ।
     
     1. There – ਕਿਸੇ ਚੀਜ਼ ਦਾ ਵਜੂਦ (existence) ਦਿਖਾਉਣ ਲਈ ਵਰਤਿਆ ਜਾਂਦਾ ਹੈ। There ਸਿੰਗੁਲਰ ਅਤੇ ਪਲੂਰਲ ਦੋਵੇਂ ਰੂਪਾਂ ਵਿੱਚ ਵਰਤਿਆ ਜਾ ਸਕਦਾ ਹੈ।  

ਉਦਾਹਰਣ

      i. There was someone at the door. [singular/past tense]
     ii. There are only three classes left. [plural/present tense]

     2. It – weather, distance ਜਾਂ time ਦਾ ਜਿਕਰ ਕਰਨ ਲਈ ਵਰਤਿਆ ਜਾਂਦਾ ਹੈ।

ਉਦਾਹਰਣ

      i. It was raining yesterday. [past tense]
     ii. It is 10 O’clock. [present tense]
     iii. It is very far from here. [present tense]