Relative Pronouns (ਰੈਲੇਟਿਵ ਪ੍ਰੋਨਾਉਨਸ)

ਅਸੀਂ ਕਲੌਸ ਕੀ ਹੁੰਦੇ ਹਨ, ਇਹ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਜਦੋਂ ਵੀ ਕੋਈ ਕਲੌਸ ਸਵਾਲ ਕਰਨ ਵਾਲੇ ਸ਼ਬਦਾਂ (e.g. who, which, where) ਨਾਲ ਸ਼ੁਰੂ ਹੁੰਦਾ ਹੈ ਤਾਂ ਉਸਨੂੰ ਰੈਲੇਟਿਵ ਕਲੌਸ ਜਾਂ ਅਡਜੈਕਟਿਵ ਕਲੌਸ ਕਹਿੰਦੇ ਹਨ।  

ਜਦੋਂ ਰੈਲੇਟਿਵ ਕਲੌਸ who, which, that, whom, ਜਾਂ whose ਨਾਲ ਸ਼ੁਰੂ ਹੁੰਦੇ ਹਨ ਤਾਂ ਉਨ੍ਹਾਂ ਨੂੰ ਰੈਲੇਟਿਵ ਪ੍ਰੋਨਾਉਨਸ ਕਿਹਾ ਜਾਂਦਾ ਹੈ। ਵੈਸੇ ਤਾਂ ਰੈਲੇਟਿਵ ਪ੍ਰੋਨਾਉਨਸ ਸਿਰਫ ਤਿੰਨ ਤਰ੍ਹਾਂ ਦੇ ਹੁੰਦੇ ਹਨ - who, which ਅਤੇ that ਪਰ ਕਿਉਂਕਿ ਰੈਲੇਟਿਵ ਕਲੌਸ whom ਅਤੇ whose, who ਦੀਆਂ ਹੀ ਕਿਸਮ ਹਨ ਤਾਂ ਇਨ੍ਹਾਂ ਨੂੰ ਵੀ ਰੈਲੇਟਿਵ ਪ੍ਰੋਨਾਉਨ ਮੰਨਿਆ ਜਾਂਦਾ ਹੈ।

When are relative pronouns used?

ਇਸ ਤੋਂ ਇਲਾਵਾ ਰੈਲੇਟਿਵ ਪ੍ਰੋਨਾਉਨਸ ਨੂੰ ਆਸਾਨੀ ਨਾਲ ਉਨ੍ਹਾਂ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ, ਇਹ ਸਮਝ ਕੇ ਵੀ ਸਮਝਿਆ ਜਾ ਸਕਦਾ ਹੈ।

ਰੈਲੇਟਿਵ ਪ੍ਰੋਨਾਉਨਸ ਦੀ ਵਰਤੋਂ ਦੋ ਕਰਨਾ ਕਰਕੇ ਕੀਤੀ ਜਾਂਦੀ ਹੈ:

     1. ਨਾਉਨ ਦੇ ਬਾਅਦ ਇਹ ਸਮਝਾਉਣ ਲਈ ਕਿ ਕਿਸ ਵਿਅਕਤੀ ਜਾਂ ਵਸਤੂ ਦੀ ਗੱਲ ਕੀਤੀ ਜਾ ਰਹੀ ਹੈ 
     2. ਕਿਸੇ ਵਿਅਕਤੀ ਜਾਂ ਵਸਤੂ ਬਾਰੇ ਵਾਧੂ ਜਾਣਕਾਰੀ ਦੇਣ ਲਈ   

Table of Relative Pronouns

ਵੱਖ-ਵੱਖ ਰੈਲੇਟਿਵ ਪ੍ਰੋਨਾਉਨਸ ਅਤੇ ਉਨ੍ਹਾਂ ਦੀ ਵਰਤੋਂ ਨੂੰ ਸਮਝਣ ਲਈ, ਹੇਠ ਦਿੱਤੇ ਹੋਏ ਟੇਬਲ ਉੱਤੇ ਧਿਆਨ ਦਿਓ।

Examples of Relative Pronouns

ਰੈਲੇਟਿਵ ਪ੍ਰੋਨਾਉਨਸ ਦੇ ਉਦਾਹਰਣ

1. who – The guy who is wearing a black suit, is my brother.
2. whom – The girl whom I was talking to, is a politician.
3. whose – This is Rishab, whose passport was lost at the station.
4. which – The dog, which went missing, was actually stolen.
5. that – I have bought a new bat that is thick and lightweight. 

Subscribe for video lessons:   Click Here