Demonstrative Pronouns (ਡੀਮੌਂਸਟ੍ਰੇਟਿਵ ਪ੍ਰੋਨਾਉਨ)

ਡੀਮੌਂਸਟ੍ਰੇਟਿਵ ਪ੍ਰੋਨਾਉਨਸ, ਉਹ ਪ੍ਰੋਨਾਉਨਸ ਹੁੰਦੇ ਹਨ ਜੋ ਕਿਸੇ ਵਿਅਕਤੀ, ਵਸਤੂ, ਜਾਂ ਜਗ੍ਹਾ ਵੱਲ ਇਸ਼ਾਰਾ ਕਰਨ ਲਈ ਵਰਤੇ ਜਾਂਦੇ ਹਨ।

Types of Demonstrative Pronouns

ਇਹ ਕੁੱਲ ਚਾਰ ਤਰ੍ਹਾਂ ਦੇ ਹੁੰਦੇ ਹਨ।

     1. This – ਜਦੋਂ ਕਿਸੇ ਇੱਕ ਵਿਅਕਤੀ/ਵਸਤੂ/ਜਗ੍ਹਾ ਜੋ ਨੇੜੇ ਹੈ, ਵੱਲ ਇਸ਼ਾਰਾ ਕੀਤਾ ਜਾ ਰਿਹਾ ਹੋਵੇ, ਉਹਦੋਂ ਵਰਤਿਆ ਜਾਂਦਾ ਹੈ। 

ਉਦਾਹਰਣ This is my house.

     2. That – ਜਦੋਂ ਕਿਸੇ ਇੱਕ ਵਿਅਕਤੀ/ਵਸਤੂ/ਜਗ੍ਹਾ ਜੋ ਦੂਰ ਹੈ, ਵੱਲ ਇਸ਼ਾਰਾ ਕੀਤਾ ਜਾ ਰਿਹਾ ਹੋਵੇ, ਉਹਦੋਂ ਵਰਤਿਆ ਜਾਂਦਾ ਹੈ। 

ਉਦਾਹਰਣ That is my friend’s house.

     3. These – ਜਦੋਂ ਕੋਈ ਇੱਕ ਤੋਂ ਜ਼ਿਆਦਾ ਵਿਅਕਤੀਆਂ/ਵਸਤੂਆਂ/ਜਗ੍ਹਾਹਾਂ ਜੋ ਨੇੜੇ ਹਨ, ਵੱਲ ਇਸ਼ਾਰਾ ਕੀਤਾ ਜਾ ਰਿਹਾ ਹੋਵੇ, ਉਹਦੋਂ ਵਰਤਿਆ ਜਾਂਦਾ ਹੈ। 

ਉਦਾਹਰਣ These are my books.

     4. Those – ਜਦੋਂ ਕੋਈ ਇੱਕ ਤੋਂ ਜ਼ਿਆਦਾ ਵਿਅਕਤੀਆਂ/ਵਸਤੂਆਂ/ਜਗ੍ਹਾਹਾਂ ਜੋ ਦੂਰ ਹਨ, ਵੱਲ ਇਸ਼ਾਰਾ ਕੀਤਾ ਜਾ ਰਿਹਾ ਹੋਵੇ, ਉਹਦੋਂ ਵਰਤਿਆ ਜਾਂਦਾ ਹੈ।

ਉਦਾਹਰਣ Those are your books.

Difference between Demonstrative pronouns and Demonstrative adjectives 

This, That, These, ਅਤੇ Those ਦੋਵੇਂ ਡੀਮੌਂਸਟ੍ਰੇਟਿਵ ਪ੍ਰੋਨਾਉਨਸ ਅਤੇ ਡੀਮੌਂਸਟ੍ਰੇਟਿਵ ਅਡਜੈਕਟਿਵਸ ਹੋ ਸਕਦੇ ਹਨ ਪਰ ਇਨ੍ਹਾਂ ਦਾ ਪ੍ਰੋਨਾਉਨ ਜਾਂ ਅਡਜੈਕਟਿਵ ਹੋਣਾ, ਇਨ੍ਹਾਂ ਦੀ ਸੈਂਟੈਂਸ ਵਿੱਚ ਕਿੱਥੇ ਵਰਤੋਂ ਕੀਤੀ ਗਈ ਹੈ, ਇਸ ਗੱਲ ਉੱਤੇ ਨਿਰਭਰ ਕਰਦਾ ਹੈ।

ਡੀਮੌਂਸਟ੍ਰੇਟਿਵ ਅਡਜੈਕਟਿਵਸ ਹਮੇਸ਼ਾ ਨਾਉਨ ਤੋਂ ਅੱਗੇ ਲੱਗਦੇ ਹਨ ਜਦ ਕਿ ਡੀਮੌਂਸਟ੍ਰੇਟਿਵ ਪ੍ਰੋਨਾਉਨਸ ਇਕੱਲੇ ਵਰਤੇ ਜਾਂਦੇ ਹਨ।

ਉਦਾਹਰਣ 

       • This is my house. [demonstrative pronoun]
       • This house is mine [demonstrative adjective]

Table of Indefinite Pronouns