Indefinite Pronouns (ਇਨਡੈਫੀਨੇਟ ਪ੍ਰੋਨਾਉਨ)

ਡੈਫੀਨੇਟ ਦਾ ਮਤਲਬ ਹੁੰਦਾ ਹੈ ਨਿਸ਼ਚਿਤ ਅਤੇ ਇਨਡੈਫੀਨੇਟ ਦਾ ਮਤਲਬ ਹੁੰਦਾ ਹੈ ਅਨਿਸ਼ਚਿਤ। 

ਅਸੀਂ ਇਸ ਤੋਂ ਪਹਿਲਾਂ ਪਰਸਨਲ ਪ੍ਰੋਨਾਉਨਸ ਬਾਰੇ ਪੜ੍ਹਿਆ। ਪਰਸਨਲ ਪ੍ਰੋਨਾਉਨਸ ਕਿਸੇ ਖਾਸ ਵਿਅਕਤੀ ਜਾਂ ਵਸਤੂ ਬਾਰੇ ਜਾਣਕਾਰੀ ਦਿੰਦੇ ਹਨ। ਇਹ ਉਹਦੋਂ ਵਰਤੇ ਜਾਂਦੇ ਹਨ ਜਦੋਂ ਸਾਨੂੰ ਨਿਸ਼ਚਿਤ ਤੌਰ ਉੱਤੇ ਪਤਾ ਹੋਵੇ ਕਿ ਜਿਸ ਬਾਰੇ ਜਾਂ ਜਿਸਦੀ ਗੱਲ ਹੋ ਰਹੀ ਹੈ, ਉਹ ਕੌਣ/ਕੀ ਹੈ।

ਇਸਦੇ ਉਲਟ ਇਨਡੈਫੀਨੇਟ ਪ੍ਰੋਨਾਉਨਸ ਕਿਸੇ ਖਾਸ ਵਿਅਕਤੀ, ਵਸਤੂ ਜਾਂ ਮਾਤਰਾ ਬਾਰੇ ਜਾਣਕਾਰੀ ਨਹੀਂ ਦਿੰਦੇ ਹਨ। ਇਹ ਉਹਦੋਂ ਵਰਤੇ ਜਾਂਦੇ ਹਨ ਜਦੋਂ ਸਾਨੂੰ ਨਿਸ਼ਚਿਤ ਤੌਰ ਉੱਤੇ ਇਹ ਨਾ ਪਤਾ ਹੋਵੇ ਕਿ ਜਿਸ ਬਾਰੇ ਜਾਂ ਜਿਸਦੀ ਗੱਲ ਹੋ ਰਹੀ ਹੈ, ਉਹ ਕੌਣ/ਕੀ ਹੈ।

Types of Indefinite Pronouns

ਇਨਡੈਫੀਨੇਟ ਪ੍ਰੋਨਾਉਨਸ 3 ਤਰ੍ਹਾਂ ਦੇ ਹੁੰਦੇ ਹਨ:

     1. Singular Indefinite Pronouns 
     2. Plural Indefinite Pronouns
     3. Indefinite Pronouns that can be used for both: Singular and Plural

Rules related to Indefinite Pronouns

ਇਨਡੈਫੀਨਿਟ ਪ੍ਰੋਨਾਉਨਸ ਸੰਬੰਧਿਤ ਕੁੱਝ ਨਿਯਮ:

1. ਇਨਡੈਫੀਨੇਟ ਪ੍ਰੋਨਾਉਨ ਤੋਂ ਬਾਅਦ ਵਰਤਿਆ ਜਾਣ ਵਾਲਾ ਵਰਬ ਹਮੇਸ਼ਾ ਸਿੰਗੁਲਰ ਹੁੰਦਾ ਹੈ।

ਉਦਾਹਰਣ

       • Everybody enjoys summer vacation.
       • Everything was ready for dinner.

2. ਜਦੋਂ ਅਸੀਂ ਅਜਿਹੇ ਇਨਡੈਫੀਨੇਟ ਪ੍ਰੋਨਾਉਨ ਦੀ ਗੱਲ ਕਰਦੇ ਹਾਂ ਜਿਸਦਾ ਜਿਕਰ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ ਤਾਂ ਅਸੀਂ ਪਲੂਰਲ ਪ੍ਰੋਨਾਉਨ ਵਰਤਦੇ ਹਾਂ। 

ਉਦਾਹਰਣ

       • Everybody enjoyed the summer vacation. They weren’t happy to be back at school.
       • I will tell somebody that dinner is ready. They have been waiting for a long time.

3. ਇਨਡੈਫੀਨੇਟ ਪ੍ਰੋਨਾਉਨ ਰਾਹੀਂ ਜੇ ਮਲਕੀਅਤ ਦਿਖਾਉਣੀ ਹੋਵੇ ਤਾਂ ਉਸਦੇ ਪਿੱਛੇ -s ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       • “How was everybody’s summer vacation?”, the teacher asked?
       • Somebody’s wallet was lying at the dinner table; after everyone had left.

4. ਜਦੋਂ ਕੋਈ ਨੈਗੇਟਿਵ ਸੈਂਟੈਂਸ (ਜਿਸ ਵਿੱਚ 'ਨਹੀਂ' ਆ ਸਕਦਾ ਹੈ) ਵਰਤਿਆ ਜਾਂਦਾ ਹੈ, ਉਸਦੇ ਕਲੌਸ ਵਿੱਚ No- ਨਾਲ ਸ਼ੁਰੂ ਹੋਣ ਵਾਲੇ ਇਨਡੈਫੀਨੇਟ ਪ੍ਰੋਨਾਉਨ ਲੱਗਦੇ ਹਨ (ਨਾ ਕਿ Any- ਨਾਲ ਸ਼ੁਰੂ ਹੋਣ ਵਾਲੇ) ।

ਉਦਾਹਰਣ

       • Anybody didn’t come for the dinner ® Nobody came for dinner.

5. Nobody, no one ਅਤੇ nothing ਜਿਹੇ ਇਨਡੈਫੀਨੇਟ ਪ੍ਰੋਨਾਉਨਸ ਨਾਲ ਨੈਗੇਟਿਵ (not/did not/does not...) ਨਹੀਂ ਲੱਗਦਾ।

ਉਦਾਹਰਣ

       • Nobody came for dinner.
       • Nothing much happened during the summer vacation.

6. ਜਿੰਨਾ ਲੋਕਾਂ ਜਾਂ ਵਸਤੂਆਂ ਦੀ ਗੱਲ ਹੋ ਚੁੱਕੀ ਹੈ, ਉਨ੍ਹਾਂ ਤੋਂ ਇਲਾਵਾ ਜੇ ਬਾਕੀ ਲੋਕਾਂ ਜਾਂ ਵਸਤੂਆਂ ਦੀ ਗੱਲ ਕਰਨ ਲਈ else ਦੀ ਵਰਤੋਂ ਕੀਤੀ ਜਾਂਦੀ ਹੈ ।

ਉਦਾਹਰਣ

       • All the family came, but no one else.
       • If Rajinder can’t come, we’ll ask somebody else.
       • Here is apple juice you asked for. Do you want anything else?

Tables of Indefinite Pronouns

ਇਹ ਸਮਝਣ ਲਈ ਕਿ ਵੱਖ-ਵੱਖ ਤਰ੍ਹਾਂ ਦੇ ਸਿੰਗੁਲਰ ਇਨਡੈਫੀਨਿਟ ਪ੍ਰੋਨਾਉਨਸ ਕਿਹੜੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ

ਇਹ ਸਮਝਣ ਲਈ ਕਿ ਵੱਖ-ਵੱਖ ਤਰ੍ਹਾਂ ਦੇ ਪਲੂਰਲ ਇਨਡੈਫੀਨਿਟ ਪ੍ਰੋਨਾਉਨਸ ਕਿਹੜੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ

ਇਹ ਸਮਝਣ ਲਈ ਕਿ ਵੱਖ-ਵੱਖ ਤਰ੍ਹਾਂ ਦੇ ਇਨਡੈਫੀਨਿਟ ਪ੍ਰੋਨਾਉਨਸ ਕਿਹੜੇ ਹਨਜੋ ਸਿੰਗੁਲਰ ਅਤੇ ਪਲੂਰਲ, ਦੋਵਾਂ ਦੇ ਤੌਰ ਉੱਤੇ ਵਰਤੇ ਜਾ ਸਕਦੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ