Intensive Pronouns (ਇੰਟੈਂਨਸਿਵ ਪ੍ਰੋਨਾਉਨ)

ਇੰਟੈਂਨਸਿਵ ਪ੍ਰੋਨਾਉਨਸ ਅਤੇ ਰਿਫਲੈਕਸਿਵ ਪ੍ਰੋਨਾਉਨਸ ਲੱਗਭਗ ਇੱਕੋ ਜਿਹੇ ਹੁੰਦੇ ਹਨ। ਦੋਵੇਂ ਜੇ ਸਿੰਗੁਲਰ ਹੋਣ ਤਾਂ ਉਨ੍ਹਾਂ ਪਿੱਛੇ -self ਲੱਗਦਾ ਹੈ ਅਤੇ ਜੇ ਪਲੂਰਲ ਹੋਣ ਤਾਂ ਉਨ੍ਹਾਂ ਪਿੱਛੇ -selves ਲੱਗਦਾ ਹੈ, ਪਰ ਦੋਹਾਂ ਵਿੱਚ ਜੋ ਚੀਜ਼ ਫਰਕ ਪਾਉਂਦੀ ਹੈ, ਉਹ ਹੈ ਇਨ੍ਹਾਂ ਦੀ ਵਰਤੋਂ।

ਇੰਟੈਂਨਸਿਵ ਪ੍ਰੋਨਾਉਨ, ਸਬਜੈਕਟ ਜਾਂ ਐਂਟੇਸੀਡੈਂਟ ਉੱਤੇ ਜ਼ੋਰ ਦੇਣ ਲਈ ਵਰਤੇ ਜਾਂਦੇ ਹਨ ਜਦ ਕਿ ਰਿਫਲੈਕਸਿਵ ਪ੍ਰੋਨਾਉਨਸ ਉਹਦੋਂ ਵਰਤੇ ਜਾਂਦੇ ਹਨ ਜਦ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ (verb) ਦਾ ਅਸਰ ਖੁਦ ਸਬਜੈਕਟ ਉੱਤੇ ਹੀ ਪੈ ਰਿਹਾ ਹੁੰਦਾ ਹੈ।

ਉਦਾਹਰਣ

     1. I myself made this card for you.
     2. Vasu showed his art in front of the President himself. 
     3. My friends themselves organized the whole party for me. 

Difference between Intensive and Reflexive Pronouns

ਇੰਟੈਂਨਸਿਵ ਅਤੇ ਰਿਫਲੈਕਸਿਵ ਪ੍ਰੋਨਾਉਨਸ ਵਿੱਚ 2 ਮੁੱਖ ਅੰਤਰ ਹਨ।

1. ਰਿਫਲੈਕਸਿਵ ਪ੍ਰੋਨਾਉਨਸ ਹਮੇਸ਼ਾ ਓਬਜੈਕਟ ਵਿੱਚ ਵਰਤੇ ਜਾਂਦੇ ਹਨ ਅਤੇ ਜਦੋਂ ਵੀ ਇਹ ਵਰਤੇ ਜਾਂਦੇ ਹਨ, ਸਬਜੈਕਟ ਹੀ ਓਬਜੈਕਟ ਹੁੰਦਾ ਹੈ ਜਦ ਕਿ ਇੰਟੈਂਨਸਿਵ ਪ੍ਰੋਨਾਉਨਸ ਵਿੱਚ ਅਜਿਹਾ ਜਰੂਰੀ ਨਹੀਂ ਹੁੰਦਾ।

ਉਦਾਹਰਣ 

       • Intensive – I myself made this card for you.
       • Reflexive – I made this card for myself.


2. ਜੇ ਇੰਟੈਂਨਸਿਵ ਪ੍ਰੋਨਾਉਨਸ ਸੈਂਟੈਂਸ ਵਿੱਚੋਂ ਹਟਾ ਵੀ ਦਿੱਤੇ ਜਾਣ ਤਾਂ ਵੀ ਸੈਂਟੈਂਸ ਦੇ ਸੰਦਰਭ ਤੇ ਕੋਈ ਅਸਰ ਨਹੀਂ ਪੈਂਦਾ ਅਤੇ ਉਸਦਾ ਮਤਲਬ ਉਹੀ ਰਹਿੰਦਾ ਹੈ।

ਉਦਾਹਰਣ 

       • Intensive – I made myself this card for you. [myself ਹਟਾਉਣ ਦੇ ਬਾਵਜੂਦ ਪੂਰਾ ਮਤਲਬ ਨਿਕਲਦਾ ਹੈ।]
       • Reflexive – I made this card for myself. [myself ਹਟਾਉਣ ਉੱਤੇ ਮਤਲਬ ਅਧੂਰਾ ਰਹਿ ਜਾਂਦਾ ਹੈ।]

Table of Intensive Pronouns 

ਇਹ ਸਮਝਣ ਲਈ ਕਿ ਇੰਟੈਂਨਸਿਵ ਪ੍ਰੋਨਾਉਨ ਅਲੱਗ-ਅਲੱਗ ਤਰੀਕਿਆਂ ਨਾਲ ਸਬਜੈਕਟ ਜਾਂ ਓਬਜੈਕਟ ਵਿੱਚ ਕਿਵੇਂ ਵਰਤੇ ਜਾਂਦੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ