ਅੰਗਰੇਜ਼ੀ ਵਿਆਕਰਨ (English grammar) ਵਿੱਚ ਅਡਜੈਕਟਿਵ ਜਾਂ ਵਰਬ ਨੂੰ ਨਾਉਨ ਦੇ ਤੌਰ ਉੱਤੇ ਵਰਤਿਆ ਜਾਂ ਨਾਉਨ ਵਿੱਚ ਬਦਲਿਆ ਜਾ ਸਕਦਾ ਹੈ। ਅਡਜੈਕਟਿਵ ਜਾਂ ਵਰਬ ਨੂੰ ਨਾਉਨ ਵਿੱਚ ਵਰਤੇ ਜਾਂ ਬਦਲੇ ਜਾਣ ਦੀ ਕਿਰਿਆ ਨੂੰ ਨੋਮੀਨਲਆਈਜ਼ੇਸ਼ਨ ਕਿਹਾ ਜਾਂਦਾ ਹੈ।

Methods of Nominalization 


ਨੋਮੀਨਲਆਈਜ਼ੇਸ਼ਨ ਕਰਨ ਦੇ ਦੋ ਤਰੀਕੇ ਹਨ।

     1. By using Suffixes (ਸਫਿਕਸ ਦੀ ਵਰਤੋਂ ਕਰਕੇ) 

ਸਫਿਕਸ ਅੱਖਰਾਂ ਦੇ ਕੁੱਝ ਅਜਿਹੇ ਗਰੁੱਪ ਹੁੰਦੇ ਹਨ ਜਿੰਨ੍ਹਾਂ ਨੂੰ ਅਡਜੈਕਟਿਵ ਜਾਂ ਵਰਬ ਦੇ ਪਿੱਛੇ ਲਗਾ ਕੇ ਉਨ੍ਹਾਂ ਨੂੰ ਨਾਉਨ ਬਣਾਇਆ ਜਾ ਸਕਦਾ ਹੈ

ਉਦਾਹਰਣ (ਅਡਜੈਕਟਿਵ ਤੋਂ ਨਾਉਨ ਬਣਾਉਣ ਦੇ)

       • Hard (adjective) + ness = Hardness – The hardness of eraser made it practically useless.
       • Important (adjective) - t + ance = Importance – This project is of utmost importance.
       • Honest (adjective) + y = Honesty is appreciated by everyone.


ਉਦਾਹਰਣ (ਵਰਬ ਤੋਂ ਨਾਉਨ ਬਣਾਉਣ ਦੇ)

       • Walk (verb) + ing = Walking (noun) – Walking is good for health.
       • Act (verb) + or = Actor (noun) – Siddqui is a good actor.
       • Employ (verb) + ee = Employee (noun) – The Employee was duly rewarded for his good work.


     2. By changing the context of the word (ਸ਼ਬਦ ਦੀ ਅਲੱਗ ਤਰੀਕੇ ਨਾਲ ਵਰਤੋਂ ਕਰਕੇ)  

ਅੰਗਰੇਜ਼ੀ ਭਾਸ਼ਾ ਵਿੱਚ ਇੱਕ ਸ਼ਬਦ ਦੇ ਇੱਕ ਤੋਂ ਜ਼ਿਆਦਾ ਮਤਲਬ ਵੀ ਹੋ ਸਕਦੇ ਹਨ। ਅਜਿਹੇ ਸ਼ਬਦ ਸੈਂਟੈਂਸ ਦੇ ਸੰਦਰਭ ਦੇ ਅਧਾਰ ਉੱਤੇ ਅਲੱਗ ਅਲੱਗ ‘ਪਾਰਟ ਓਫ ਸਪੀਚ’ ਦੇ ਤੌਰ ਉੱਤੇ ਵਰਤੇ ਜਾ ਸਕਦੇ ਹਨ।

ਇਸੇ ਤਰਾਂ ਅਡਜੈਕਟਿਵ ਤੇ ਵਰਬ ਵੀ ਨਾਉਨ ਦੀ ਤਰ੍ਹਾਂ ਵਰਤੇ ਜਾ ਸਕਦੇ ਹਨ। ਇਸੇ ਤਰਾਂ ਕੁੱਝ ਸ਼ਬਦ ਜੋ ਅਡਜੈਕਟਿਵ ਜਾਂ ਵਰਬ ਹੁੰਦੇ ਹਨ, ਉਹ ਵੀ ਸੰਦਰਭ ਬਦਲੇ ਜਾਂ ਉੱਤੇ ਨਾਉਨ ਦੀ ਤਰ੍ਹਾਂ ਵਰਤੇ ਜਾ ਸਕਦੇ ਹਨ। ਜਦ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ ਕਿਰਿਆ ਨੂੰ ਅਸੀਂ zero derivation (ਜ਼ੀਰੋ ਡੇਰਿਵੇਸ਼ਨ) ਕਹਿੰਦੇ ਹਾਂ।


ਉਦਾਹਰਣ (ਵਰਬ ਤੋਂ ਸੰਦਰਭ ਬਦਲ ਕੇ ਨਾਉਨ ਬਣਾਉਣ ਦੇ)

       • I run 4 kilometres every day. (verb)
       • I like to run every day. (noun)

       • The president didn’t answer my email. (verb)
       • I was expecting an answer from the president (noun)


ਉਦਾਹਰਣ (ਅਡਜੈਕਟਿਵ ਤੋਂ ਸੰਦਰਭ ਬਦਲ ਕੇ ਨਾਉਨ ਬਣਾਉਣ ਦੇ)

       • Young people do not take care of the old people these days. (adjective)
       • The young must take care of the old. (nouns)

       • Intelligent people have a calm nature. (adjectives)
       • The intelligent tend to keep their calm. (nouns)

To subscribe to my youtube channel: Click Here