ਜਦੋਂ ਦੋ ਜਾਂ ਦੋ ਤੋਂ ਜਿਆਦਾ ਨਾਉਨਸ ਨੂੰ ਇਕੱਠੇ ਕਰਕੇ ਉਨ੍ਹਾਂ ਤੋਂ ਕੋਈ ਨਵਾਂ ਸ਼ਬਦ (ਅਤੇ ਮਤਲਬ) ਬਣਾ ਲਿਆ ਜਾਂਦਾ ਹੈ ਤਾਂ ਨਵੇਂ ਬਣੇ ਸ਼ਬਦ ਨੂੰ ਕੰਪਾਊਂਡ ਨਾਉਨ ਕਿਹਾ ਜਾਂਦਾ ਹੈ। ਕੋਈ ਵੀ ਦੋ ਸ਼ਬਦ ਜਦ ਜੋੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਤਰੀਕਿਆਂ ਨਾਲ ਲਿਖਿਆ ਜਾ ਸਕਦਾ ਹੈ।
Types of Compound Nouns (ਕੰਪਾਊਂਡ ਨਾਉਨਸ ਦੀਆਂ ਕਿਸਮਾਂ)
ਉਦਾਹਰਣ - ice cream, fire engine, post office
2. Closed Compound (ਕਲੋਸਡ ਕੰਪਾਊਂਡ) - ਕਲੋਸਡ ਕੰਪਾਊਂਡ ਉਹ ਸ਼ਬਦ ਹੁੰਦੇ ਹਨ ਜੋ ਦੋ ਅਲੱਗ-ਅਲੱਗ ਸ਼ਬਦਾਂ ਨੂੰ ਜੋੜ ਕੇ ਬਣਦੇ ਹਨ।
ਉਦਾਹਰਣ - keyboard, policeman, notebook
3. Hyphenated Compound (ਹਾਏਫ਼ਨੇਟਡ ਕੰਪਾਊਂਡ) - ਹਾਏਫ਼ਨੇਟਡ ਕੰਪਾਊਂਡ ਉਹ ਸ਼ਬਦ ਹੁੰਦੇ ਹਨ ਜੋ ਦੋ ਸ਼ਬਦਾਂ ਨੂੰ ਹਾਏਫਨ (-) ਲਗਾ ਕੇ ਜੋੜੇ ਜਾਂ ਤੇ ਬਣਦੇ ਹਨ।
ਉਦਾਹਰਣ - dining-table, old-furniture, vice-president
ਨੋਟ: ਹਾਏਫ਼ਨੇਟਡ ਨਾਉਨ ਕੰਪਾਊਂਡ ਨਾਉਨ ਦੀ ਅਜਿਹੀ ਇਕੱਲੀ ਕਿਸਮ ਹੈ ਜਿਸ ਅੰਤਰਗਤ ਹਾਏਫਨ ਲਗਾ ਦੋ ਤੋਂ ਜਿਆਦਾ ਸ਼ਬਦ ਵੀ ਜੋੜੇ ਜਾ ਸਕਦੇ ਹਨ।
ਉਦਾਹਰਣ - mother-in-law, balance-of-payments, sister-in-law
Parts of Compound Words/Nouns (ਕੰਪਾਊਂਡ ਨਾਉਨਸ ਦੇ ਹਿੱਸੇ)
ਕੰਪਾਊਂਡ ਨਾਉਨਸ ਦੇ ਅਕਸਰ ਦੋ ਹਿੱਸੇ ਹੁੰਦੇ ਹਨ। ਆਸਾਨੀ ਨਾਲ ਸਮਝਣ ਲਈ ਅਸੀਂ ਪਹਿਲਾਂ ਦੂਸਰੇ ਹਿੱਸੇ ਬਾਰੇ ਸਮਝਾਂਗੇ। ਕੰਪਾਉਂਡ ਨਾਉਨ ਦਾ ਦੂਸਰਾ ਹਿੱਸਾ ਸਾਨੂੰ ਦੱਸਦਾ ਹੈ ਕਿ ਕੰਪਾਊਂਡ ਨਾਉਨ ਵਿੱਚ ਕਿਸ ਵਸਤੂ (thing) ਜਾਂ ਵਿਅਕਤੀ (person) ਦੀ ਗੱਲ ਕੀਤੀ ਜਾ ਰਹੀ ਹੈ ਅਤੇ ਪਹਿਲਾ ਹਿੱਸਾ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਉਹ ਵਸਤੂ (thing) ਜਾਂ ਵਿਅਕਤੀ (person), ਕਿਸ ਪ੍ਰਕਾਰ (Kind) ਦਾ ਹੈ ਜਾਂ ਉਦੇਸ਼ (purpose) ਕੀ ਹੈ।
![]() |
Parts of Compound Nouns |
Formation of Compound Nouns (ਕੰਪਾਊਂਡ ਨਾਉਨਸ ਦੀ ਬਣਤਰ)
ਕੰਪਾਊਂਡ ਨਾਉਨਸ ਕਈ ਤਰ੍ਹਾਂ ਦੇ ਪਾਰਟਸ ਓਫ ਸਪੀਚ ਨੂੰ ਜੋੜ ਕੇ ਬਣ ਸਕਦੇ ਹਨ।
![]() |
Formation of Compoound Nouns |
0 Comments