ਕਲੈੱਕਟਿਵ ਨਾਉਨ ਉਹ ਸ਼ਬਦ ਹੁੰਦੇ ਹਨ ਜੋ ਸਾਨੂੰ ਕਈ ਲੋਕਾਂ, ਜਾਨਵਰਾਂ, ਜਗ੍ਹਾਹਾਂ, ਖਿਆਲਾਂ ਜਾਂ ਵਸਤੂਆਂ ਦੇ ਸਮੂਹ ਬਾਰੇ ਇੱਕ ਸ਼ਬਦ ਰਾਹੀਂ ਜਾਣਕਾਰੀ ਦਿੰਦੇ ਹਨ।

ਉਦਾਹਰਣ 

       • The volleyball team of our village has won a tournament today.

ਉਪਰੋਕਤ ਸਨਟੈਂਸ ਵਿੱਚ team (ਟੀਮ) ਕਲੈੱਕਟਿਵ ਨਾਉਨ ਹੈ ਕਿਉਂਕਿ ਟੀਮ ਸ਼ਬਦ ਸਾਨੂੰ ਖਿਡਾਰੀਆਂ ਦੇ ਸਮੂਹ ਬਾਰੇ ਜਾਣਕਾਰੀ ਦਿੰਦਾ ਹੈ।

Are Collective nouns singular or plural?

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕਲੈੱਕਟਿਵ ਨਾਉਨ ਸਿੰਗੁਲਰ ਹੁੰਦੇ ਹਨ ਜਾਂ ਪਲੂਰਲ?

ਕਲੈੱਕਟਿਵ ਨਾਉਨ ਹਮੇਸ਼ਾ ਸਿੰਗੁਲਰ ਹੁੰਦੇ ਹਨ। ਇਹ ਸਮਝਣ ਲਈ ਵੀ ਅਸੀਂ ਉਪਰੋਕਤ ਦਿੱਤੇ ਗਏ ਉਦਾਹਰਣ ਦੀ ਫਿਰ ਮਦਦ ਲਵਾਂਗੇ।

ਉਦਾਹਰਣ

       • The volleyball team of our village has won a tournament today.

ਬੇਸ਼ੱਕ ਇੱਕ ਟੀਮ ਵਿੱਚ ਕਈ ਖਿਡਾਰੀ ਹੁੰਦੇ ਹਨ ਪਰ ਟੀਮ ਆਪਣੇ ਆਪ ਵਿੱਚ ਇਕੱਲੀ/ਇੱਕ ਮੰਨੀ ਜਾਂਦੀ ਹੈ ਸੋ ਕਲੈੱਕਟਿਵ ਨਾਉਨ ਹਮੇਸ਼ਾ ਸਿੰਗੁਲਰ ਹੁੰਦੇ ਹਨ।

ਹੋਰ ਉਦਾਹਰਣ

       • The Police department is responsible for safeguarding people.
       • I have an extended family.
       • Shweta gave Sunaina a bunch of flowers when she was sick.

Converting singular collective nouns into plural nouns


ਅਸੀਂ ਸਿੰਗੁਲਰ ਕਲੈੱਕਟਿਵ ਨਾਉਨ ਨੂੰ ਪਲੂਰਲ ਦਾ ਰੂਪ ਵੀ ਦੇ ਸਕਦੇ ਹਾਂ। ਅਜਿਹਾ ਕਰਨ ਲਈ ਉਨ੍ਹਾਂ ਦੇ ਪਿੱਛੇ -s ਜਾਂ -es ਲੱਗ ਜਾਂਦਾ ਹੈ।

ਉਦਾਹਰਣ

       • Many teams participated in the tournament that we won.

ਟੀਮ ਜੋ ਇੱਕ ਕਲੈੱਕਟਿਵ ਨਾਉਨ ਹੈ, ਐਥੇ ਪਲੂਰਲ ਫਾਰਮ ਵਿੱਚ ਵਰਤਿਆ ਗਿਆ ਹੈ ਕਿਉਂਕਿ ਹੁਣ ਇੱਕ ਤੋਂ ਵੱਧ ਟੀਮਾਂ ਦੀ ਗੱਲ ਹੋ ਰਹੀ ਹੈ।

ਹੋਰ ਉਦਾਹਰਣ

       • All families got their kids vaccinated against polio.
       • Armies from different countries have decided to maintain peace.
       • The Kid bought three packs of chocolate.

To subscribe to my youtube channel: Click Here