ਅੰਗਰੇਜ਼ੀ ਭਾਸ਼ਾ ਵਿੱਚ ਅਨਕਾਉਂਟੇਬਲ ਨਾਉਨਸ ਨੂੰ ‘ਮਾਸ ਨਾਉਨਸ (mass nouns)’ ਵੀ ਕਿਹਾ ਜਾਂਦਾ ਹੈ। ਇਹ ਉਹ ਨਾਉਨ ਹੁੰਦੇ ਹਨ ਜਿੰਨਾ ਨੂੰ ਅਸੀਂ ਗਿਣ ਨਹੀਂ ਸਕਦੇ।

ਉਦਾਹਰਣ

       • There is enough water in the water bottle.
       • There was no truth in the statement of the criminal.
       • The rain started pouring suddenly.

ਵਿਆਖਿਆ 

ਉਪਰੋਕਤ ਸੈਂਟੇਨਸਾਂ ਵਿੱਚ water, truth ਅਤੇ rain ਨੂੰ ਗਿਣਿਆ ਨਹੀਂ ਜਾ ਸਕਦਾ ਇਸ ਲਈ ਉਹ ਅਨਕਾਉਂਟੇਬਲ ਨਾਉਨ ਹਨ। 

Different Rules related to Uncountable Nouns

Plural forms of Uncountable Nouns


ਕਿਉਂਕਿ ਅਨਕਾਉਂਟੇਬਲ ਨਾਉਨਸ ਗਿਣੇ ਹੀ ਨਹੀਂ ਜਾ ਸਕਦੇ, ਇਸ ਲਈ ਇਨ੍ਹਾਂ ਦੀ ਅਕਸਰ ਪਲੂਰਲ ਫਾਰਮ ਨਹੀਂ ਹੁੰਦੀ। ਹਾਲਾਂਕਿ ਅਜਿਹਾ ਬਹੁਤ ਘਟ ਹੁੰਦਾ ਹੈ ਪਰ ਸ਼ਬਦ ਦੀ ਵਰਤੋਂ ਤੇ ਸੈਂਟੇਨਸ ਦੇ ਸੰਦਰਭ ਦੇ ਅਧਾਰ 'ਤੇ ਕੁੱਝ ਅਨਕਾਉਂਟੇਬਲ ਨਾਉਨ ਪਲੂਰਲ ਫਾਰਮ ਵਿੱਚ ਵੀ ਵਰਤੇ ਜਾ ਸਕਦੇ ਹਨ।

ਉਦਾਹਰਣ

       • Truth can never be hidden from the eyes of the world. (singular)
       • The fundamental truths of science can never be changed. (plural)

ਵਿਆਖਿਆ 

ਪਹਿਲੇ ਸੈਂਟੇਨਸ ਵਿੱਚ truth ਦਾ ਮਤਲਬ ਹੈ 'ਸੱਚ' ਜਦ ਕਿ ਦੂਸਰੇ truth ਦਾ ਮਤਲਬ ਹੈ 'ਤੱਥ'। ਐਥੇ ਅਨਕਾਉਂਟੇਬਲ ਨਾਉਨ, ਸ਼ਬਦ ਦਾ ਮਤਲਬ ਬਦਲਣ ਕਰਕੇ ਪਲੂਰਲ ਬਣਿਆ ਹੈ

       • He gave me advice before the competition began. (singular)
       • He gave me a great deal of advice before the competition began. (plural)

ਵਿਆਖਿਆ 

ਪਹਿਲੇ ਸੈਂਟੇਨਸ ਵਿੱਚ ਅਡਵਾਇਸ ਦਾ ਮਤਲਬ ਹੈ 'ਸਲਾਹ' ਜਦ ਕਿ ਦੂਸਰੇ ਅਡਵਾਇਸ ਦਾ ਮਤਲਬ ਹੈ 'ਬਹੁਤ ਸਾਰੀ ਸਲਾਹ'। ਐਥੇ ਅਨਕਾਉਂਟੇਬਲ ਨਾਉਨ, ਸ਼ਬਦ ਦਾ ਸੰਦਰਭ ਬਦਲਣ ਕਰਕੇ ਪਲੂਰਲ ਬਣਿਆ ਹੈ।

Converting Uncountable Nouns into Countable Nouns


ਅਨਕਾਉਂਟੇਬਲ ਨਾਉਨਸ ਨੂੰ ਕਾਉਂਟੇਬਲ ਫਾਰਮ ਵਿੱਚ ਬਦਲਿਆ ਜਾ ਸਕਦਾ ਹੈ। ਅਨਕਾਉਂਟੇਬਲ ਨਾਉਨਸ ਨੂੰ ਕਾਉਂਟੇਬਲ ਫਾਰਮ ਵਿੱਚ ਬਦਲਣ ਲਈ ਅਨਕਾਉਂਟੇਬਲ ਨਾਉਨਸ ਨੂੰ ਪਲੂਰਲ ਸ਼ਬਦਾਂ ਨਾਲ ਜੋੜਨਾ ਪੈਂਦਾ ਹੈ।

ਉਦਾਹਰਣ

       • Aanis and Mehreen ordered tea. (singular)
       • Aanis and Mehreen ordered two cups of tea. (plural)

       • Please throw the garbage outside. (singular)
       • Please throw the bags of garbage outside. (plural)

ਵਿਆਖਿਆ 

Tea (ਚਾਹ) ਅਤੇ garbage (ਕੂੜਾ) ਵੈਸੇ ਤਾਂ ਗਿਣੇ ਨਹੀਂ ਜਾ ਸਕਦੇ ਪਰ ਜਦ ਉਨ੍ਹਾਂ ਨੂੰ ਕੱਪਾਂ ਅਤੇ ਲਿਫਾਫਿਆਂ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਕੱਪ ਅਤੇ ਲਿਫਾਫੇ ਗਿਣੇ ਜਾ ਸਕਦੇ ਹਨ। ਇਸ ਨਾਲ ਚਾਹ ਅਤੇ ਕੂੜਾ ਵੀ ਪਲੂਰਾਲ ਹੋ ਜਾਂਦੇ ਹਨ।

Use of verb with Uncountable Nouns


ਅਨਕਾਉਂਟੇਬਲ ਨਾਉਨਸ ਗਿਣੇ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਹਮੇਸ਼ਾ ਸਿੰਗੁਲਰ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਵਰਬ ਵੀ ਸਿੰਗੁਲਰ ਹੀ ਲੱਗਦੇ ਹਨ।

ਉਦਾਹਰਣ

       • Cooperate (verb) with the team (uncountable noun).
       • Get rid (verb) of the garbage (uncountable noun).
       • Intelligence (uncountable noun) is (verb) appreciated by all.

ਵਿਆਖਿਆ

ਉਪਰੋਕਤ ਸੈਂਟੇਨਸਾਂ ਵਿੱਚ ਸਾਰੇ ਅਨਕਾਉਂਟੇਬਲ ਨਾਉਨ ਅਤੇ ਵਰਬ ਸਿੰਗੁਲਰ ਹਨ।

To subscribe to my youtube channel: Click Here