ਅਬਸਟ੍ਰੈਟ ਨਾਉਨ ਅਤੇ ਕੰਕਰੀਟ ਨਾਉਨ ਅਕਸਰ ਇੱਕ ਦੂਸਰੇ ਨਾਲ ਜੋੜ ਕੇ ਸਮਝੇ ਜਾਂਦੇ ਹਨ।  ਐਥੇ ਵੀ ਅਸੀਂ ਦੋਹਾਂ ਨੂੰ ਇਕੱਠਿਆਂ ਸਮਝਾਂਗੇ

Concrete Nouns (ਕੰਕਰੀਟ ਨਾਉਨ)


ਇਨਸਾਨ ਦੀਆਂ ਪੰਜ ਇੰਦਰੀਆਂ (sense organs) ਹੁੰਦੀਆਂ ਹਨ - ਵਾਸ਼ਨਾ (Smell), ਸੁਆਦ (Taste), ਸੁਨਣ ਸ਼ਕਤੀ (Hearing), ਦੇਖਣ ਸ਼ਕਤੀ (Sight) ਅਤੇ ਛੂਹਣਾ (Touch)। ਕੰਕਰੀਟ ਨਾਉਨ ਉਹ ਨਾਉਨ ਹੁੰਦੇ ਹਨ ਜੋ ਇਨਸਾਨ ਦੀਆਂ ਪੰਜ ਇੰਦਰੀਆਂ ਨਾਲ ਮਹਿਸੂਸ ਕੀਤੇ ਜਾ ਸਕਦੇ। ਇਨ੍ਹਾਂ ਨੂੰ ਤੁਸੀਂ ਸ਼ਰੀਰਕ ਪੱਧਰ ਉੱਤੇ ਦੇਖ, ਸੁੰਘ, ਚੱਖ, ਸੁਣ ਜਾਂ ਹੱਥ ਲਗਾ ਸਕਦੇ ਹਾਂ।

ਉਦਾਹਰਣ 

Smell: I love the fragrance of roses.
Taste: The sweetness of honey makes it a delicious eatable.
HearingMusic playing on the radio was mesmerizing.
Sight: There is so much greenery in the park.
Touch: The cheeks of the child were very soft.

Abstract nouns (ਅਬਸਟ੍ਰੈਟ ਨਾਉਨਸ)


ਅਬਸਟ੍ਰੈਟ ਨਾਉਨ ਕੰਕਰੀਟ ਨਾਉਨ ਦੇ ਉਲਟ ਹੁੰਦੇ ਹਨ। ਇਹ ਉਹ ਨਾਉਨ ਹੁੰਦੇ ਹਨ ਜੋ ਇਨਸਾਨ ਦੀਆਂ ਪੰਜ ਇੰਦਰੀਆਂ ਨਾਲ ਸ਼ਰੀਰਕ ਤੌਰ ਉੱਤੇ ਦੇਖੇ, ਸੁੰਘੇ, ਸੁਣੇ, ਚੱਖੇ ਜਾਂ ਹੱਥ ਲਾਇਆਂ ਮਹਿਸੂਸ ਨਹੀਂ ਕੀਤੇ ਜਾ ਸਕਦੇ। ਇਹ ਆਮ ਤੌਰ ਉੱਤੇ ਕਿਸੇ ਇਨਸਾਨ ਦਾ ਗੁਣ, ਕੋਈ ਵਿਚਾਰ, ਖਿਆਲ ਜਾਂ ਕਦੇ ਕਦਾਈਂ ਕੋਈ ਘਟਨਾ ਵੀ ਹੋ ਸਕਦੀ ਹੈ।

ਅਬਸਟ੍ਰੈਟ ਨਾਉਨ ਅਕਸਰ ਸਾਡੇ ਮਨ ਅੰਦਰਲੇ ਅਹਿਸਾਸ ਹੁੰਦੇ ਹਨ ਪਰ ਕੰਕਰੀਟ ਨਾਉਨ ਸਾਨੂੰ ਸਾਡੇ ਆਸ ਪਾਸ ਵੀ ਦਿਖਾਈ ਦੇ ਸਕਦੇ ਹਨ

ਉਦਾਹਰਣ 

       • Freedom is what I crave for.
       • Rohan is suffering from Depression.
       • Sage’s birthday is on the 6th of August.

To subscribe to my youtube channel: Click Here