ਨਾਉਨਸ ਓਫ ਐਡਰੈੱਸ ਨੂੰ ਨਾਉਨਸ ਓਫ ਡਾਇਰੈਕਟ ਐਡਰੈੱਸ (Nouns of direct address), ਨੌਮੀਨੇਟਿਵਸ ਓਫ ਐਡਰੈੱਸ (Nominatives of address), ਅਤੇ ਵੋਕੇਟਿਵਸ (Vocatives) ਵੀ ਕਿਹਾ ਜਾਂਦਾ ਹੈ।

ਇਹ ਉਹ ਨਾਉਨ ਹੁੰਦੇ ਹਨ ਜਿੰਨਾ ਰਾਹੀਂ ਸੁਨਣ ਜਾਂ ਪੜ੍ਹਨ ਵਾਲੇ ਨੂੰ ਇਹ ਪਤਾ ਲੱਗਦਾ ਹੈ ਕਿ ਸਨਟੈਂਸ ਵਿੱਚ ਕਿਸਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਜਾਂ ਕਿਸ ਨਾਲ ਗੱਲ ਕੀਤੀ ਜਾ ਰਹੀ ਹੈ। ਇਹ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣ ਜਾ ਉਸਨੂੰ ਆਵਾਜ਼ ਦੇਣ ਲਈ ਵੀ ਵਰਤੇ ਜਾ ਸਕਦੇ ਹਨ।

ਇਹ ਨਾਉਨ, ਸਨਟੈਂਸ ਦੇ ਬਾਕੀ ਹਿੱਸੇ ਤੋਂ ਕੌਮਾ (comma) ਜਾਂ ਕੌਮਾਸ (commas) ਨਾਲ ਵੱਖ ਕੀਤੇ ਜਾਂਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਜੇ ਇਨ੍ਹਾਂ ਨੂੰ ਹਟਾ ਵੀ ਦਿੱਤਾ ਜਾਵੇ ਤਾਂ ਵੀ ਸਨਟੈਂਸ ਦੇ ਮਤਲਬ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਸਨਟੈਂਸ ਪੂਰਾ ਮੰਨਿਆ ਜਾਂਦਾ ਹੈ। ਇਹ ਨਾਉਨ ਸਨਟੈਂਸ ਦੀ ਸ਼ੁਰੂਆਤ ਵਿੱਚ, ਸਨਟੈਂਸ ਦੇ ਵਿਚਾਲੇ ਜਾਂ ਅਖੀਰ ਵਿੱਚ ਹੋ ਸਕਦੇ ਹਨ।

Capitalization of ‘Nouns of Address’


     1. Proper Nouns (ਪ੍ਰੋਪਰ ਨਾਉਨਸ)

ਪ੍ਰੋਪਰ ਨਾਉਨ, ਜਿਵੇਂ ਕਿਸੇ ਇਨਸਾਨ ਦਾ ਨਾਮ ਜਾਂ ਉਸਦੀ ਉਪਾਧੀ ਸਹਿਤ ਉਸਦਾ ਨਾਮ, ਸਭ ਤੋਂ ਆਮ ਤੌਰ ਉੱਤੇ ਵਰਤੇ ਜਾਣ ਵਾਲੇ ਨਾਉਨਸ ਓਫ ਐਡਰੈੱਸ ਨੇ। ਇਹ ਹਮੇਸ਼ਾ ਵੱਡੇ ਅੱਖਰ (capital letter) ਨਾਲ ਸ਼ੁਰੂ ਹੁੰਦੇ ਹਨ ਚਾਹੇ ਫਿਰ ਸਨਟੈਂਸ ਦੀ ਸ਼ੁਰੂਆਤ ਵਿੱਚ ਵਰਤੇ ਜਾਣ ਜਾਂ ਕਿਸੇ ਹੋਰ ਜਗ੍ਹਾ।

ਉਦਾਹਰਣ

       • How are you, Baljeet?
       • Mr. Sarvan, please come here.
       • Thank you, Doctor Harpreet, for lending me money.

     2. Common Nouns (ਕੌਮਨ ਨਾਉਨਸ ਵਿੱਚ ਉਪਾਧੀ ਦੀ ਜਗ੍ਹਾ)

ਅਸੀਂ ਪਾਰਟਸ ਓਫ ਸਪੀਚ ਪਾਠ ਵਿੱਚ ਇਹ ਵੀ ਪੜ੍ਹਿਆ ਸੀ ਕਿ ਇੱਕ ਸ਼ਬਦ, ਉਸਦੀ ਵਰਤੋਂ ਅਨੁਸਾਰ, ਪਾਰਟਸ ਓਫ ਸਪੀਚ ਦੀਆਂ ਕਈ ਸ਼੍ਰੇਣੀਆਂ ਵਿੱਚ ਆ ਸਕਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਸਮਝ ਸਕਦੇ ਹਾਂ ਕਿ ਕੌਮਨ ਨਾਉਨ, ਜੇ ਕਿਸੇ ਨੂੰ ਸੰਬੋਧਨ ਕਰਨ ਲਈ ਵਰਤੇ ਜਾਣ ਤਾਂ ਉਨ੍ਹਾਂ ਨੂੰ ਨਾਉਨ ਓਫ ਐਡਰੈੱਸ ਵੀ ਕਿਹਾ ਜਾ ਸਕਦਾ ਹੈ।

ਅਸੀਂ ਕੌਮਨ ਨਾਉਨਸ ਵਾਲੇ ਪਾਠ ਵਿੱਚ ਇਹ ਵੀ ਪੜ੍ਹਿਆ ਸੀ ਕਿ ਕੌਮਨ ਨਾਉਨ, ਜੇ ਸਨਟੈਂਸ ਦੀ ਸ਼ੁਰੂਆਤ ਕਰਨ ਤਾਂ ਹੀ ਉਹ ਵੱਡੇ ਅੱਖਰ ਨਾਲ ਸ਼ੁਰੂ ਹੋ ਸਕਦੇ ਹਨ। ਪਰ ਜੇ ਕੌਮਨ ਨਾਉਨ ਸੰਬੋਧਨ ਕਰਨ ਲਈ ਨਾਉਨ ਓਫ ਐਡਰੈੱਸ ਦੇ ਤੌਰ ਤੇ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਪਹਿਲਾ ਅੱਖਰ ਹਮੇਸ਼ਾ ਵੱਡਾ ਹੀ ਰਹਿੰਦਾ ਹੈ।

ਉਦਾਹਰਣ

       • What do we need to practice today, Coach?
       • Mr. President, when will the meeting be held?
       • Could you please help me, mom?

3. Terms of endearment (ਟਰਮਸ ਓਫ ਐਨਡੀਅਰਮੈਂਟ) -

ਜਦੋਂ ਅਸੀਂ ਕਿਸੇ ਦੇ ਨਾਮ ਦੀ ਜਗ੍ਹਾ, ਪਿਆਰ ਨਾਲ ਉਸਨੂੰ ਬੁਲਾਉਂਦੇ ਹਾਂ ਤਾਂ ਜਿਸ ਸ਼ਬਦ ਦੀ ਵਰਤੋਂ ਕਰਕੇ ਉਸਨੂੰ ਬੁਲਾ ਰਹੇ ਹਾਂ ਉਸ ਸ਼ਬਦ ਨੂੰ ਟਰਮ ਓਫ ਐਨਡੀਅਰਮੈਂਟ ਕਿਹਾ ਜਾਂਦਾ ਹੈ। ਟਰਮ ਓਫ ਐਨਡੀਅਰਮੈਂਟ ਸਨਟੈਂਸ ਦੇ ਕਿਸੇ ਵੀ ਹਿੱਸੇ ਵਿੱਚ ਵਰਤੀ ਜਾ ਸਕਦੀ ਹੈ ਪਰ ਇਸਦੇ ਅੱਗੇ ਕਦੇ ਵੀ ਵੱਡਾ ਅੱਖਰ ਨਹੀਂ ਲੱਗੇਗਾ।

ਉਦਾਹਰਣ

       • Thanks, pal, I appreciate your help.
       • Please take care of our daughter, sweetheart.
       • Would you help me with this document, babe?

4. Other nouns (ਅਧਰ ਨਾਉਨਸ) -

ਉੱਪਰ ਦਿੱਤੀਆਂ ਤਿੰਨ ਸ਼੍ਰੇਣੀਆਂ ਤੋਂ ਇਲਾਵਾ ਜੇ ਕੋਈ ਨਾਉਨ ਓਫ ਐਡਰੈੱਸ ਵਰਤਿਆ ਜਾਂਦਾ ਹੈ ਤਾਂ ਉਹ ਸਨਟੈਂਸ ਦੀ ਸ਼ੁਰੂਆਤ ਵਿੱਚ ਵੱਡੇ ਅੱਖਰ ਨਾਲ ਸ਼ੁਰੂ ਹੋਵੇਗਾ ਅਤੇ ਬਾਕੀ ਥਾਵਾਂ ਤੇ ਛੋਟੇ ਅੱਖਰ ਨਾਲ।

ਉਦਾਹਰਣ

       • Ladies and gentlemen, we will start the show in a minute or two.
       • What are you playing, kids?
       • Hey, the guy in the red shirt, please help me out.

To subscribe to my youtube channel: Click Here