ਹਰ ਨਾਉਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ - ਪ੍ਰੋਪਰ ਨਾਉਨ ਅਤੇ ਕੌਮਨ ਨਾਉਨ।

Common Nouns (ਕੌਮਨ ਨਾਉਨ) 

ਇਹ ਉਹ ਨਾਉਨ ਹੁੰਦੇ ਹਨ ਜੋ ਇਨਸਾਨਾਂ, ਵਸਤੂਆਂ ਜਾਂ ਜਗ੍ਹਾਹਾਂ ਲਈ ਵਰਤੇ ਜਾਂਦੇ ਪਰ ਖਾਸ ਤੌਰ ਉੱਤੇ ਕਿਸੇ ਇੱਕ ਇਨਸਾਨ, ਇੱਕ ਵਸਤੂ ਜਾਂ ਇੱਕ ਜਗ੍ਹਾ ਦੀ ਗੱਲ ਨਹੀਂ ਕਰਦੇ। ਬਲਕਿ ਇਨ੍ਹਾਂ ਦਾ ਪ੍ਰਯੋਗ ਉਨ੍ਹਾਂ ਦੀਆਂ ਸ਼੍ਰੇਣੀਆਂ ਬਾਰੇ ਜਾਣਕਾਰੀ ਦੇਣ ਲਈ ਕੀਤਾ ਜਾਂਦਾ ਹਨ। ਇਹ ਜਦ ਸਨਟੈਂਸ ਦੀ ਸ਼ੁਰੂਆਤ ਵਿੱਚ ਵਰਤੇ ਜਾਂਦੇ ਹਨ, ਸਿਰਫ ਉਹਦੋਂ ਵੱਡੇ ਅੱਖਰ (capital letter) ਨਾਲ ਸ਼ੁਰੂ ਹਨ।

ਉਦਾਹਰਣ

       • Keeping animals inside cages is inhumane.
       • The automobile companies are planning to give a discount on the new year.
       • People tend to dislike politics.

Proper Nouns (ਪ੍ਰੋਪਰ ਨਾਉਨ)

ਇਹ ਉਹ ਨਾਉਨ ਹੁੰਦੇ ਹਨ ਜੋ ਖਾਸ ਤੌਰ ਉੱਤੇ ਕਿਸੇ ਇੱਕ ਇਨਸਾਨ, ਇੱਕ ਵਸਤੂ ਜਾਂ ਇੱਕ ਜਗ੍ਹਾ ਦੀ ਗੱਲ ਕਰਦੇ ਹਨ। ਇਹ ਹਮੇਸ਼ਾ ਵੱਡੇ ਅੱਖਰ (capital letter) ਨਾਲ ਸ਼ੁਰੂ ਹੁੰਦੇ ਹਨ ਚਾਹੇ ਫਿਰ ਸਨਟੈਂਸ ਦੀ ਸ਼ੁਰੂਆਤ ਵਿੱਚ ਵਰਤੇ ਜਾਣ ਜਾਂ ਕਿਸੇ ਹੋਰ ਜਗ੍ਹਾ।

ਉਦਾਹਰਣ

       • The Lion was kept inside a cage.
       • Maruti is planning to give a discount on the new year.
       • Shreya dislikes politics.

To subscribe to my youtube channel: Click Here