Meaning of Noun


ਸਾਨੂੰ ਸਕੂਲ ਵਿੱਚ ਇਹ ਸਿਖਾਇਆ ਜਾਂਦਾ ਸੀ ਕਿ ਨਾਉਨ ਕਿਸੇ ਜਗ੍ਹਾ, ਇਨਸਾਨ ਜਾਂ ਵਸਤੂ ਦਾ ਨਾਂ ਹੁੰਦਾ ਹੈ ਪਰ ਇਹ ਜਾਣਕਾਰੀ ਕਾਫੀ ਹੱਦ ਤੱਕ ਅਧੂਰੀ ਹੈ।

ਨਾਉਨ ਅਸਲ ਵਿੱਚ ਉਹ ਸ਼ਬਦ ਹੁੰਦਾ ਹੈ ਜੋ ਕਿਸੇ ਇਨਸਾਨ ਦੇ ਨਾਂ (a person), ਵਸਤੂ (a thing), ਜਗ੍ਹਾ (a place) ਅਤੇ ਕੋਈ ਵਿਚਾਰ (an idea) ਲਈ ਵਰਤਿਆ ਜਾਂਦਾ ਹੈ, ਪਰ ਇਸ ਤੋਂ ਇਲਾਵਾ ਨਾਉਨ ਕਿਸੇ ਜਾਨਵਰ (an animal), ਗੁਣ (a quality) ਜਾਂ ਕਿਰਿਆ (an action) ਲਈ ਵੀ ਵਰਤਿਆ ਜਾ ਸਕਦਾ ਹੈ।

ਨਾਉਨ ਦੇ ਅੱਗੇ ਅਕਸਰ ਆਰਟੀਕਲ (a, an, the) ਲੱਗਦਾ ਹੈ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ।  ਨਾਉਨ ਦੀ ਮਲਕੀਅਤ (posession) ਦਿਖਾਉਣੀ ਹੋਵੇ ਤਾਂ ਉਸ ਨਾਲ ('s) ਲੱਗ ਜਾਂਦਾ ਹੈ।

ਨਾਉਨ ਸਨਟੈਂਸ ਦੇ ਕਈ ਹਿੱਸਿਆਂ ਵਿੱਚ ਵਰਤਿਆ ਜਾ ਸਕਦਾ ਹੈ। ਨਾਉਨ ਸਬਜੈਕਟ (subject), ਡਾਇਰੈਕਟ ਔਬਜੈਕਟ (direct object), ਇਨਡਾਇਰੈਕਟ ਔਬਜੈਕਟ (indirect object), ਸਬਜੈਕਟ ਕੌਂਪਲੀਮੈਂਟ (subject complement), ਜਾਂ ਔਬਜੈਕਟ ਓਫ ਏ ਪ੍ਰੇਪੋਸੀਸ਼ਨ (object of a preposition) ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ।


ਉਦਾਹਰਣ
       • A person (ਇਨਸਾਨ)Sandeep is an author.
       • A thing (ਵਸਤੂ) – The bottle, lying on the table, is red in colour.
       • A place (ਜਗ੍ਹਾ)India is a country in South-Asia.
       • An idea (ਵਿਚਾਰ)Justice should be served to everyone.
       • An animal (ਜਾਨਵਰ)Buffaloes are usually black in colour.
       • A quality (ਗੁਣ) – Yashika is an adorable child.
       • An action (ਕਿਰਿਆ)Running is good for health.

Types of Nouns


     1. Common Nouns and Proper Nouns       (ਕੌਮਨ ਨਾਉਨ ਅਤੇ ਪਰੌਪਰ ਨਾਉਨ)
     2. Nouns of address                                    (ਨਾਉਨਸ ਓਫ ਐਡਰੈੱਸ)
     3. Concrete and Abstract Nouns                (ਕੰਕਰੀਟ ਐਂਡ ਅਬਸਟ੍ਰੈਕਟ ਨਾਉਨ)
     4. Countable Nouns                                    (ਕਾਉਂਟੇਬਲ ਨਾਉਨਸ)
     5. Uncountable Nouns                                (ਅਨਕਾਉਂਟੇਬਲ ਨਾਉਨਸ)
     6. Collective Nouns                                    (ਕਲੇਕਟਿਵ ਨਾਉਨਸ)
     7. Compound Nouns                                   (ਕੰਪਾਊਂਡ ਨਾਉਨਸ)
     8. Nomanlization - Creating Nouns            (ਨੌਮਨਲਾਈਜ਼ੇਸ਼ਨ - ਕ੍ਰੀਏਟਿੰਗ ਨਾਉਨਸ)


To subscribe to my youtube channel: Click Here