Singular (ਸਿੰਗੁਲਰ)

ਜਦੋਂ ਕਿਸੇ ਸ਼ਬਦ ਦੀ ਵਰਤੋਂ ਕਰਕੇ ਇੱਕ ਇਨਸਾਨ, ਇੱਕ ਵਸਤੂ, ਇੱਕ ਜਗ੍ਹਾ, ਇੱਕ ਵਿਚਾਰ, ਇੱਕ ਜਾਨਵਰ, ਇੱਕ ਗੁਣ ਜਾਂ ਇੱਕ ਕਿਰਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸ਼ਬਦ ਨੂੰ ਸਿੰਗੁਲਰ ਸ਼ਬਦ/ਨਾਉਨ ਕਿਹਾ ਜਾਂਦਾ ਹੈ।

ਉਦਾਹਰਣ

       i. fan, bat, car, girl, player
      ii. My uncle was a soldier during the war.
     iii. The traveller sat down to take rest.


Plural (ਪਲੂਰਲ)

ਜਦੋਂ ਕਿਸੇ ਸ਼ਬਦ ਦੀ ਵਰਤੋਂ ਕਰਕੇ ਇੱਕ ਤੋਂ ਜਿਆਦਾ ਇਨਸਾਨਾਂ, ਵਸਤੂਆਂ, ਜਗਾਹਾਂ, ਵਿਚਾਰਾਂ, ਜਾਨਵਰਾਂ, ਗੁਣਾਂ ਜਾਂ ਕਿਰਿਆਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸ਼ਬਦ ਨੂੰ ਪਲੂਰਲ ਸ਼ਬਦ/ਨਾਉਨ ਕਿਹਾ ਜਾਂਦਾ ਹੈ।

ਉਦਾਹਰਣ

       i. fans, bats, cars, girls, players
      ii. My uncles were soldiers during the war.
     iii. The travellers sat down to take rest.

How to convert a singular noun into a plural noun?
(ਸਿੰਗੁਲਰ ਨਾਉਨ ਨੂੰ ਪਲੂਰਲ ਨਾਉਨ ਵਿੱਚ ਕਿਵੇਂ ਬਦਲੀਏ?)


ਸਿੰਗੁਲਰ ਨਾਉਨ ਨੂੰ ਪਲੂਰਲ ਨਾਉਨ ਵਿੱਚ ਬਦਲਣ ਸੰਬੰਧਤ 11 ਨਿਯਮ ਹਨ

     1. ਰੈਗੂਲਰ ਨਾਉਨਸ ਨੂੰ ਪਲੂਰਲ ਬਣਾਉਣ ਲਈ, ਉਨ੍ਹਾਂ ਪਿੱਛੇ -s ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. ball – balls
      ii. speaker – mouses

     2. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ ‑s, -ss, -sh, -ch, -x, ਜਾਂ -z ਲੱਗਿਆ ਹੋਇਆ ਹੈ ਤਾਂ ਉਸਦੇ ਪਿੱਛੇ ‑es ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. mass – masses
      ii. airbus - airbuses
     iii. ash – ashes
     iv. inch – inches
      v. fox – foxes
     vi. fritz – fritzes

     3. ਕਈ ਵਾਰੀ ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -s ਜਾਂ -z ਲੱਗਿਆ ਹੋਇਆ ਹੈ ਤਾਂ ਉਨ੍ਹਾਂ ਪਿੱਛੇ -es ਲਗਾਉਣ ਤੋਂ ਪਹਿਲਾਂ -z ਜਾਂ -s ਨੂੰ ਦੂਹਰਾ ਕਰਨਾ ਪੈਂਦਾ ਹੈ।

ਉਦਾਹਰਣ

       i. quiz – quizzes
      ii. gas – gasses

     4. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -f ਜਾਂ -fe ਲੱਗਿਆ ਹੈ ਤਾਂ -f ਨੂੰ -v ਵਿੱਚ ਬਦਲੇ ਕੇ ਉਸ ਪਿੱਛੇ -es ਲਗਾ ਦਿੱਤਾ ਜਾਂਦਾ ਹੈ।
ਉਦਾਹਰਣ

       i. life – lives
      ii. half – halves

Exceptions (ਉਹ ਸ਼ਬਦ ਜਿਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ)

      i. roof – roofs
     ii. belief – beliefs
    iii. chef – chefs
    iv. chief – chiefs

     5. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -y ਲੱਗਿਆ ਹੈ ਅਤੇ -y ਤੋਂ ਪਿੱਛਲਾ ਅੱਖਰ ਕੌਂਸੋਨੈਂਟ (consonant) ਹੈ ਤਾਂ -y ਹਟਾ ਕੇ ਉਸਦੀ ਜਗ੍ਹਾ -ies ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. fly – flies
      ii. hippy – hippies

     6. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -y ਲੱਗਿਆ ਹੈ ਅਤੇ -y ਤੋਂ ਪਿੱਛਲਾ ਅੱਖਰ ਵੋਵਲ (vowel) ਹੈ ਤਾਂ -y ਦੇ ਅੱਗੇ -s ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. toy – toys
      ii. pay – pays

     7. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -o ਲੱਗਿਆ ਹੋਇਆ ਹੈ ਤਾਂ ਉਸ ਅੱਗੇ -es ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. gecko – geckoes
      ii. zero – zeroes

Exceptions (ਉਹ ਸ਼ਬਦ ਜਿਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ)

      i. photo – photos
     ii. piano – pianos
    iii. halo – halos

     8. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -us ਲੱਗਿਆ ਹੋਇਆ ਹੈ ਤਾਂ -us ਦੀ ਜਗ੍ਹਾ ਜਿਆਦਾਤਰ -i ਲੱਗ ਜਾਂਦਾ ਹੈ।

ਉਦਾਹਰਣ

       i. cactus – cacti
      ii. syllabus – syllabi

     9. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -is ਲੱਗਿਆ ਹੋਇਆ ਹੈ ਤਾਂ -is ਦੀ ਜਗ੍ਹਾ -es ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. thesis – theses
      ii. emphasis – emphases

   10. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -on ਲੱਗਿਆ ਹੋਇਆ ਹੈ ਤਾਂ -on ਦੀ ਜਗ੍ਹਾ -a ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

       i. phenomenon – phenomena
      ii. criterion – criteria

   11. ਕੁੱਝ ਸਿੰਗੁਲਰ ਨਾਉਨ ਅਜਿਹੇ ਵੀ ਹੁੰਦੇ ਹਨ ਜੋ ਬਦਲਦੇ ਹੀ ਨਹੀਂ ਹਨ।

ਉਦਾਹਰਣ

       i. sheep – sheep
      ii. series – series
     iii. species – species
     iv. deer – deer

How to convert irregular nouns to plural nouns?(ਇਰਰੈਗੂਲਰ ਨਾਉਨਸ ਨੂੰ ਪਲੂਰਲ ਨਾਉਨਸ ਵਿੱਚ ਕਿਵੇਂ ਬਦਲੀਏ?)


ਇਰਰੈਗੂਲਰ ਨਾਉਨਸ ਨੂੰ ਪਲੂਰਲ ਨਾਉਨਸ ਵਿੱਚ ਬਦਲਣ ਸੰਬੰਧਿਤ ਕੋਈ ਨਿਯਮ ਨਹੀਂ ਹੈ ਸੋ ਇਨ੍ਹਾਂ ਨੂੰ ਯਾਦ ਕਰਨਾ ਹੀ ਲਾਭਦਾਇਕ ਹੈ।

ਉਦਾਹਰਣ

       i. child – children
      ii. goose – geese
     iii. man – men
     iv. woman – women
      v. tooth – teeth
     vi. foot – feet
    vii. mouse – mice
   viii. person – people

To subscribe to my youtube channel: Click Here