Introduction to Vowels and Consonants
ਇਨ੍ਹਾਂ ਅੱਖਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ: vowels and consonants.
ਇਨ੍ਹਾਂ 26 ਅੱਖਰਾਂ ਵਿਚੋਂ a, e, i, o, u vowels (ਵੌਵਲਸ) ਹੁੰਦੇ ਹਨ ਅਤੇ ਬਾਕੀ ਸਾਰੇ ਅੱਖਰ consonants (ਕੌਂਸੋਨੈਂਟਸ) ਹੁੰਦੇ ਹਨ।
Meaning of Vowel
Vowel (ਵੌਵਲ) ਅਜਿਹੇ ਅੱਖਰ ਹੁੰਦੇ ਹਨ ਜਿੰਨਾ ਦੀ ਆਵਾਜ਼, ਬਿਨਾ ਮੂੰਹ ਜਾਂ ਗਲੇ ਦੇ ਕਿਸੇ ਹਿੱਸੇ ਨੂੰ ਬੰਦ ਕੀਤੇ, ਮੂੰਹ ਵਿਚੋਂ ਹਵਾ ਨੂੰ ਕੱਢੇ ਜਾਣ ਤੇ ਨਿਕਲਦੀ ਹੈ।
- ਉਦਾਹਰਣ – a, e, i, o, u
Meaning of Consonant
Consonant (ਕੌਂਸੋਨੈਂਟ) ਅਜਿਹੇ ਅੱਖਰ ਹੁੰਦੇ ਹਨ ਜਿੰਨਾ ਦੀ ਆਵਾਜ਼ ਉਹਦੋਂ ਨਿਕਲਦੀ ਹੈ ਜਦੋਂ ਹਵਾ ਦੇ ਵਹਾਉ ਨੂੰ ਦੰਦਾਂ, ਬੁੱਲਾਂ, ਜੀਭ ਜਾਂ ਜੀਭ ਦੇ ਉੱਪਰਲੇ ਹਿੱਸੇ ਨੂੰ ਬੰਦ ਕਰਕੇ ਰੋਕਿਆ ਜਾਂਦਾ ਹੈ।
- ਉਦਾਹਰਣ – b, c, d, f, g, h, j, k, l, m, n, p, q, r, s, t
Is letter Y, a vowel or a consonant?
Y ਅੱਖਰ ਵੌਵਲ ਤੇ ਕੌਂਸੋਨੈਂਟ ਦੋਵੇਂ ਹੋ ਸਕਦਾ ਹੈ।
• ਜੇ ਕਿਸੇ ਸ਼ਬਦ ਵਿੱਚ Y ਵਰਤੇ ਜਾਣ ਉੱਤੇ ਈ ਦੀ ਆਵਾਜ਼ ਆਉਂਦੀ ਹੈ ਤਾਂ Y ਨੂੰ vowel ਮੰਨਿਆ ਜਾਵੇਗਾ।
- ਉਦਾਹਰਣ – baby, university, city
• ਜੇ ਕਿਸੇ ਸ਼ਬਦ ਵਿੱਚ Y ਵਰਤੇ ਜਾਣ ਉੱਤੇ ਯ ਦੀ ਆਵਾਜ਼ ਆਉਂਦੀ ਹੈ ਤਾਂ Y ਨੂੰ consonant ਮੰਨਿਆ ਜਾਵੇਗਾ।
- ਉਦਾਹਰਣ - Young, Yellow, Yoga
Use of article with vowels and consonants: (ਆਰਟੀਕਲਸ ਦੀ ਵੌਵਲ ਅਤੇ ਕੌਂਸੋਨੈਂਟ ਨਾਲ ਵਰਤੋਂ)
a, an, the ਤਿੰਨ articles ਹਨ। ਇਨ੍ਹਾਂ ਬਾਰੇ ਵਿਸਥਾਰ ਵਿੱਚ ਚਰਚਾ Articles ਲੈਸਨ ਵਿੱਚ ਕੀਤੀ ਗਈ ਹੈ। ਫਿਲਹਾਲ ਅਸੀਂ ਸਿਰਫ a ਅਤੇ an ਨੂੰ ਸਮਝਾਂਗੇ।
Use of article ‘a’
‘a’ ਹਮੇਸ਼ਾ consonant (ਕੌਂਸੋਨੈਂਟ) ਅਵਾਜ਼ਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਅੱਗੇ ਲੱਗਦਾ ਹੈ।
- ਉਦਾਹਰਣ – a car, a door, a bird
Use of article ‘an’
‘an’ ਹਮੇਸ਼ਾ vowel (ਵੌਵਲ) ਅਵਾਜ਼ਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਅੱਗੇ ਲੱਗਦਾ ਹੈ।
- ਉਦਾਹਰਣ – an umbrella, an elephant, an apple
Common mistake made during the use of ‘a’ and ‘an’: (ਆਮ ਤੌਰ ਉੱਤੇ ਕੀਤੀ ਜਾਣ ਵਾਲੀ ਗਲਤੀ)
ਕੁਝ ਵਿਦਿਆਰਥੀ ਸ਼ਬਦ ਦੇ ਪਹਿਲੇ ਅੱਖਰ ਵਿੱਚੋਂ ਆ ਰਹੀ ਆਵਾਜ਼ ਉੱਤੇ ਨਾ ਧਿਆਨ ਦੇ ਕੇ ਸ਼ਬਦ ਦੇ ਪਹਿਲੇ ਅੱਖਰ ਨੂੰ ਦੇਖ ਕੇ ਹੀ ‘a’ ਜਾਂ ‘an’ ਲਗਾ ਦਿੰਦੇ ਹਨ ਅਤੇ ਇਸ ਕਰਕੇ ਕਈ ਵਾਰ ਉਨ੍ਹਾਂ ਦੀ ਆਰਟੀਕਲ ਦੀ ਵਰਤੋਂ ਗਲਤ ਹੋ ਜਾਂਦੀ ਹੈ।
- ਉਦਾਹਰਣ - University ਸ਼ਬਦ ਬੇਸ਼ੱਕ U (ਜੋ ਕਿ ਇੱਕ ਵੌਵਲ ਹੈ) ਨਾਲ ਸ਼ੁਰੂ ਹੁੰਦਾ ਹੈ ਪਰ ਇਸਦੀ ਆਵਾਜ਼ ਯ (Y) ਦੀ ਆਉਂਦੀ ਹੈ ਜੋ ਕਿ ਇੱਕ ਕੌਂਸੋਨੈਂਟ ਹੈ ਇਸ ਲਈ ਯੂਨੀਵਰਸਿਟੀ ਦੇ ਅੱਗੇ a ਯੂਨੀਵਰਸਿਟੀ ਲੱਗਦਾ ਹੈ। ਇਸੇ ਤਰਾਂ MBA ਦੇ ਅੱਗੇ an MBA degree ਲੱਗਦਾ ਹੈ ਕਿਉਂਕਿ MBA ਸ਼ਬਦ ਦੀ ਸ਼ੁਰੂਆਤ ਐ (a) ਦੀ ਆਵਾਜ਼ ਤੋਂ ਹੁੰਦੀ ਹੈ।
0 Comments